ਖ਼ਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਅਨੰਦਪੁਰ ਬਣਿਆ ਖ਼ਾਲਸਾ ਰਾਜ ਦਾ ਨਗਰ
- ਗੁਰਬਾਣੀ-ਇਤਿਹਾਸ
- 20 Apr, 2026 04:13 PM (Asia/Kolkata)
ਪੰਜਾਬ ਦੀਆਂ ਤਤਕਾਲੀ ਪਹਾੜੀ ਰਿਆਸਤਾਂ ਵਿੱਚ ਬਾਈਧਾਰ ਦੇ ਹਿੰਦੂ ਰਾਜਿਆਂ ਦਾ ਜ਼ਿਕਰ ਆਉਂਦਾ ਹੈ। 'ਧਾਰ` ਦਾ ਮਤਲਬ ਇੱਕ ਪਹਾੜੀ ਝਰਨੇ ਤੋਂ ਹੈ। ਇਸ ਤਰ੍ਹਾਂ ਮੋਟੇ ਰੂਪ ਵਿੱਚ ਹਰ ਧਾਰ ਜਾਂ ਹਰ ਪਹਾੜੀ ਝਰਨੇ ਦੀ ਇੱਕ ਵੱਖਰੀ ਰਿਆਸਤ ਹੁੰਦੀ ਸੀ। ਇਸ ਤਰ੍ਹਾਂ ਕੁੱਲ ‘ਬਾਈ-ਧਾਰਾਂ’ ਸਨ ਅਤੇ ਬਾਈ ਧਾਰਾਂ ਦੁਆਲੇ ਹੀ ਬਾਈ ਰਿਆਸਤਾਂ ਸਥਾਪਤ ਹੋ ਗਈਆਂ। ਬਾਈਧਾਰ ਦੀਆਂ ਬਾਈ ਰਿਆਸਤਾਂ ਭਾਵੇਂ ਮੁਗ਼ਲ ਸਾਮਰਾਜ ਦੇ ਅਧੀਨ ਸਨ, ਪਰ ਅੰਦਰੂਨੀ ਤੌਰ 'ਤੇ ਇਹ ਸੁਤੰਤਰ ਸਨ। ਵੈਸੇ ਮੁਗ਼ਲ ਬਾਦਸ਼ਾਹਾਂ ਨੇ ਇਹਨਾਂ ਪਹਾੜੀ ਰਿਆਸਤਾਂ ਨੂੰ ਇਸ ਤਰ੍ਹਾਂ ਕਾਬੂ ਕੀਤਾ ਹੋਇਆ ਸੀ ਕਿ ਬਹੁਤ ਹੀ ਘੱਟ ਹਾਲਾਤ ਸਨ ਕਿ ਇਹ ਬਾਗ਼ੀ ਹੋ ਸਕਣ। ਨਾ ਹੀ ਇਹਨਾਂ ਨੂੰ ਨਗਾਰਾ ਵਜਾਉਣ ਦੀ ਇਜਾਜ਼ਤ ਸੀ ਅਤੇ ਨਾ ਹੀ ਇਹਨਾਂ ਨੂੰ ਆਪਣਾ ਸਿੱਕਾ ਲਾਗੂ ਕਰਨ ਦੀ ਇਜਾਜ਼ਤ ਸੀ। ਇੱਥੋਂ ਤਕ ਪਹਾੜੀ ਰਾਜਿਆਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਨ ਲਈ ਅੰਤਿਮ ਮਨਜ਼ੂਰੀ ਬਾਦਸ਼ਾਹ ਕੋਲ਼ੋਂ ਲੈਣੀ ਪੈਂਦੀ ਸੀ।
ਮੁਗ਼ਲ ਬਾਦਸ਼ਾਹਾਂ ਦੀ ਮੁੱਖ ਦਿਲਚਸਪੀ ਇਹਨਾਂ ਰਿਆਸਤਾਂ ਵਿੱਚੋਂ ਸਾਲਾਨਾ ਜਾਂ ਛਿਮਾਹੀ ਮਾਮਲਾ ਉਗਰਾਹੁਣ ਅਤੇ ਨਜ਼ਰਾਨੇ ਲੈਣ ਤਕ ਹੀ ਸੀਮਤ ਸੀ।
ਅੰਦਰੂਨੀ ਤੌਰ 'ਤੇ ਇਹ ਰਿਆਸਤਾਂ ਸੁਤੰਤਰ ਸਨ। ਇਹ ਆਪਣੀ ਮਰਜ਼ੀ ਮੁਤਾਬਕ ਕਿਲ੍ਹੇ ਉਸਾਰ ਸਕਦੀਆਂ ਸਨ। ਆਪਣੀ ਜਨਤਾ ਲਈ ਆਪਣੀ ਲੋੜ ਅਨੁਸਾਰ ਕਨੂੰਨ ਬਣਾ ਸਕਦੀਆਂ ਸਨ। ਜੇ ਇੱਕ ਰਿਆਸਤ ਦੂਸਰੀ ਰਿਆਸਤ 'ਤੇ ਹਮਲਾ ਕਰਦੀ ਸੀ ਤਾਂ ਇਸ ਵਿੱਚ ਵੀ ਮੁਗ਼ਲ ਬਾਦਸ਼ਾਹ ਨੂੰ ਕੋਈ ਇਤਰਾਜ਼ ਨਹੀਂ ਸੀ ਹੁੰਦਾ, ਭਾਵ ਕਿ ਇਹ ਆਪਸ ਵਿੱਚ ਲੜ-ਭਿੜ ਕੇ ਮਰ ਸਕਦੀਆਂ ਸਨ, ਬਾਦਸ਼ਾਹ ਦੀ ਇਹਨਾਂ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਸੀ ਹੁੰਦੀ। ਪਹਾੜੀ ਰਿਆਸਤਾਂ ਦੇ ਸੈਨਿਕ ਵੀ ਮੈਦਾਨੀ ਸੈਨਿਕਾਂ ਦੇ ਮੁਕਾਬਲੇ 'ਤੇ ਕਮਜ਼ੋਰ ਹੀ ਹੁੰਦੇ ਸਨ। ਸੈਨਿਕਾਂ ਵਿੱਚ ਵੀ ਸਿਰਫ਼ ਰਾਜਪੂਤ ਜਾਂ ਖੱਤਰੀ ਲੋਕ ਹੀ ਹੁੰਦੇ ਸਨ। ਸਮਾਜ ਦਾ ਦਲਿਤ ਵਰਗ ਫ਼ੌਜ ਵਿੱਚ ਭਰਤੀ ਨਹੀਂ ਸੀ ਕੀਤਾ ਜਾਂਦਾ।
ਅਨੰਦਪੁਰ ਸਾਹਿਬ ਕਹਿਲੂਰ ਦੀ ਰਿਆਸਤ ਵਿੱਚ ਸਥਿਤ ਸੀ। 'ਕਹਿਲੂਰ' ਇਸ ਰਿਆਸਤ ਦਾ ਭੂਗੋਲਿਕ ਨਾਂਅ ਸੀ। ਕਿਉਂਕਿ ਇਸ ਦੀ ਰਾਜਧਾਨੀ ਬਿਲਾਸਪੁਰ ਦੀ ਰਿਆਸਤ ਵੀ ਕਹਿ ਦਿੱਤਾ ਜਾਂਦਾ ਸੀ। ਸਤਲੁਜ ਦਰਿਆ ਕਹਿਲੂਰ ਅਤੇ ਮੁਗ਼ਲ ਰਾਜ ਦੀ ਸਾਂਝੀ ਹੱਦ ਸੀ। ਬਿਲਾਸਪੁਰ ਦੇ ਰਾਜੇ ਦੀਪ ਚੰਦ ਦੀ ਮੋਤ ਹੋ ਗਈ। ਬਿਲਾਸਪੁਰ ਦੀ ਵਿਧਵਾ ਰਾਣੀ ਚੰਪਾ ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਵੀ ਰਾਜੇ ਦੀਪ ਚੰਦ ਦੀ ਸਤਾਰ੍ਹਵੀਂ ਦੀ ਰਸਮ 'ਤੇ ਪਹੁੰਚਣ ਲਈ ਸੱਦਾ ਭੇਜਿਆ। ਜੋ 15 ਜੇਠ ਸੰਮਤ 1722 ਬਿ: ਮੁਤਾਬਕ 13 ਮਈ 1665 ਨੂੰ ਹੋਈ ਸੀ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਵਿਧਵਾ ਰਾਣੀ ਚੰਪਾ ਦਾ ਸੱਦਾ ਪ੍ਰਵਾਨ ਕਰ ਲਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਜਾ ਦੀਪ ਚੰਦ ਉਸ ਰਾਜਾ ਤਾਰਾ ਚੰਦ ਦਾ ਪੁੱਤਰ ਸੀ, ਜਿਹੜਾ ਤਾਰਾ ਚੰਦ ਉਹਨਾਂ ਬਵੰਜਾ ਹਿੰਦੂ ਰਾਜਿਆਂ ਵਿੱਚ ਇੱਕ ਸੀ, ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਸਾਹਿਬ ਸ੍ਰੀ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕਰਵਾਇਆ ਸੀ। ਭੋਗ ਦੀ ਰਸਮ ਤੋਂ ਬਾਅਦ ਗੁਰੂ ਤੇਗ਼ ਬਹਾਦਰ ਸਾਹਿਬ ਨੇ ਵਿਧਵਾ ਰਾਣੀ ਚੰਪਾ ਨਾਲ਼ ਕਹਿਲੂਰ ਦੀ ਰਿਆਸਤ ਵਿੱਚ ਜ਼ਮੀਨ ਖ਼ਰੀਦ ਕੇ ਖ਼ਾਲਸੇ ਦਾ ਨਗਰ ਵਸਾਉਣ ਦੀ ਗੱਲ ਕੀਤੀ ਤਾਂ ਰਾਣੀ ਨੇ ਮਾਖੋਵਾਲ ਦਾ ਪਿੰਡ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਟ ਕਰਨਾ ਚਾਹਿਆ ਪਰ ਗੁਰੂ ਸਾਹਿਬ ਨੇ ਸਿੱਖ ਨੀਤੀ ਅਤੇ ਆਉਣ ਵਾਲ਼ੇ ਹਾਲਾਤ ਨੂੰ ਮੁੱਖ ਰੱਖਦਿਆਂ ਬਗੈਰ ਮੁੱਲ ਤਾਰੇ ਥਾਂ ਲੈਣ ਤੋਂ ਇਨਕਾਰ ਕਰ ਦਿੱਤਾ। ਸ੍ਰੀ ਗੁਰਪ੍ਰਤਾਪ ਸੂਰਜ ਦੇ ਕਰਤਾ ਅਨੁਸਾਰ : 'ਜ਼ਰ ਖਰੀਦ ਕਰ ਪਟੇ ਲਿਖਾਏ। ਲੈ ਸਤਿਗੁਰ ਨਿਜ ਨਿਕਟ ਰਖਾਏ।’ ਗੁਰੂ ਸਾਹਿਬ ਨੇ ਖ਼ਾਲਸੇ ਦਾ ਨਗਰ ਵਸਾਉਣ ਲਈ ਜਿਸ ਥਾਂ ਦੀ ਚੋਣ ਕੀਤੀ, ਉਸ ਨੂੰ ਓਸ ਵੇਲ਼ੇ ਲੋਦੀਪੁਰ, ਮੀਆਂਪੁਰ ਅਤੇ ਸਹੋਟੇ ਪਿੰਡਾਂ ਦੀ ਸਾਂਝੀ ਜੂਹ ਦੇ ਤੌਰ 'ਤੇ ਮਾਖੋਵਾਲ ਦਾ ਥੇਹ ਕਿਹਾ ਜਾਂਦਾ ਸੀ। ਇਸ ਦਾ ਯੋਗ ਮੁੱਲ ਦੇ ਦਿੱਤਾ ਗਿਆ ਅਤੇ 21 ਹਾੜ ਸੰਮਤ 1722 ਬਿ: ਮੁਤਾਬਕ 19 ਜੂਨ 1665 ਈ: ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਦੇ ਹੁਕਮ ਅਨੁਸਾਰ ਬਾਬਾ ਬੁੱਢਾ ਜੀ ਦੇ ਵੰਸ਼ਜ਼ ਬਾਬਾ ਗੁਰਦਿੱਤਾ ਜੀ ਰੰਧਾਵਾ ਵੱਲੋਂ ਨਵੇਂ ਨਗਰ ਦੀ ਮੋੜੀ ਗੱਡੀ ਗਈ। ਇਸ ਦਾ ਨਾਂ ਗੁਰੂ ਜੀ ਦੇ ਮਾਤਾ ਨਾਨਕੀ ਜੀ ਦੇ ਨਾਂ 'ਤੇ 'ਚੱਕ ਨਾਨਕੀ' ਰੱਖਿਆ, ਜਿਹੜਾ ਮਗਰੋਂ ‘ਅਨੰਦਪੁਰ ਸਾਹਿਬ' ਨਾਲ਼ ਪ੍ਰਸਿੱਧ ਹੋਇਆ। ਇਸੇ ਅਨੰਦਪੁਰ ਨੂੰ 1699 ਈ: ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਖਾਲਸੇ ਦਾ ਨਗਰ ਰਾਜ ਐਲਾਨ ਕਰ ਕੇ ਖਾਲਸਈ ਗਣਤੰਤਰ ਸਥਾਪਤ ਕੀਤਾ ਸੀ।
ਜਦੋਂ ਅਸੀਂ ਕਹਿੰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਖਾਲਸੇ ਦਾ ਨਗਰ (ਅਨੰਦਪੁਰ) ਵਸਾਉਣ ਲਈ ਬਿਲਾਸਪੁਰ ਦੀ ਰਾਣੀ ਕੋਲ਼ੋਂ ਮੁੱਲ ਤਾਰ ਕੇ ਜ਼ਮੀਨ ਖਰੀਦੀ ਸੀ ਤਾਂ ਫਿਰ ਇਹ ਵੀ ਸਪਸ਼ਟ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਗੁਰੂ ਹਰਿਗੋਬਿੰਦ ਪਾਤਸ਼ਾਹ ਅਤੇ ਗੁਰੂ ਕੀ ਸੰਗਤ ਨੂੰ 'ਗੁਰੂ ਕਾ ਖ਼ਾਲਸਾ' ਆਖ ਕੇ ਹੀ ਸੰਬੋਧਨ ਕੀਤਾ ਹੈ। ਗੁਰੂ ਹਰਿਗੋਬਿੰਦ ਪਾਤਸ਼ਾਹ ਅਤੇ ਗੁਰੂ ਤੇਗ਼ ਬਹਾਦਰ ਪਾਤਸ਼ਾਹ ਨੇ 'ਖਾਲਸਾ' ਸ਼ਬਦ ਆਪਣੇ ਹੁਕਮਨਾਮਿਆਂ ਵਿੱਚ ਗੁਰੂ ਦੀ ਸੰਗਤ ਲਈ ਵਰਤਿਆ ਹੈ। ਜਿਵੇਂ ਗੁਰੂ ਹਰਿਗੋਬਿੰਦ ਪਾਤਸ਼ਾਹ ਲਿਖਦੇ ਹਨ: 'ਪੁਰਬ ਕੀ ਸੰਗਤ ਗੁਰੂ ਦਾ ਖ਼ਾਲਸਾ ਹੈ। ਇਸੇ ਤਰਾਂ ਗੁਰ ਤੇਗ ਬਹਾਦਰ ਪਾਤਸ਼ਾਹ ਲਿਖਦੇ ਹਨ: 'ਪਟਣ ਦੀ ਸੰਗਤ ਸੀ ਗੁਰੂ ਜੀ ਦਾ ਖ਼ਾਲਸਾ ਹੈ। (ਵੇਖੋ ਹੁਕਮਨਾਮੇ ਨੰਬਰ 3 ਅਤੇ 8, ਸ੍ਰੀ ਗੁਰ ਸੋਭਾ ਪੰਨਾ 20)
ਇਸੇ ਤਰ੍ਹਾਂ ਨਗਰ ਵਸਾਉਣਾ, ਸਟੇਟ ਅੰਦਰ ਸਟੇਟ ਵਸਾਉਣ ਦੀ ਕਲਾ, ਗੁਰੂ ਨਾਨਕ ਦੇ ਘਰ ਅਤੇ ਗੱਦੀ ਦੀ ਪਰੰਪਰਾ ਰਹੀ ਹੈ। ਇਸ ਵਿਸ਼ੇ ਦੀ ਵਿਆਖਿਆ ਬਹੁਤ ਲੰਮੀ-ਚੌੜੀ ਹੈ, ਦੀ ਕਲਾ ਬਾਰੇ ਵਿਸਥਾਰ ਨਾਲ਼ ਲਿਖਾਂਗਾ। ਕਿਤੇ ਸਮਾਂ ਮਿਲਿਆ ਤਾਂ ਗੁਰੂ ਦੀ ਕਿਰਪਾ ਅਨੁਸਾਰ ਸਟੇਟ-ਨਗਰ (City State) ਵਸਾਉਣ
