ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਆਰ-ਪਾਰ ਦੀ ਲੜਾਈ ਲੜਨ ਲਈ ਕੌਮ ਇੱਕ ਮੰਚ ’ਤੇ ਹੋਈ ਇਕੱਠੀ, ਗਵਰਨਰ ਹਾਊਸ ਦਾ ਕੀਤਾ ਜਾਵੇਗਾ ਘਿਰਾਓ : ਬਾਪੂ ਗੁਰਚਰਨ ਸਿੰਘ....
- ਰਾਜਨੀਤੀ
- 11 Aug, 2026 05:13 PM (Asia/Kolkata)
ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਅਤੇ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਜਾਵੇਗਾ ਜਦੋਂ ਤੱਕ 15 ਅਗਸਤ ਤੋਂ ਪਹਿਲਾਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਜਾਂ ਪੈਰੋਲ 'ਤੇ ਨਹੀਂ ਛੱਡਣਗੇ : ਜਰਨਲ ਸਕੱਤਰ ਸੁਖ ਮੋਗਾ
ਕਿਸਾਨ ਭਵਨ ’ਚ ਸਿੱਖ ਸੰਗਤਾਂ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਵੱਡੇ ਪੱਧਰ ’ਤੇ ਪ੍ਰੈਸ ਕਾਨਫਰੰਸ 'ਚ ਲਿਆ ਹਿੱਸਾ : ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ
ਚੰਡੀਗੜ੍ਹ,11 ਅਗਸਤ (ਮੰਗਤ ਸਿੰਘ ਸੈਦਪੁਰ) : ਸਟੇਟ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਜਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘਾਂ ਦੀ ਰਿਹਾਈ, ਲਾਪਤਾ 328 ਸਰੂਪਾਂ ਗੁਰੂ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਬਰਗਾੜੀ ਗੋਲੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਲੈਣ ਲਈ 7 ਜਨਵਰੀ 2023 ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇਸ਼ ਸਰਹੱਦ ਉੱਤੇ ਕੌਮੀ ਇਨਸਾਫ ਮੋਰਚੇ ਦੇ ਪਲੇਟਫਾਰਮ ਹੇਠ ਚੱਲ ਰਹੇ ਸੰਘਰਸ਼ ਨੂੰ ਪੌਣੇ ਚਾਰ ਸਾਲ ਹੋ ਗਏ ਹਨ। ਪਰੰਤੂ ਇੰਡੀਅਨ ਸਟੇਟ ਦੀਆਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਨੂੰ ਇਨਸਾਫ ਦੇਣ ਵਿੱਚ ਕੋਈ ਗੰਭੀਰਤਾ ਨਾਲ ਅਹਿਮ ਭੂਮਿਕਾ ਨਹੀਂ ਨਿਭਾਈ। ਜਿਸ ਕਾਰਨ ਕੌਮੀ ਇਨਸਾਨ ਮੋਰਚੇ ਦੀ ਸਰਪ੍ਰਸਤੀ ਹੇਠ ਬੰਦੀ ਸਿੰਘਾਂ ਦੇ ਰਿਹਾਈ ਅਤੇ ਹੋਰ ਹੱਕੀ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੇ ਮਕਸਦ ਨਾਲ ਕੌਮੀ ਇਨਸਾਫ ਮੋਰਚਾ ਮੋਹਾਲੀ-ਚੰਡੀਗੜ੍ਹ ਵੱਲੋਂ ਕਿਸਾਨ ਭਵਨ, ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਵਿੱਚ ਸਿੱਖ ਸੰਗਤਾਂ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ 15 