ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ 'ਚ 'ਮੇਲਾ ਧੀਆਂ ਦਾ' ਨੇ ਬੰਨ੍ਹਿਆਂ ਰੰਗ

ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ 'ਚ 'ਮੇਲਾ ਧੀਆਂ ਦਾ' ਨੇ ਬੰਨ੍ਹਿਆਂ ਰੰਗ

ਪੰਜਾਬੀ ਸੱਭਿਆਚਾਰ ਤੇ ਪੁਰਾਤਨ ਵਿਰਸੇ ਦੀਆਂ ਝਲਕੀਆਂ ਨੇ ਮੋਹਿਆ ਮਨ

'ਸੁਚੱਜੀ ਪੰਜਾਬਣ' ਦਾ ਖਿਤਾਬ ਸਤਵੀਂ ਜਮਾਤ ਦੀ ਵਿਦਿਆਰਥੀਆ ਜਸ਼ਨਦੀਪ ਕੌਰ ਨੇ ਜਿੱਤਿਆ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,8 ਅਗਸਤ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਵਿਖੇ ‘ਮੇਲਾ ਧੀਆਂ ਦਾ’ ਵਿਲੱਖਣ ਅਤੇ ਰਵਾਇਤੀ ਅੰਦਾਜ਼ ਵਿੱਚ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਵੱਲੋਂ ਪੁਰਾਤਨ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਦਰਸਾਉਂਦੇ ਵੱਖ-ਵੱਖ ਪਹਿਰਾਵਿਆਂ ਦਾ ਪ੍ਰਦਰਸ਼ਨ ਕੀਤਾ ਗਿਆ।ਇਸ ਤੋਂ ਇਲਾਵਾ ਮਹਿੰਦੀ ਲਗਾਉਣ,ਮੰਜਾ ਬੁਣਨ,ਪੱਖੀ ਬਣਾਉਣ,ਲੰਮੀ ਹੇਕ ਦੇ ਗੀਤ,ਘੋੜੀਆਂ-ਸੁਹਾਗ ਅਤੇ ਗਿੱਧੇ ਦੇ ਮੁਕਾਬਲੇ ਵੀ ਕਰਵਾਏ ਗਏ।


ਸਕੂਲ ਦੇ ਪ੍ਰਿੰਸੀਪਲ ਡਾ.ਪਰਮਿੰਦਰ ਕੌਰ ਖਹਿਰਾ ਨੇ ਦੱਸਿਆ ਕਿ ਇਨ੍ਹਾਂ ਵੱਖ-ਵੱਖ ਮੁਕਾਬਲਿਆਂ ਵਿੱਚ ਸਕੂਲ ਦੇ ਚਾਰੇ ਹਾਊਸਾਂ ਨੇ ਉਤਸ਼ਾਹ ਨਾਲ ਭਾਗ ਲਿਆ। ‘ਸੁਚੱਜੀ ਪੰਜਾਬਣ’ ਦਾ ਖਿਤਾਬ ਸੱਤਵੀਂ ਜਮਾਤ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਆਪਣੇ ਨਾਮ ਕੀਤਾ।ਮੇਲੇ ਦੌਰਾਨ ਵਿਦਿਆਰਥਣਾਂ ਦੀਆਂ ਮਾਤਾਵਾਂ ਨੇ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਸਵਾਲਾਂ ਦੇ ਸਹੀ ਜਵਾਬ ਦੇ ਕੇ ਇਨਾਮ ਹਾਸਲ ਕੀਤੇ।ਸਕੂਲ ਵੱਲੋਂ ਕਰਵਾਏ ਇਸ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ,ਲੋਕ-ਰਵਾਇਤਾਂ ਅਤੇ ਪੁਰਾਤਨ ਜੀਵਨ-ਸ਼ੈਲੀ ਨਾਲ ਜੋੜਨਾ ਸੀ।ਮੇਲੇ ਦੌਰਾਨ ਵਿਦਿਆਰਥਣਾਂ ਅਤੇ ਮਾਪਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।


ਜੇਤੂ ਹਾਊਸ ਦੀਆਂ ਵਿਦਿਆਰਥਣਾਂ ਨੂੰ ਇਨਾਮਾਂ ਦੀ ਵੰਡ ਸਕੂਲ ਸੰਸਥਾ ਦੇ ਪ੍ਰਧਾਨ ਰਵੀ ਇੰਦਰ ਸਿੰਘ ਗਿੱਲ ਅਤੇ ਮੈਡਮ ਹਰਜੀਤ ਕੌਰ ਸੰਧੂ ਵੱਲੋਂ ਕੀਤੀ ਗਈ।ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਪਰਵਾਨਾ ਤੋਂ ਇਲਾਵਾ ਮੈਡਮ ਨਵਨੀਤ ਕੌਰ,ਜਸ਼ਨਪ੍ਰੀਤ ਕੌਰ,ਸਨਦੀਪ ਕੌਰ,ਅਕਾਸ਼ਦੀਪ ਕੌਰ,ਨਵਪ੍ਰੀਤ ਕੌਰ, ਮਨਜੀਤ ਕੌਰ, ਜਸਦੀਪ ਕੌਰ,ਹਰਪ੍ਰੀਤ ਕੌਰ,ਜਸ਼ਨਪ੍ਰੀਤ ਪੱਖੋਪੁਰ, ਸੁਮਨਪ੍ਰੀਤ ਕੌਰ,ਮਨਜਿੰਦਰ ਕੌਰ,ਨਰਿੰਦਰ ਕੌਰ, ਸਨਦੀਪ ਸਰਹਾਲੀ,ਤਰਨਪ੍ਰੀਤ ਕੌਰ,ਗੁਰਲੀਨ ਕੌਰ ਅਤੇ ਸੁਖਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.