ਹਥਲੇ ਲੇਖ ਵਿੱਚ ਕੁਝ ਨੁਕਤੇ ਹੀ ਪਾਠਕਾਂ ਨਾਲ਼ ਸਾਂਝੇ ਕਰਨੇ ਹਨ। ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਵਸਾਇਆ। ਗੁਰੂ ਰਾਮਦਾਸ ਪਾਤਸ਼ਾਹ ਨੇ ਤੁੰਗ ਪਿੰਡ ਦੇ ਜਿਮੀਂਦਾਰਾਂ ਤੋਂ 700 ਅਕਬਰੀ ਰੁਪਏ ਦੀ 500 ਬਿਘੇ ਜ਼ਮੀਨ ਮੁੱਲ ਖਰੀਦ ਕੇ ਗੁਰੂ ਕਾ ਚੱਕ ਰਮਦਾਸਪੁਰ, ਅੰਮ੍ਰਿਤਸਰ ਸ਼ਹਿਰ ਵਸਾਇਆ। ਗੁਰੂ ਹਰਿਗੋਬਿੰਦ ਪਾਤਸ਼ਾਹ ਨੇ 1609 ਈਸਵੀ ਵਿੱਚ ਸਿੱਖ ਕੌਮ ਨੂੰ ਪਾਤਸ਼ਾਹੀ ਦੀ ਪ੍ਰਭੁਤਾ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਹਿਰ (ਰਾਜਧਾਨੀ ਵਜੋਂ) ਸ੍ਰੀ ਅੰਮ੍ਰਿਤਸਰ ਵਿਖੇ ਦਿੱਤੀ, ਤੇ ਸਿੱਖ ਪ੍ਰਭੁਤਾ ਦੀ ਪ੍ਰਭੂਸੱਤਾ ਦੀ ਰਾਜਧਾਨੀ ਵਿੱਚ ਅਕਾਲ-ਸੱਤਾ ਦੀ ਰਾਜ-ਪ੍ਰਣਾਲੀ ਦੀ ਪ੍ਰਭੁਤਾ ਦੀ ਰੱਖਿਆ ਲਈ ਕਿਲ੍ਹਾ ਲੋਹਗੜ੍ਹ ਦਾ ਨਿਰਮਾਣ ਕਰਵਾਇਆ। ਅਕਾਲ ਦੀ ਸਿਆਸੀ ਸੱਤਾ ਦੀ ਪ੍ਰਭੂਸਤਾ ਅਤੇ ਸੁਤੰਤਰਤਾ ਦੀ ਰੱਖਿਆ ਲਈ ਗੁਰੂ ਹਰਿਗੋਬਿੰਦ ਪਾਤਸ਼ਾਹ ਨੇ ਵਕਤ ਦੀ ਮੁਗ਼ਲ ਹਕੂਮਤ ਨਾਲ਼ ਚਾਰ ਯੁੱਧ ਵੀ ਲੜੇ ਅਤੇ ਚਾਰਾਂ ਵਿੱਚ ਹੀ ਫ਼ਤਹਿ ਹਾਸਲ ਕੀਤੀ। ਨਾਨਕ ਸਰਕਾਰ ਦੇ ਸਿੱਖ ਦੇ ਨਾਂ 'ਤੇ ਭਾਈ ਰੂਪਾ ਨਗਰ ਵਸਾਇਆ
(ਹਵਾਲਾ ਪੁਸਤਕ : ਨਾਨਕ ਦੀ ਨਾਨਕਸ਼ਾਹੀ ਸਿੱਖੀ, ਪੰਨਾ 184-185)
ਅਨੰਦਪੁਰ ਸਾਹਿਬ ਵਿਖੇ 1699 ਈ: ਨੂੰ ਗੁਰੂ ਗੋਬਿੰਦ ਸਿੰਘ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਉਸ ਸਮੇਂ ਬਾਈਧਾਰ ਦੇ ਹਿੰਦੂ ਰਾਜਿਆਂ ਨੂੰ ਬਹੁਤ ਤੱਕੜਾ ਧੱਕਾ ਵੱਜਾ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਖਾਲਸਾ ਰਾਜ ਨੇ ਉੱਚੀਆਂ ਜਾਤਾਂ ਵਾਲੇ ਬ੍ਰਾਹਮਣਾਂ, ਖੱਤਰੀਆਂ ਅਤੇ ਨੀਵੀਂਆਂ ਜਾਤਾਂ ਵਾਲ਼ੇ ਵੈਸ਼ਾਂ, ਸ਼ੂਦਰਾਂ ਦਾ, ਖੰਡੇ ਦੀ ਪਾਹੁਲ ਦੀ ਮਰਯਾਦਾ ਅਨੁਸਾਰ ਭਿੰਨ-ਭੇਦ ਹੀ ਮਿਟਾ ਦਿੱਤਾ ਅਤੇ ਇਹਨਾਂ ਸਾਰਿਆਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ, ਖਾਣਾ ਪੀਣਾ ਸਾਂਝਾ ਕਰ ਕੇ ਬਿਲਕੁਲ ਹੀ ਅਭੇਦ ਕਰ ਦਿੱਤਾ, ਜੋ ਅੱਜ ਤਕ ਪਹਿਲਾਂ ਹੋਰ ਕਿਸੇ ਨੇ ਨਹੀਂ ਸੀ ਕੀਤਾ। ਇਸ ਨਾਲ਼ ਖਾਲਸਾ ਪੰਥ ਦੀ ਜਥੇਬੰਦੀ ਹੋਰ ਵੀ ਪੀਡੀ ਤੇ ਮਜਬੂਤ ਹੋ ਗਈ। ਬਾਈਧਾਰ ਦੇ ਹਿੰਦੂ ਰਾਜਿਆਂ ਨੂੰ ਸਭ ਤੋਂ ਵੱਧ ਤਕਲੀਫ਼ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਹਨਾਂ ਉਪਦੇਸ਼ਾਂ ਦੀ ਹੋਈ, ਜਿਹੜੇ ਉਹਨਾਂ ਨੇ ਚਹੁੰ-ਵਰਣਾਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾਉਣ ਤੋਂ ਬਾਅਦ ਦਿੱਤੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਹੁਲਧਾਰੀਆਂ ਨੂੰ ਉਪਦੇਸ਼ ਦਿੱਤਾ: "ਹਿੰਦੂ ਸ਼ਾਸਤਰਾਂ ਵਿੱਚ ਵਰਣ ਆਸ਼ਰਮ ਧਰਮ ਦੀ ਸੰਸਥਾ ਵਿੱਚ ਸ਼ਾਮਿਲ ਚਾਰ ਹਿੰਦੁ ਵਰਣਾਂ ਲਈ ਨਿਸ਼ਚਿਤ ਕੀਤੇ ਗਏ ਵਿਭਿੰਨ ਧਰਮਾਂ ਦਾ ਪੂਰੀ ਤਰ੍ਹਾਂ ਤਿਆਗ ਕਰੋ। ਪ੍ਰਾਚੀਨ ਗ੍ਰੰਥਾਂ ਦੇ ਮਾਰਗ ਦਾ ਤਿਆਗ ਕਰੋ। ਰਾਮ, ਕ੍ਰਿਸ਼ਨ, ਬ੍ਰਹਮਾ ਤੇ ਦੁਰਗਾ ਆਦਿ ਦੇਵੀ-ਦੇਵਤਿਆਂ ਦੀ ਕੋਈ ਪੂਜਾ ਨਾ ਕਰੇ ਅਤੇ ਗੁਰੂ ਨਾਨਕ ਤੇ ਉਹਨਾਂ ਦੇ ਉੱਤਰਾਧਿਕਾਰਿਆਂ ਦੇ ਉਪਦੇਸ਼ਾਂ ਵਿੱਚ ਯਕੀਨ ਕਰੋ। ਚਾਰ ਵਰਣਾਂ ਦੇ ਵਿਅਕਤੀ ਸਾਰੇ ਦੋ ਧਾਰੇ ਖੰਡੇ ਦਾ ਪਹੁਲ ਲਓ ਇੱਕੋ ਬਰਤਨ ਵਿੱਚ ਛਕੋ ਅਤੇ ਕਿਸੇ ਤੋਂ ਅੱਡਰੇ ਮਹਿਸੂਸ ਨਾ ਕਰੋ ਤੇ ਨਾ ਹੀ ਇੱਕ ਦੂਜੇ ਨੂੰ ਨਫ਼ਰਤ ਕਰੋ।”
