ਹਲਕੇ ਵਿਚ ਕੀਤੇ ਕੰਮਾਂ ਦੇ ਨਾਮ ਤੇ ਲੋਕਾਂ ਕੋਲੋ ਮੰਗਾਂਗੇ ਵੋਟਾਂ :ਹਰਭਜਨ ਸਿੰਘ ਈ ਟੀ ਓ
- ਰਾਜਨੀਤੀ
- 17 Jul, 2026 07:49 AM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਗਰੰਟੀਆਂ ਦੇ ਕੰਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਾਰੇ ਪੂਰੇ ਕੀਤੇ ਗਏ ਕੰਮਾਂ ਦੇ ਨਾ ਤੇ ਵੋਟਾਂ ਮੰਗਣਗੇ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਪਿੰਡ ਚੌਹਾਨ ਵਿਖੇ ਸਰਪੰਚ ਜਗਰੂਪ ਸਿੰਘ ਵੱਲੋ ਕੀਤੇ ਗਏ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉੱਨਾਂ ਕਿਹਾ ਕਿ ਪਹਿਲਾਂ ਤਾਂ ਵਿਰੋਧੀ ਧਿਰਾਂ ਕਹਿੰਦੀਆਂ ਸਨ ।ਕਿ ਜੋ ਵਾਅਦੇ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕੀਤੇ ਨੇ ਪੂਰੇ ਨਹੀਂ ਕਰ ਸਕਣਗੇ। ਆਮ ਆਦਮੀ ਪਾਰਟੀ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਤਿੰਨ ਮਹੀਨਿਆਂ ਦੇ ਅੰਦਰ ਹੀ ਬਿਨਾਂ ਕਿਸੇ ਕਾਗਜੀ ਕਾਰਵਾਈ ਦੇ ਬਿਨਾਂ ਕਿਸੇ ਜਾਤੀ ਵਿਤਕਰੇ ਬਿਨਾਂ ਕਿਸੇ ਦਫਤਰਾਂ ਦੇ ਚੱਕਰ ਕੱਟਣ ਦੇ 600 ਯੂਨਿਟ 80 ਲੱਖ ਤੋਂ ਵਧੇਰੇ ਲੋਕਾਂ ਦੇ ਘਰੇਲੂ ਵਰਤੋਂ ਲਈ ਮੁਆਫ ਕਰ ਦਿਤੇ। ਕਿਸਾਨਾਂ ਨੂੰ ਦਿਨ ਸਮੇ ਲਗਾਤਾਰ ਟਿਊਬਵੈਲਾਂ ਲਈ 8 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਅਤੇ ਸਕੂਲਾਂ ਵਿਚ ਸੁਧਾਰ ਕਰਕੇ ਦਿਸ਼ਾ ਬਦਲ ਦਿਤੀ ਗਈ ਹੈ। ਦਸ ਲੱਖ ਰੁਪੈ ਤੱਕ ਹਰ ਪਰਿਵਾਰ ਲਈ ਮੁਫਤ ਇਲਾਜ ਬੀਮਾਂ ਯੋਜਨਾਂ ਲਾਗੂ ਕੀਤੀ ਗਈ ਹੈ। ਸਾਰੀਆਂ ਸੜਕਾਂ ਨੂੰ ਪੱਕਿਆਂ ਕਰ ਦਿਤਾ ਗਿਆ ਹੈ। ਲੋਕਾਂ ਦੀ ਸਹੂਲਤ ਲਈ ਮੁਹੱਲਾ ਕਲੀਨਿਕ ਬਣਾਏ ਗਏ। ਸਭ ਤੋਂ ਵੱਧ ਬਿਜਲੀ ਸਬ ਸਟੇਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਬਣਾਏ ਗਏ ਹਨ। ਆਖਰੀ ਗਰੰਟੀ ਬੀਬੀਆਂ ਨੂੰ 1000 ਅਤੇ 1500 ਰੁਪੈ ਖਾਤਿਆਂ ਵਿਚ ਪਾਏ ਜਾਣ ਦੀ ਸੀ ।ਉਹ ਵੀ ਜੁਲਾਈ ਦੇ ਮਹੀਨੇ ਤੋਂ ਸਾਰੀਆਂ ਬੀਬੀਆਂ ਦੇ ਖਾਤਿਆਂ ਵਿਚ ਪਾ ਦਿਤੇ ਗਏ ਹਨ। ਬਾਕੀ ਰਹਿੰਦਿਆਂ ਦੇ ਵੀ ਜਲਦੀ ਹੀ ਪਾ ਦਿਤੇ ਜਾਣਗੇ। ਇਸ ਮੌਕੇ ਸਰਪੰਚ ਜਗਰੂਪ ਸਿੰਘ ਚੌਹਾਨ ਬਲਾਕ ਪ੍ਰਧਾਨ ਸਵਿੰਦਰ ਸਿੰਘ ਮੁਛਲ, ਸੁਖਦੇਵ ਸਿੰਘ, ਸੁਖਦੀਪ ਸਿੰਘ,ਗਗਨਦੀਪ ਕੌਰ, ਸੁਨੀਤਾ,ਕੁਲਵਿੰਦਰ ਸਿੰਘ,ਅਜੇ , ਸਰਪੰਚ ਦਵਿੰਦਰ ਸਿੰਘ ਮੰਨੂ ਜਬੋਵਾਲ, ਸਰਪੰਚ ਗੁਰਦੀਪ ਸਿੰਘ ਕੋਟਲਾ, ਸੁਖਵਿੰਦਰ ਸਿੰਘ ਸ਼ਾਹ ਰਾਣਾ ਕਾਲਾ, ਸਰਪੰਚ, ਸੁਖਵਿੰਦਰ ਸਿੰਘ ਨਰੈਣਗੜ, ਸੰਦੀਪ ਸਿੰਘ ਖੇਲਾ ਆਦਿ ਹਾਜ਼ਰ ਸਨ।
Leave a Reply