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਆਰ-ਪਾਰ ਦੀ ਲੜਾਈ ਲੜਨ ਦਾ ਸੰਕਲਪ ਦੁਹਰਾਇਆ। ਪ੍ਰੈਸ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਕੌਮੀ ਇਨਸਾਨ ਮੋਰਚੇ ਦੇ ਸਰਪਸਤ ਬਾਪੂ ਗੁਰਚਰਨ ਸਿੰਘ, ਮੁੱਖ ਬੁਲਾਰੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕੋਆਰਡੀਨੇਟਰ ਪਾਲ ਸਿੰਘ ਫਰਾਂਸ, ਬੰਦੀ ਸਿੰਘ ਕਿਸਾਨ ਆਗੂ ਭਾਈ ਬਲਜੀਤ ਸਿੰਘ ਭਾਊ, ਕੋ-ਕੋਆਰਡੀਨੇਟਰ ਬਲਵਿੰਦਰ ਸਿੰਘ ਕਾਲਾ, ਸੀਨੀਅਰ ਆਗੂ ਬਲਵਿੰਦਰ ਸਿੰਘ ਫਿਰੋਜਪੁਰ, ਸੀਨੀਅਰ ਆਗੂ ਪਾਲ ਸਿੰਘ ਘੜੂੰਆਂ, ਬਸਪਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਕਰੀਮਪੁਰੀ, ਤਰੁਨ ਜੈਨ ਬਾਵਾ, ਕਿਸਾਨ ਆਗੂ ਸੁੱਖ ਗਿੱਲ ਮੋਗਾ ਅਤੇ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਭੰਗੂ ਨੇ ਕਿਹਾ ਕਿ ਜਿਨ੍ਹਾਂ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਸੰਵਿਧਾਨ ਅਨੁਸਾਰ ਉਹਨਾਂ ਨੂੰ ਰਿਹਾ ਕਰਨਾ ਜਰੂਰੀ ਬਣਦਾ ਹੈ ਪਰੰਤੂ ਇੰਡੀਅਨ ਸਟੇਟ ਵਿਚ ਹਿੰਦੂ ਬਹੁ ਗਿਣਤੀ ਹੋਣ ਕਰਕੇ ਘੱਟ ਗਿਣਤੀਆਂ ਲਈ ਵੱਖਰੇ ਕਾਨੂੰਨ ਬਣਾਏ ਗਏ ਹਨ ਅਤੇ ਖਾਸ ਕਰਕੇ ਸਿੱਖ ਕੌਮ ਲਈ ਉਹਨਾਂ ਕਾਨੂੰਨਾਂ ਨੂੰ ਲਾਗੂ ਕੀਤਾ ਜਾਂਦਾ ਹੈ ਜਿਨਾਂ ਤਹਿਤ ਆਪਣੀ ਆਜ਼ਾਦੀ ਦੀ ਗੱਲ ਕਰਨ ਵਾਲੇ ਸਿੱਖ ਕੌਮ ਦੇ ਸੀਨੀਅਰ ਆਗੂ ਨੌਜਵਾਨ ਉਹਨਾਂ ਨੂੰ ਕਿਸੇ ਨਾ ਕਿਸੇ ਝੂਠ ਕੇਸ ਫਸਾ ਕੇ ਜਿਹੜਾ ਵੀ ਡੱਕ ਦਿੱਤਾ ਜਾਂਦਾ ਹੈ ਅਤੇ ਇੰਨੇ ਸ ਵਰਗੇ ਜਾਂ ਜੋ ਆਪਾਂ ਵਰਗੇ ਕਾਨੂੰਨ ਉਹਨਾਂ ਉੱਤੇ ਥੋਪ ਕੇ ਮੁੜ ਜਮਾਤ ਲਈ ਵੀ ਅਪੀਲ ਕਰਨ ਲਈ ਅਯੋਗ ਬਣਾ ਦਿੱਤਾ ਜਾਂਦਾ ਹੈਅ ਇਨਸਾਫ ਅਤੇ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਦੇ ਉਲਟ ਇਨਸਾਫ ਲੈਣ ਚ ਵੱਡੇ ਪੱਧਰ ਤੇ ਅੜੀਕਾ ਬਣਦੇ ਹਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕਿਸੇ ਇੱਕ ਵਿਅਕਤੀ ਜਾਂ ਜਥੇਬੰਦੀ ਦਾ ਨਹੀਂ, ਸਗੋਂ ਸਮੁੱਚੀ ਸਿੱਖ ਕੌਮ ਅਤੇ ਇਨਸਾਫ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਅਤੇ ਪੰਜਾਬ ਦ ਤੋਂ ਇਲਾਵਾ ਇੰਡੀਅਨ ਸਟੇਟ ਵਿੱਚ ਵਸਦੇ ਸਿੱਖ ਕੌਮ ਦ ਹਰ ਨਾਗਰਿਕ ਦਾ ਸਾਂਝਾ ਮਸਲਾ ਹੈ। ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਗਿਆ ਕਿ 15 ਅਗਸਤ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਚੰਡੀਗੜ੍ਹ ਪਹੁੰਚਣਗੀਆਂ ਅਤੇ ਪੰਜਾਬ ਦੇ ਗਵਰਨਰ ਹਾਊਸ ਦਾ ਘਿਰਾਓ ਕਰਕੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਉਠਾਈ ਜਾਵੇਗੀ। ਇਸ ਮੌਕੇ ਪੰਜਾਬ ਦੇ ਹਰ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਬੱਸ ਦੇ ਜਾਗਦੇ ਜਮੀਰ ਵਾਲੇ ਲੋਕਾਂ ਤੱਕ ਪਹੁੰਚ ਕਰਕੇ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ ਗਈ। ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਪੂਰੀ ਤਰ੍ਹਾਂ ਸ਼ਾਂਤਮਈ, ਲੋਕਤੰਤਰੀ ਅਤੇ ਸੰਵਿਧਾਨਕ ਢੰਗ ਨਾਲ ਲੜਿਆ ਜਾਵੇਗਾ। ਉਨ੍ਹਾਂ ਸਮੂਹ ਸਿੱਖ ਸੰਗਤਾਂ, ਕਿਸਾਨ-ਮਜ਼ਦੂਰ ਜਥੇਬੰਦੀਆਂ, ਨੌਜਵਾਨਾਂ, ਬੀਬੀਆਂ ਅਤੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ 15 ਅਗਸਤ ਨੂੰ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਣ ਵਾਲੇ ਇਸ ਇਤਿਹਾਸਕ ਸੰਘਰਸ਼ ਦਾ ਹਿੱਸਾ ਬਣਨ,ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਵਿਚਾਰ ਰੱਖੇ ਅਤੇ ਭਰੋਸਾ ਦਿਵਾਇਆ ਕਿ ਬੰਦੀ ਸਿੰਘਾਂ ਦੀ ਰਿਹਾਈ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਬਹੁਤ ਹੀ ਸਤਿਕਾਰਯੋਗ ਦੇ ਆਗੂ ਡਾਕਟਰ ਦਰਸ਼ਨ ਪਾਲ ਸਿੰਘ ਸ. ਗੁਰਜੰਟ ਸਿੰਘ ਸੀਲ ਪਟਿਆਲਾ, ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ, ਬਹੁਤ ਹੀ ਸੱਚੇ ਸੁੱਚੇ ਧੜਲੇਦਾਰ ਪੰਥਕ ਆਗੂ ਬੰਦੀ ਸਿੰਘਾਂ ਦੀ ਰਿਹਾਈ ਲਈ ਇਮਾਨਦਾਰੀ ਨਾਲ ਨਿਸ਼ਕਾਮ ਨਿਭਾਅ ਰਹੇ ਭਾਈ ਬੰਦੀ ਸਿੰਘ ਭਾਈ ਬਲਜੀਤ ਸਿੰਘ ਭਾਊ ਭਾਈ ਇੰਦਰਵੀਰ ਸਿੰਘ ਪਟਿਆਲਾ, ਖਾਲਸਾ ਪੰਥ ਦੀ ਅਹਿਮ ਸ਼ਖਸ਼ੀਅਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ 96 ਕੋੜੀ ਤਰਨਾ ਦਲ ਦੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ, ਭਾਈ ਬਲਵਿੰਦਰ ਸਿੰਘ ਫਿਰੋਜਪੁਰ, ਭਾਈ ਜਤਿੰਦਰ ਸਿੰਘ ਹਾਈਜੈਕਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਗੁਰਜੰਟ ਸਿੰਘ ਕੱਟੂ, ਬਾਬਾ ਪਵਨਦੀਪ ਸਿੰਘ ਖਾਲਸਾ ਬੱਲੋ ਮਾਜਰਾ, ਪਾਲ ਸਿੰਘ ਘੜੂੰਆ ਕੋ-ਸਰਪ੍ਰਸਤ, ਕੋ-ਕੋਆਰਡੀਨੇਟਰ ਭਾਈ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਅਕਾਲੀ ਦਲ ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੁਰਜੀਤ ਸਿੰਘ ਫੂਲ, ਗੁਰਜੰਟ ਸਿੰਘ ਕੱਟੂ, ਤਰੁਣ ਜੈਨ ਬਾਵਾ, ਮੈਨੇਜਰ ਭਰਪੂਰ ਸਿੰਘ ਘੜੂੰਆਂ, ਹਰੀ ਸਿੰਘ ਬਹੋੜਾ, ਭੁਪਿੰਦਰ ਸਿੰਘ ਬੜੈਚ, ਪਰਮਜੀਤ ਸਿੰਘ ਸਹੋਲੀ, ਸੁਖਬੀਰ ਸਿੰਘ ਬੜਹੇੜਾ, ਜੁਝਾਰ ਸਿੰਘ, ਰੇਸ਼ਮ ਸਿੰਘ, ਜਸਵੰਤ ਸਿੰਘ ਮਾਨਸਾ, ਬਾਬਾ ਪਰਮਜੀਤ ਸਿੰਘ, ਇੰਦਰਵੀਰ ਸਿੰਘ ਪਟਿਆਲਾ, ਜੀਤ ਸਿੰਘ ਔਲਖ, ਬਾਬਾ ਰਾਜਾ ਰਾਜ ਸਿੰਘ, ਬਲਜਿੰਦਰ ਸਿੰਘ ਖਾਲਸਾ, ਪ੍ਰੋਫੈਸਰ ਬਲਿੰਦਰ ਸਿੰਘ, ਜਗਬੀਰ ਸਿੰਘ ਘੜੂੰਆਂ ਵੱਲੋਂ ਖਾਲਸਾ ਪੰਥ ਨਾਲ ਹੋਈਆਂ ਵਧੀਕੀਆਂ ਦਾ ਇਨਸਾਫ ਲੈਣ ਲਈ ਲੰਮੇ ਸਮੇਂ ਤੋਂ ਪੰਥਕ ਸੇਵਾਵਾਂ ਨਿਭਾ ਰਹੀ ਬੀਬੀ ਰਾਜਿੰਦਰ ਕੌਰ ਸਰਾਂ ਚੰਡੀਗੜ੍ਹ, ਕੁਸ਼ਲ ਪ੍ਰਤਾਪ ਸਿੰਘ, ਗੁਰਦਿਆਲ ਸਿੰਘ ਸਰਪੰਚ, ਗੁਰਮੀਤ ਸਿੰਘ ਗੱਜੋਆਣਾ, ਰਣਜੀਤ ਸਿੰਘ ਚੱਕਤਾਰੇਵਾਲਾ ਬੀਕੇਯੂ ਤੋਤੇਵਾਲ, ਗੁਰਚਰਨ ਸਿੰਘ ਨੰਬਰਦਾਰ ਬੀਕੇਯੂ ਤੋਤੇਵਾਲ, ਕੌਮ ਦੇ ਜੁਝਾਰੂ ਆਗੂ ਅਤੇ ਪੰਥਕ ਕਾਰਜਾਂ ਨੂੰ ਸਮਰਪਿਤ ਸਮਾਜ ਸੇਵੀ ਜਥੇਦਾਰ ਅਵਤਾਰ ਸਿੰਘ ਨੰਗਲਾ ਸਿੰਘ ਜੀਰਕਪੁਰ, ਜੀਤ ਔਲਖ, ਬਾਬਾ ਪਰਮਜੀਤ ਸਿੰਘ, ਬਲਜੀਤ ਸਿੰਘ ਰੁੜਕੀ, ਮੱਖਣ ਸਿੰਘ ਫੌਜੀ, ਅਵਤਾਰ ਸਿੰਘ, ਬਾਬਾ ਗੁਰਦੀਪ ਸਿੰਘ, ਪਰਮਿੰਦਰ ਸਿੰਘ ਕਾਲਾ ਪਾਲ ਸਿੰਘ ਘੜੂਆਂ ਕੋ ਸਰਪ੍ਰਸਤ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਡਾ ਦਰਸ਼ਨਪਾਲ, ਅਕਾਲੀ ਦਲ ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੁਰਜੀਤ ਸਿੰਘ ਫੂਲ, ਗੁਰਜੰਟ ਸਿੰਘ ਕੱਟੂ, ਤਰੁਣ ਜੈਨ ਬਾਵਾ, ਬਲਵਿੰਦਰ ਸਿੰਘ ਫਿਰੋਜ਼ਪੁਰ, ਬਲਜੀਤ ਸਿੰਘ ਭਾਊ, ਮੈਨੇਜਰ ਭਰਪੂਰ ਸਿੰਘ ਘੜੂੰਆਂ, ਹਰੀ ਸਿੰਘ ਬਹੋੜਾ, ਭੁਪਿੰਦਰ ਸਿੰਘ ਬੜੈਚ, ਪਰਮਜੀਤ ਸਿੰਘ ਸਹੋਲੀ, ਸੁਖਬੀਰ ਸਿੰਘ ਬੜਹੇੜਾ, ਜੁਝਾਰ ਸਿੰਘ, ਰੇਸ਼ਮ ਸਿੰਘ, ਜਸਵੰਤ ਸਿੰਘ ਮਾਨਸਾ, ਬਾਬਾ ਪਰਮਜੀਤ ਸਿੰਘ, ਜੀਤ ਸਿੰਘ ਔਲਖ, ਬਾਬਾ ਰਾਜਾ ਰਾਜ ਸਿੰਘ, ਬਲਜਿੰਦਰ ਸਿੰਘ ਖਾਲਸਾ, ਪ੍ਰੋਫੈਸਰ ਬਲਿੰਦਰ ਸਿੰਘ, ਜਗਬੀਰ ਸਿੰਘ ਘੜੂੰਆਂ ਆਦਿ ਲੀਡਰਸ਼ਿਪ ਹਾਜ਼ਰ ਸੀ। ਉਹਨਾਂ ਕਿਹਾ ਕਿ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਅਤੇ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਜਾਵੇਗਾ ਜਦੋਂ ਤੱਕ 15 ਅਗਸਤ ਤੋਂ ਪਹਿਲਾਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਜਾਂ ਪੈਰੋਲ 'ਤੇ ਨਹੀਂ ਛੱਡੇ ਜਾਂਦਾ।
Leave a Reply