ਕਹਿਲੂਰ ਦੇ ਰਾਜੇ ਅਜਮੇਰ ਚੰਦ ਦੀ ਅਗਵਾਈ ਵਿੱਚ ਬਾਈਧਾਰ ਦੇ ਹਿੰਦੂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਛੱਡ ਦੇਣ ਲਈ ਕਿਹਾ।
1699 ਈ: ਨੂੰ ਦਸਮੇਸ਼ ਪਿਤਾ ਨੇ 'ਸੀਸ ਭੇਟ ਕੌਤਕ' ਵਰਤਾ ਕੇ ਪਹਿਲਾਂ ਸੀਸ ਭੇਟ ਕਰਨ ਵਾਲ਼ੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਉਹਨਾਂ ਕੋਲੋਂ ਅੰਮ੍ਰਿਤ ਦੀ ਮੰਗ ਕੀਤੀ ਅਰਥਾਤ, 'ਖਾਲਸਾ ਗੁਰੂ ਹੈ, ਗੁਰੂ ਖਾਲਸਾ ਕਰੋ ਮੈ ਆਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿਓ। ਸੇਕ ਨਾ ਕਰੀਜੈ ਸਾਧਾਨ ਹੋਇ ਦੀਜੈ, ਅਬ ਅੰਮ੍ਰਿਤ ਛਕਾਵੈ ਮੋਹਿ, ਜੈਸੇ ਤੁਮ ਲੀਨਿਓ।'
ਦਸਮੇਸ਼ ਪਿਤਾ ਨੇ ਗੁਰੂ ਖਾਲਸਾ ਕੋਲੋਂ ਅੰਮ੍ਰਿਤ ਛਕ ਕੇ ਆਪਣੇ ਆਪ ਨੂੰ ਖ਼ਾਲਸਾ ਪੰਥ ਵਿੱਚ ਅਭੇਦ ਕਰ ਲਿਆ ਅਤੇ ਬਚਨ ਕੀਤਾ, 'ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ, ਖ਼ਾਲਸਾ ਅਕਾਲ ਪੁਰਖ ਕੀ ਫ਼ੌਜ'।
ਅਸੀਂ ਪਿੱਛੇ ਜ਼ਿਕਰ ਕਰੇ ਆਏ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਅਨੰਦਪੁਰ ਨੂੰ ਖ਼ਾਲਸੇ ਦਾ ਨਗਰ ਐਲਾਨ ਕਰ ਕੇ ਖ਼ਾਲਸਈ ਗਣਤੰਤਰ ਸਥਾਪਤ ਕਰ ਦਿੱਤਾ। ਅਸੀਂ ਇਹ ਵੀ ਜ਼ਿਕਰ ਕਰ ਆਏ ਹਾਂ ਕਿ ਬਾਈਧਾਰ ਦੇ ਪਹਾੜੀ ਹਿੰਦੂ ਰਾਜੇ ਮੁਗ਼ਲਾਂ ਦੇ ਜ਼ੁਲਮੀ ਰਾਜ ਅਧੀਨ ਸਨ ਅਤੇ ਉਹਨਾਂ ਵਿੱਚ ਮੁਗ਼ਲਾਂ ਦੇ ਜ਼ੁਲਮੀ ਰਾਜ ਵਿਰੁੱਧ ਲੜਨ ਦੀ ਹਿੰਮਤ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਹਿੰਦੂ ਰਾਜਿਆਂ ਨੂੰ ਮੁਗ਼ਲਾਂ ਦੇ ਜ਼ੁਲਮੀ ਰਾਜ ਦੇ ਖ਼ਿਲਾਫ਼ ਲੜਾਈ ਵਿੱਚ ਸ਼ਾਮਿਲ ਹੋਣ ਲਈ ਸੱਦਾ ਤਾਂ ਦਿੱਤਾ ਪਰ ਸ਼ਰਤ ਇਹ ਲਾਈ ਕਿ ਉਹ ਖਾਲਸੇ (ਰਚ ਦੀਨੇ ਖਾਲਸਾ ਜਗਤ ਕੋ ਦੈਨ ਸੰਥ) ਦੇ ਮਿਸ਼ਨ ਨੂੰ ਭਾਵ ਖਾਲਸੇ ਦੇ ਸਮਾਜਿਕ ਤੇ ਰਾਜਸੀ ਨਿਸ਼ਾਨਿਆਂ ਨੂੰ ਅਪਣਾਉਣ ਅਤੇ ਖ਼ਾਲਸੇ ਦੀ ਅਗਵਾਈ ਕਬੂਲ ਕਰਨ। 'ਤਬ ਸਭ ਕੋ ਇਹ ਭਾਂਤ ਉਚਾਰੋ। ਤੁਮ ਖ਼ਾਲਸ ਕੀ ਰਹਿਤ ਸੁਧਾਰੋ' (ਭਾਵ ਸਭ ਜਾਤਾਂ ਨਾਲ਼ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕ ਕੇ ਵਰਣ-ਵੰਡ ਦਾ ਭੇਦ ਖਤਮ ਕਰ ਦਿਓ) ਤੁਹਕਨ ਕੋ ਭਰੋ ਹਾਲਾ ਮਾਨੋ। ਲੇਵ ਤੁਰਕ ਕੋ ਅਬ ਪਹਿਚਾਨੋ। ਖੰਡੈ ਜੀ ਕੀ ਸਰਨੀ ਆਵੋ। ਯਮਨੀ ਸਭਾ ਸੁ ਮਾਰ ਗਰਾਵੋ। ਮੈਂ ਤੁਮ ਕੋ ਇੱਕ ਥਾਨ ਵਿਚਾਰਾ। ਮਤਿ ਤੁਮ ਦੇਉ ਉਲ੍ਹਾਮਾ ਭਾਰਾ। ਤਾ ਕਾਰਨ ਤੁਝੇ ਅਲਾਇਆ। ਤੁਝ ਕੋ ਖਾਲਸ ਚਰਨੀ ਲਾਇਆ।' (ਜਗਜੀਤ ਸਿੰਘ ਸਿੱਖ ਰਵੂਲੈਸ਼ਨ ਪੰਨਾ 139, ਕੋਇਰ ਸਿੰਘ ਗੁਰਬਿਲਾਸ ਪਾਤਸ਼ਾਹੀ ਦਸਵੀਂ)।
ਪਰ ਗੁਰੂ ਗੋਬਿੰਦ ਸਿੰਘ ਦੇ ਇਸ ਸੱਦੇ ਦਾ ਪਹਾੜੀ ਹਿੰਦੂ ਰਾਜਿਆਂ ਨੇ ਜੋ ਜਵਾਬ ਦਿੱਤਾ ਉਹ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਇਸ ਵਿੱਚ ਉਹਨਾਂ ਦਾ ਉੱਚ ਜਾਤੀ ਦਾ ਜਾਤ, ਘੁਮੰਡ ਸਿਰ ਚੜ੍ਹ ਬੋਲਦਾ ਹੈ।
ਹਿੰਦੂ ਰਾਜਿਆਂ ਨੇ ਕਿਹਾ : 'ਚਾਰ ਬਰਨ ਤੁਮ ਇੱਕ ਜਾ ਕੀਨੇ। ਅੰਮ੍ਰਿਤ ਨਿਜ ਉਪਦੇਸ ਸੁਦੀਨੇ। ਹਮਰੀ ਜਾਤ ਅਧਿਕ ਜਗ ਮਾਹੀ। ਕਿਮ ਹਮ ਚਰਨ ਬਰਨ ਸੰਗ ਖਾਹੀ। ਤੁਮਰੇ ਪੰਥ ਰਾਜ ਕਿਮ ਦੇ ਹੈਂ। ਅਜਾ ਗੰਨੇ (ਬਕਰੀਆਂ) ਮਾਰ ਸੋ ਲੈ ਹੈਂ। ਨੀਚ ਜਾਤ ਕਹਿ ਨੀ ਹਲ ਵਾਸੀ। ਹਮਰੋ ਰਾਜ ਖੋਹ ਜੁਗ ਹਾਸੀ। ਇਹ ਤੋਂ ਬਡ ਅਚਰਜ ਕੀ ਬਾਤਾ। ਦੁਆਦਸ ਜਾਤ (ਕਸ਼ੱਤਰੀ ਬ੍ਰਾਹਮਣਾਂ ਦੀਆਂ) ਸਨਾਤ ਕਾ ਨਾਤਾ।'
ਭਾਵ ਉੱਚੀਆਂ ਜਾਤਾਂ ਦਾ ਨੀਵੀਆਂ ਜਾਤਾਂ ਨਾਲ਼ ਕੀ ਮੇਲ ? ਪਹਾੜੀ ਹਿੰਦ ਰਾਜਿਆਂ ਨੂੰ ਅਤੇ ਨੀਚਾਂ ਦੇ ਹੱਥ ਰਾਜਸੀ ਸੱਤਾ ਸੌਂਪਣੀ ਨਾ ਸਿਰਫ ਅਚੰਭੇ ਵਾਲੀ ਹੀ ਗੱਲ ਲੱਗੀ, ਸਗੋਂ ਇਸ ਨਾਲ਼ ਉਹਨਾਂ ਨੂੰ ਆਪਣੀ ਸਾਰੀ ਚੌਧਰ ਤੇ ਸ਼ਾਨ ਘੱਟੇ ਰਲ਼ਦੀ ਦਿਸਦੀ ਸੀ। (ਹਮਰੋ ਰਾਜ ਖੋਹ ਜਗ ਹਾਸੀ) ਇਸ ਕਰਕੇ ਉਹਨਾਂ ਨੂੰ ਜ਼ੁਲਮੀ ਮੁਗ਼ਲ ਰਾਜ ਦੀ ਹਕੂਮਤ ਵਿਰੁੱਧ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇਣ ਦੀ ਬਜਾਏ ਗੁਰੂ ਸਾਹਿਬ ਦੇ ਖ਼ਿਲਾਫ਼ ਮੁਗ਼ਲ ਹਕੂਮਤ ਦਾ ਪੱਖ ਲੈਣਾ ਵਧੇਰੇ ਯੋਗ ਜਾਪਿਆ।
ਇਤਿਹਾਸਕ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਏ ਤਾਂ ਇਹ ਤੱਥ ਹੋਰ ਵੀ ਉਘੜ ਕੇ ਸਾਮ੍ਹਣੇ ਆਉਂਦਾ ਹੈ ਕਿ ਉੱਚ ਜਾਤੀ ਦੇ ਹਿੰਦੂਆਂ ਦਾ ਇੱਕ ਵਰਗ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤਕ ਗੁਰੂ ਨਾਨਕ ਦੀ ਸਿੱਖੀ ਤੇ ਖਾਲਸਾ ਪੰਥ ਦਾ ਵਿਰੋਧ ਕਰਦਾ ਚਲਿਆ ਆ ਰਿਹਾ ਹੈ, ਜਦੋਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਸਿੰਘ ਨਾਦ, 'ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰੁ ਧਰਿ ਤਲੀ ਗਲੀ ਮੇਰੀ ਆਉ' ਪੰਜਾਬ ਦੀ ਜ਼ਰਖੇਜ ਧਰਤੀ ਉੱਤੇ ਬੀਜਿਆ ਹੈ, ਏਸ ਨੇ ਲੱਖਾਂ ਅਜਿਹੇ ਮਨੁੱਖ ਪੈਦਾ ਕੀਤੇ ਹਨ ਜਿਨ੍ਹਾਂ ਨੇ ਗੁਰ-ਬਚਨਾਂ ਦੇ ਹਰ ਅੱਖਰ ਦੇ ਅੰਤਰੀਵ ਭਾਵ ਨੂੰ ਮੂਰਤੀਮਾਨ ਕਰ ਕੇ ਵਿਖਾਇਆ ਹੈ।
ਖ਼ਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਦਸਮੇਸ਼ ਪਿਤਾ ਦੇ ਦਰਬਾਰ ਦੀਆਂ ਸ਼ਾਨਾਂ, ਨਗਾਰੇ ਦੀਆਂ ਗੂੰਜਾਂ, ਸਿੰਘ ਘੋੜ ਸਵਾਰਾਂ ਦੀਆਂ ਨਿੱਤ ਨਵੀਆਂ ਚੜਤਲਾਂ, ਖਾਲਸੇ ਦਾ ਨਿਰਭਉ ਨਿਰਵੈਰ ਹੋ ਕੇ ਵਿਚਰਨਾ ਅਤੇ ਸਭ ਤੋਂ ਵੱਧ ਨਵੇਂ ਪੈਦਾ ਹੋਏ ਨਿਆਰੇ ਪੰਥ ਦਾ ਰਾਜਾਂ-ਸਮਾਜਾਂ ਤੋਂ ਉੱਚਾ ਆਸਨ, ਕੁਝ ਅਜਿਹੇ ਕਾਰਨ ਸਨ ਜਿਹੜੇ ਪਹਾੜੀ ਹਿੰਦੂ ਰਾਜਿਆਂ ਦੇ ਧੁਰ-ਅੰਦਰ ਪੈਦਾ ਹੋਈ ਜਲਣ ਨੂੰ ਤੇਜ ਕਰਦੇ ਰਹਿੰਦੇ ਸਨ। ਉਹਨਾਂ ਦੀ ਅਵਸਥਾ ਨੀਵੇਂ ਅਤੇ ਤੰਗ ਹਨੇਰੇ ਵਿੱਚ ਰੀਂਗਦੇ ਕੀੜਿਆ ਜਿਹੀ ਸੀ। ਆਖ਼ਰ ਉਹਨਾਂ ਲਈ ਦਿਲਾਂ ਵਿੱਚ ਪੈਦਾ ਹੋਈ ਈਰਖਾ ਨੂੰ ਡੱਕਣਾ ਅਸਹਿ ਹੋ ਗਿਆ। 'ਸ੍ਰੀ ਗੁਰ ਸੋਭਾ' ਦੇ ਕਰਤਾ ਕਵੀ ਸੈਨਾਪਤਿ (ਜੋ ਅੰਮ੍ਰਿਤ ਛਕ ਕੇ ਸੈਨਾ ਸਿੰਘ ਬਣਿਆ) ਨੇ ਉਸ ਵੇਲ਼ੇ ਦੇ ਹਾਲਾਤਾਂ ਦਾ ਜ਼ਿਕਰ ਇਹਨਾਂ ਸ਼ਬਦਾਂ ਵਿੱਚ ਕੀਤਾ ਹੈ: 'ਤਬੈ ਖਾਲਸਾ ਐਸੀ ਕਰੈ॥ ਹੁਇ ਅਸੁਵਾਰ ਗਾਂਵਨ ਪੈ ਚਰੈ। ਜੋ ਆਗੇ ਤੇ ਮਿਲਨੇ ਆਵੈ॥ ਬਸਤ ਰਹੈ ਕੁਛ ਭੇਟ ਚੜਾਵੈ॥ ਇਹ ਬਿਧਿ ਚਰਚਾ ਭਈ ਅਪਾਰਾ। ਤਬ ਰਾਜਨ ਮਨ ਮਾਹਿ ਬਿਚਾਰਾ। ਹਮਰੋ ਰਾਜ ਅਕਾਰਥ ਗਯੋ ਸਤਿਗੁਰ ਰਾਜ ਚਹੁ ਦਿਸ ਭਯੋ। ਤਵ ਬਿਚਾਰ ਰਾਜਨ ਮਨ ਆਇਓ। ਠਉਰ ਠਉਰ ਤੇ ਲੋਗ ਬੁਲਾਯੋ। ਤਬ ਰਾਜਨ ਯਹ ਬਿਧਿ ਕਰੀ ਸੈਨਾ ਲਈ ਬੁਲਾਇ। ਸਕਲ ਸੰਗ ਦਲ ਜੋਰਿ ਕੈ ਨਿਕਟ ਪਹੁੰਚੇ ਆਇ। ਫਿਰਿ ਲਿਖਾ ਰਾਜਨ ਕੀਓ ਸੁਨਹੁ ਗਰੀਬ ਨਿਵਾਜ। ਅਬ ਛਾਡੋ ਅਨੰਦ ਗੜ੍ਹ ਭਲੀ ਬਾਤ ਹੋ ਆਜੂ।’
ਰਾਜਾ ਭੀਮ ਚੰਦ ਕਹਿਲੂਰੀਏ ਦੀ 1692 ਵਿੱਚ ਮੋਤ ਹੋ ਗਈ, ਉਸ ਤੋਂ ਬਾਅਦ ਉਸ ਦਾ ਪੁੱਤਰ ਅਜਮੇਰ ਚੰਦ ਕਹਿਲੂਰ ਦਾ ਰਾਜਾ ਬਣਿਆ। ਅਜਮੇਰ ਚੰਦ ਨੇ ਛੇੜ ਛੇੜਨ ਲਈ ਬਹਾਨੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖਿਆ ਕਿ ਜਾਂ ਤਾਂ ਤੁਸੀਂ ਸਾਡਾ ਇਲਾਕਾ ਅਨੰਦਪੁਰ ਛੱਡ ਜਾਓ ਜਾਂ ਇਸ ਦੇ ਪੈਸੇ ਭਰਿਆ ਕਰੋ, ਨਹੀਂ ਤਾਂ ਲੜਾਈ ਲਈ ਤਿਆਰ ਹੋ ਜਾਓ। ਅਸੀਂ ਪਿੱਛੇ ਜ਼ਿਕਰ ਕਰ ਆਏ ਹਾਂ ਅਨੰਦਪੁਰ ਦੀ ਜ਼ਮੀਨ ਗੁਰੂ ਸਾਹਿਬ ਦੀ ਮਲਕੀਅਤ ਸੀ, ਜੋ ਉਹਨਾਂ ਦੇ
ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਮੁੱਲ ਦੇ ਕੇ ਖਰੀਦੀ ਸੀ ਅਤੇ ਉਸ ਦੀ ਉਸਾਰੀ ਸਿੱਖਾਂ ਦੇ ਦਸਵੰਧ ਨਾਲ਼ ਹੋਈ ਸੀ। ਭੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਵਿਖੇ ਖਾਲਸੇ ਦਾ ਰਾਜ ਸਥਾਪਤ ਕਰਨ ਲਈ, ਨਿਰਮੋਹਗੜ੍ਹ, ਲੋਹਗੜ੍ਹ, ਹੋਲਗੜ੍ਹ, ਫ਼ਤਹਿਗੜ੍ਹ ਪੰਜ ਕਿਲ੍ਹੇ ਤਿਆਰ ਕਰਵਾਏ ਸਨ।
ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਕਹਿਲੂਰ ਦੇ ਰਾਜੇ ਅਜਮੇਰ ਚੰਦ ਦੀ ਉਕਤ ਧਮਕੀ ਦੀ ਕੋਈ ਪ੍ਰਵਾਹ ਨਾ ਕੀਤੀ ਤਾਂ ਉਸ ਨੇ ਬਲੀਆ ਚੰਧ, ਆਲਮ ਚੰਦ, ਰੂਪ ਚੰਦ ਹੰਡੂਰੀਆ ਆਦਿ ਪਹਾੜੀ ਹਿੰਦੂ ਰਾਜਿਆਂ ਨਾਲ਼ ਸਲਾਹ-ਮਸ਼ਵਰਾ ਕਰ ਕੇ ਦੁਬਾਰਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਕਾਸਦ ਰਾਹੀਂ ਚਿੱਠੀ ਭੇਜੀ ਕਿ: 'ਜੇ ਤੁਸੀਂ ਅਨੰਦਪੁਰ ਸੁੱਖ ਨਾਲ਼ ਰਹਿਣਾ ਚਾਹੁੰਦੇ ਹੈ। ਤਾਂ ਵਫ਼ਾਦਾਰ ਪਰਜਾ ਦੀ ਤਰ੍ਹਾਂ ਆਪ ਜੀ (ਗੁਰੂ ਗੋਬਿੰਦ ਸਿੰਘ) ਨੂੰ ਰਹਿਣਾ ਪਵੇਗਾ। ਪਿਛਲੇ ਕੰਮਾਂ ਦੀ ਮੁਆਫ਼ੀ ਮੰਗੋ ਅਤੇ ਅੱਗੋਂ ਤੋਂ ਕਹਿਲੂਰ ਦੇ ਰਾਜੇ ਅਜਮੇਰ ਚੰਦ ਦੇ ਹੁਕਮਾਂ ਦੀ ਉਲੰਘਣਾ ਨਾ ਕਰਨ ਦਾ ਪ੍ਰਣ ਕਰੋ। ਜੇ ਐਸਾ ਨਹੀਂ ਕਰਨਾ ਤਾਂ ਸਾਡੀ ਜਗ੍ਹਾ ਛੱਡ ਜਾਓ, ਜੇ ਥਾਂ ਛੱਡਣ ਲਈ ਤਿਆਰ ਨਹੀਂ ਤਾਂ ਜੰਗ ਕਰ ਕੇ ਛੁਡਵਾ ਲਈ ਜਾਵੇਗੀ।'
ਦਸਮੇਸ਼ ਪਿਤਾ ਨੇ ਉਸ ਦਾ ਜੁਆਬ ਭੇਜਿਆ: 'ਮੈਂ ਤੁਹਾਡੀ ਥਾਂ ਵਿੱਚ ਨਹੀਂ ਰਹਿੰਦਾ, ਇਹ ਥਾਂ ਮੇਰੇ ਪਿਤਾ ਤੇਗ਼ ਬਹਾਦਰ ਸਾਹਿਬ ਨੇ ਮੁੱਲ ਦੇ ਕੇ ਖ਼ਰੀਦੀ ਸੀ। ਅਸੀਂ ਕਿਸੇ ਦੀ ਪਰਜਾ ਨਹੀਂ, ਖਾਲਸਾ ਪੰਥ ਸੁਤੰਤਰ ਹੈ, ਜੰਗ ਦੀ ਧਮਕੀ ਦੇਣੀ ਫਜ਼ੂਲ ਹੈ ਤੇ ਤੁਸੀਂ ਜੰਗ ਲਈ ਤੁਲੇ ਹੀ ਹੋਏ ਹੋ ਤਾਂ ਖ਼ਾਲਸਾ ਜੰਗ ਲਈ ਤਿਆਰ ਹੈ।' (ਸਾਡਾ ਇਤਿਹਾਸ ਦਸ ਪਾਤਸ਼ਾਹੀਆਂ 1469-1708, ਭਾਗ ਪਹਿਲਾ, ਲੇਖਕ ਪ੍ਰਿੰ: ਸਤਿਬੀਰ ਸਿੰਘ)
ਗੁਰੂ ਸਾਹਿਬ ਦੇ ਉਕਤ ਜੁਆਬ ਤੋਂ ਬਾਅਦ ਜੰਗ ਹੋਣੀ ਅਵੱਸ਼ ਸੀ।
ਕਹਿਲੂਰੀਏ ਅਜਮੇਰ ਚੰਦ ਦੀ ਅਗਵਾਈ ਵਿੱਚ ਰਾਜਾ ਅਮੀਰ ਚੰਦ (ਬਿਲਾਸਪੁਰ), ਘਮੁੰਡ ਚੰਦ (ਕਾਂਗੜਾ), ਬੀਰ ਸਿੰਘ ਤੇ ਕੁੱਲੂ, ਕੈਥਲ, ਮੰਡੀ, ਜੰਮੂ, ਨੂਰਪੁਰ, ਚੱਬਾ, ਗੁਲੇਰ, ਕੇਸਰੀ ਚੰਦ ਜਸਵਾਲੀਆ ਤੇ ਸ੍ਰੀਨਗਰ ਦੇ ਰਾਜਿਆਂ ਅਤੇ ਬਲੀਆ ਚੰਦ, ਆਲਮ ਚੰਦ ਦੂਨ ਵਾਲ਼ਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਤੋਂ ਬਾਹਰ ਕੱਢਣ ਲਈ ਜੰਗ ਦੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ। ਸਿੱਧੀ ਜੰਗ ਲੜਨ ਤੋਂ ਪਹਿਲਾਂ ਦੂਨ ਬਿਲਾਸਪੁਰ ਦੇ ਬਲੀਆ ਚੰਦ ਅਤੇ ਆਲਮ ਚੰਦ ਨੇ ਉਸ ਦਿਨ ਗੁਰੂ ਗੋਬਿੰਦ ਸਿੰਘ ਤੇ ਲੁਕਵਾਂ ਵਾਰ ਕੀਤਾ, ਜਿਸ ਦਿਨ ਗੁਰੂ ਸਾਹਿਬ ਸ਼ਿਕਾਰ ਕਰਨ ਵਾਸਤੇ ਦੁਨ ਦੀ ਵਾਦੀ ਵਿੱਚ ਕਟੋਚਾਂ ਦੇ ਇਲਾਕੇ ਵੱਲ ਨਿਕਲ ਗਏ। ਗੁਰੂ ਸਾਹਿਬ ਨਾਲ਼ ਕੁਝ ਗਿਣਵੇਂ ਸਿੰਘ ਹੀ ਸਨ। ਗੁਰੂ ਮਹਾਰਾਜ ਸ਼ਿਕਾਰ ਦਾ ਪਿੱਛਾ ਕਰਦੇ-ਕਰਦੇ ਦੂਰ ਨਿਕਲ ਗਏ। ਕੇਵਲ ਉਦੈ ਸਿੰਘ ਤੇ ਆਲਮ ਸਿੰਘ ਹੀ ਗੁਰੂ ਸਾਹਿਬ ਦੇ ਨਾਲ਼ ਸਨ। ਆਲਮ ਚੰਦ ਤੇ ਬਲੀਆ ਚੰਦ ਕਟੋਚੀਏ ਨੇ ਆਪਣੇ ਫ਼ੌਜੀ ਦਸਤਿਆਂ ਸਮੇਤ ਗੁਰੂ ਸਾਹਿਬ 'ਤੇ ਹਮਲਾ ਕਰ ਦਿੱਤਾ ਪਰ ਉਦੈ ਸਿੰਘ ਤੇ ਆਲਮ ਸਿੰਘ ਬਿਜਲੀ ਦੀ ਤੇਜੀ ਵਾਂਗ ਬਲੀਆ ਚੰਦ ਤੇ ਆਲਮ ਚੰਦ 'ਤੇ ਜਾ ਪਏ। ਉਦੈ ਸਿੰਘ ਨੇ ਆਲਮ ਚੰਦ ਦੀ ਸੱਜੀ ਬਾਂਹ ਕੱਟ ਦਿੱਤੀ ਤੇ ਆਲਮ ਸਿੰਘ ਨੇ ਬਲੀਆ ਚੰਦ 'ਤੇ ਐਸਾ ਭਰਵਾਂ ਵਾਰ ਕੀਤਾ ਕਿ ਉਹ ਇੱਕੋ ਵਾਰ ਨਾਲ਼ ਹੀ ਜ਼ਮੀਨ 'ਤੇ ਡਿੱਗ ਪਿਆ ਤੇ ਉਸ ਦੀ ਫ਼ੌਜ ਨੱਸ ਉੱਠੀ। ਫਿਰ ਦੋਵੇਂ ਰਾਜੇ ਜ਼ਖਮੀ ਹਾਲਤ ਵਿੱਚ ਮੈਦਾਨ ਛੱਡ ਕੇ ਭੱਜ ਗਏ। ਇਸ ਘਟਨਾ ਤੋਂ ਬਾਅਦ ਵੀ ਪਹਾੜੀ ਹਿੰਦੂ ਰਾਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਰਵਾਉਣ ਲਈ ਸਕੀਮਾਂ ਬਣਾਉਂਦੇ ਰਹੇ।
ਦੂਸਰੀ ਘਟਨਾ ਚਮਕੌਰ ਸਾਹਿਬ ਵਾਪਰੀ, ਜਦੋਂ ਗੁਰੂ ਸਾਹਿਬ ਕਰਕਸ਼ੇਤਰ ਤੋਂ ਵਾਪਸ ਆ ਰਹੇ ਸਨ ਤੇ ਕੇਵਲ ਪੰਜ ਸੌ ਸਿੰਘ ਉਹਨਾਂ ਦੇ ਨਾਲ਼ ਸਨ। ਉਹਨਾਂ ਦਿਨਾਂ ਵਿੱਚ ਹੀ ਦੋ ਮੁਸਲਮਾਨ ਫੌਜੀ ਸਰਦਾਰ ਸੱਯਦ ਬੇਗ ਅਤੇ ਅਲਫ਼ ਖਾਂ ਦਿੱਲੀ ਵੱਲ ਕਈ ਹਜ਼ਾਰ ਸਿਪਾਹੀਆਂ ਨਾਲ਼ ਜਾ ਰਹੇ ਸਨ। ਪਹਾੜੀ ਹਿੰਦ ਰਾਜਿਆਂ ਨੇ ਉਹਨਾਂ ਨੂੰ ਗੁਰੂ ਜੀ ਦੇ ਵਿਰੁੱਧ ਸ਼ਹਿਨਸ਼ਾਹੀ ਦਾ ਦੁਸ਼ਮਣ ਆਖ ਕੇ ਚੁੱਕਿਆ ਅਤੇ ਸੂਹ ਦਿੱਤੀ ਕਿ ਏਸ ਵੇਲੇ ਗੁਰੂ ਜੀ ਨਾਲ਼ ਬਹੁਤ ਥੋੜ੍ਹੀ ਗਿਣਤੀ ਵਿੱਚ ਕੁਝ ਅਣਸਿੱਖੇ ਸਿੰਘ-ਸਿਪਾਹੀ ਹਨ, ਜਿਨ੍ਹਾਂ ਨੂੰ ਬੜੀ ਸੌਖੀ ਤਰ੍ਹਾਂ ਮਾਰਿਆ ਜਾ ਸਕਦਾ ਹੈ। ਮੁਸਲਮਾਨ ਫ਼ੌਜੀ ਸਰਦਾਰਾਂ ਨੂੰ ਗੁਰੂ ਜੀ ਦੀ ਅਸਲ ਸ਼ਕਤੀ ਦਾ ਗਿਆਨ ਨਹੀਂ ਸੀ।
ਸੋ ਪਹਾੜੀ ਹਿੰਦੂ ਰਾਜਿਆਂ ਨੇ ਮੁਸਲਮਾਨ ਫ਼ੌਜੀ ਸਰਦਾਰਾਂ ਨੂੰ ਚੋਖਾ ਨਜ਼ਰਾਨਾ ਦੇ ਕੇ ਗੁਰੂ ਸਾਹਿਬ ਉੱਤੇ ਹਮਲਾ ਕਰਨ ਲਈ ਰਜ਼ਾਮੰਦ ਕਰ ਲਿਆ ਤੇ ਕਿਹਾ ਜੇ ਗੁਰੂ ਨੂੰ ਜਾਨੋਂ ਮਾਰ ਦਿਓਗੇ ਤਾਂ ਹੋਰ ਵੀ ਮੂੰਹੋਂ ਮੰਗਿਆ ਇਨਾਮ ਦਿੱਤਾ ਜਾਵੇਗਾ। ਮੁਸਲਮਾਨ ਫ਼ੌਜੀ ਸਰਦਾਰਾਂ ਨੇ ਆਪਣੇ ਹਜ਼ਾਰਾਂ ਸਿਪਾਹੀਆਂ ਨੂੰ ਗੁਰੂ ਸਾਹਿਬ 'ਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਮੁਸਲਮਾਨ ਸਿਪਾਹੀਆਂ ਅਤੇ ਸਿੰਘਾਂ ਵਿਚਕਾਰ ਭਾਰੀ ਜੰਗ ਸ਼ੁਰੂ ਹੋ ਗਈ। ਸਿੰਘਾਂ ਨੂੰ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਸੀ, ਥੋੜੇ ਜਿਹੇ ਸਿੰਘਾਂ ਨੇ ਹਜ਼ਾਰਾਂ ਮੁਸਲਮਾਨ ਸਿਪਾਹੀਆਂ ਨੂੰ ਅੱਗੇ ਲਾ ਲਿਆ। ਮੁਸਲਮਾਨ ਸਿਪਾਹੀਆਂ ਦੀ ਹਾਰ ਹੁੰਦੀ ਵੇਖ ਕੇ ਸੱਯਦ ਬੇਗ਼ ਆਪ ਘੋੜਾ ਦੌੜਾ ਕੇ ਗੁਰੂ ਜੀ ਦੇ ਸਾਮ੍ਹਣੇ ਪਹੁੰਚਿਆ ਪਰ ਗੁਰੂ ਜੀ ਦਾ ਦੀਦਾਰ ਕਰਦਿਆਂ ਹੀ ਉਸ ਦੀ ਰੂਹ ਵਿੱਚ ਕਿਸੇ ਅਨਜਾਣੀ ਕੁੰਟ ਵੱਲੋਂ ਮੁਹੱਬਤ ਦੀਆਂ ਆਪ ਮੁਹਾਰੀਆਂ ਛੱਲਾਂ ਉੱਠੀਆਂ। ਉਸ ਨੇ ਮਨ ਵਿੱਚ ਆਖਿਆ 'ਮੇਰਾ ਇਸ ਦਰਵੇਸ਼ ਨਾਲ਼ ਲੜਨ ਦਾ ਕੀ ਮਤਲਬ?' ਸੱਯਦ ਬੇਗ਼ ਆਪਣੇ ਸਾਥੀ ਅਲਫ਼ ਖਾਂ ਦਾ ਸਾਥ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਆ ਗਿਆ। ਅਲਫ਼ ਖਾਂ ਆਪਣੇ ਸਿਪਾਹੀਆਂ ਸਮੇਤ ਮੈਦਾਨ ਛੱਡ ਕੇ ਭੱਜ ਗਿਆ।
ਇੰਝ ਪਹਾੜੀ ਹਿੰਦੂ ਰਾਜਿਆਂ ਦਾ ਇਹ ਵਾਰ ਵੀ ਖਾਲੀ ਗਿਆ। ਪਹਾੜੀ ਹਿੰਦੂ ਰਾਜਿਆਂ ਦੀ ਦਰਖਾਸਤ ਮਨਜੂਰ ਕਰਦਿਆਂ ਹੋਇਆਂ ਜਦੋਂ ਔਰੰਗਜ਼ੇਬ ਨੇ ਪੀਰ ਬੁੱਧੂ ਸ਼ਾਹ ਦੇ ਸਾਲੇ 'ਸੈਦ ਖਾਨ' ਨੂੰ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਲਈ ਵੱਡੀ ਗਿਣਤੀ ਵਿੱਚ ਫ਼ੌਜ ਦੇ ਕੇ ਅਨੰਦਪੁਰ 'ਤੇ ਚੜ੍ਹਾਈ ਕਰਨ ਲਈ ਭੇਜਿਆ ਸੀ ਤਾਂ ਉਸ ਨਾਲ਼ ਵੀ ਸੱਯਦ ਬੇਗ ਵਾਲ਼ੀ ਘਟਨਾ ਵਾਪਰੀ ਸੀ। ਸੈਦ ਖ਼ਾਨ ਵੀ ਜਦੋਂ ਗੁਰੂ ਸਾਮ੍ਹਣੇ ਲੜਨ ਲਈ ਆਇਆ ਸੀ ਤਾਂ ਉਹ ਵੀ ਗੁਰੂ ਸਾਹਿਬ ਦੇ ਦਰਸ਼ਨ ਕਰ ਕੇ ਕਹਿ ਉੱਠਿਆ ਸੀ, 'ਲੋਕੋ ਰੱਬ ਆਇਆ ਹੈ ਕਿ ਰੱਬ ਦਾ ਬੰਦਾ ਆਇਆ ਹੈ, ਰੱਬੀ ਨੂਰ ਸਰੀਰਿਕ ਜਾਮੇ ਵਿੱਚ ਆ ਗਿਆ ਹੈ, ਜਿਸ ਨੇ ਮੈਨੂੰ ਮੁਰਦੇ ਨੂੰ ਜੀਵਾਲ ਦਿੱਤਾ ਹੈ। ' 'ਖਦਾ ਆਇਦ ਖਦਾ ਆਇਦ ਕਿ ਮੈਂ ਆਇਦ ਖਦਾ ਬੰਦਾਹ। ਹਕੀਕਤ ਦਰ ਮਜ਼ਾਜ ਆਇਦ, ਕਿ ਮਰਦਾ ਰਾ ਕਨੱਦ ਜ਼ਿਦਾਹ।' ਗੁਰੂ ਜੀ ਨੇ ਸੈਦ ਖ਼ਾਨ 'ਤੇ ਬਖ਼ਸ਼ਿਸ਼ ਕਰਕੇ ਉਸ ਨੂੰ ਕਾਂਗੜੇ ਅੱਲਾਹ ਦੀ ਯਾਦ ਵਿੱਚ ਜੜਨ ਲਈ ਭੇਜ ਦਿੱਤਾ ਸੀ। ਬਾਅਦ ਵਿੱਚ ਜਦ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਤੋਂ ਮਕਤਸਰ ਵੱਲ ਗਏ ਤਾਂ ਸੈਦ ਖ਼ਾਨ ਗੁਰੂ ਸਾਹਿਬ ਨੂੰ ਸਾਬੋ ਕੀ ਤਲਵੰਡੀ ਮਿਲ਼ਣ ਆਇਆ ਸੀ।
ਗੁਰੂ ਜੀ ਨੂੰ ਮਿਟਾਉਣ ਲਈ ਸਾਜ਼ਿਸ਼ਾਂ ਦਾ ਨਾਕਾਮ ਹੋਣਾ, ਜੰਗਾਂ ਵਿੱਚ ਖਾਧੀਆਂ ਹਾਰਾਂ, ਪਹਾੜੀ ਹਿੰਦੂ ਰਾਜਿਆਂ ਨੂੰ ਚੈਨ ਨਾਲ਼ ਨਹੀਂ ਸੀ ਬਹਿਣ ਦਿੰਦੀਆਂ। ਉਹਨਾਂ ਨੂੰ ਗੁਰੂ ਸਾਹਿਬ ਦੇ ਸੱਚ ਹੁੰਦੇ ਵਿਖਾਈ ਦੇ ਰਹੇ ਸਨ। ਇਹ ਬਚਨ : 'ਇਨ ਗਰੀਬ ਸਿਖਨ ਕੋ ਦੇਉਂ ਪਾਤਸ਼ਾਹੀ, ਯਹ ਯਾਦ ਕਰੇ ਹਮਰੀ ਗੁਰਆਈ
ਨਮੋਸ਼ੀ ਤੋਂ ਬਚਣ ਵਾਸਤੇ ਕੋਈ ਹੋਰ ਰਾਹ ਲੱਭਣ ਲਈ ਹਿੰਦੂ ਰਾਜੇ ਸਰਹਿੰਦ ਅਤੇ ਲਾਹੌਰ ਦੇ ਸੂਬੇਦਾਰਾਂ ਕੋਲ ਜਾ ਫ਼ਰਿਆਦੀ ਹੋਏ। ਅੱਗੋਂ ਸੂਬੇਦਾਰਾਂ ਨੇ ਸ਼ਹਿਨਸ਼ਾਹ ਔਰੰਗਜ਼ੇਬ ਕੋਲੋਂ ਮਨਜੂਰੀ ਲੈ ਲਈ। ਲਾਹੌਰ ਤੇ ਸਰਹਿੰਦ ਦੇ ਸੂਬੇਦਾਰਾਂ ਨੇ ਦੀਨਾ ਬੇਗ ਅਤੇ ਪੈਂਦੇ ਖਾਂ ਦੀ ਕਮਾਨ ਹੇਠ ਕੁਝ ਹਜ਼ਾਰ ਸਿਪਾਹੀਆਂ ਨੂੰ ਅਨੰਦਪੁਰ ਉੱਤੇ ਚੜ੍ਹਾਈ ਕਰਨ ਦਾ ਹੁਕਮ ਦੇ ਦਿੱਤਾ। ਇਹਨਾਂ ਸਿਪਾਹਸਲਾਰਾਂ ਨਾਲ਼ ਪਹਾੜੀ ਹਿੰਦੂ ਵੀ ਕਾਫ਼ੀ ਗਿਣਤੀ ਵਿੱਚ ਆ ਮਿਲੇ। ਜੰਗੀ ਖਰਜ਼ ਦਾ ਜਿੰਮਾ ਪਹਾੜੀ ਹਿੰਦੂ ਰਾਜਿਆਂ ਨੇ ਲਿਆ ਸੀ। ਜਦੋਂ ਗੁਰੂ ਸਾਹਿਬ ਨੂੰ ਅਨੰਦਪੁਰ 'ਤੇ ਚੜ੍ਹੀ ਆ ਰਹੀ ਫ਼ੌਜ ਦਾ ਪਤਾ ਲੱਗਾ ਤਾਂ ਉਹਨਾਂ ਨੇ ਵੀ ਅੱਗੋਂ ਤਿਆਰੀ ਕਰ ਲਈ। ਜਦੋਂ ਦੀਨਾ ਬੇਗ ਅਤੇ ਪੈਂਦੇ ਖਾਂ ਦਾ ਲਸ਼ਕਰ ਕੀਰਤਪੁਰ ਵੱਲੋਂ ਅਨੰਦਪੁਰ ਵੱਲ ਵੱਧ ਰਿਹਾ ਸੀ ਤਾਂ ਗੁਰੂ ਜੀ ਦਾ ਹੁਕਮ ਮਿਲ਼ਣ ਪਿੱਛੋਂ ਇਸ ਚੜ੍ਹੀ ਆਉਂਦੀ ਵਹੀਰ ਨੂੰ ਡੱਕਣ ਲਈ ਸਿੰਘ-ਸੂਰਮੇ ਲੜਨ-ਮਰਨ ਦੇ ਚਾਅ ਨਾਲ਼ ਅੱਗੇ ਵੱਧੇ। ਘਮਸਾਨ ਦਾ ਯੁੱਧ ਹੋਇਆ। ਸਿੰਘਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ। ਪਰ ਉਹ ਅਮਲ ਦੇ ਉਸ ਪੜਾਅ ਉੱਤੇ ਖਲੋ ਕੇ ਲੜ ਰਹੇ ਸਨ, ਜਦੋਂ ਉਹਨਾਂ ਦੀ ਲਿਵ ਸਿੱਧੀ ਅਕਾਲ ਪੁਰਖ ਦੇ ਹੁਕਮ ਨਾਲ਼ ਜੁੜੀ ਹੋਈ ਸੀ। ਪੈਂਦੇ ਖਾਂ ਨੇ ਗੁਰੂ ਸਾਹਿਬ 'ਤੇ ਤੀਰਾਂ ਨਾਲ਼ ਦੋ ਵਾਰ ਕੀਤੇ, ਦੋਵੇਂ ਹੀ ਖਾਲੀ ਗਏ। ਫਿਰ ਗੁਰੂ ਸਾਹਿਬ ਨੇ ਵਾਰ ਕੀਤਾ ਅਤੇ ਇੱਕੋ ਤੀਰ ਨਾਲ਼ ਉਸ ਦਾ ਅੰਤ ਕਰ ਦਿੱਤਾ। ਦੂਸਰਾ ਸਿਪਾਹਸਿਲਾਰ ਦੀਨਾ ਬੇਗ ਸਿੰਘਾਂ ਹੱਥੋਂ ਜ਼ਖ਼ਮੀ ਹੋ ਕੇ ਭੱਜ ਜਿੱਤ ਖ਼ਾਲਸੇ ਦੀ ਹੋਈ। ਨਿਕਲਿਆ। ਦੋਹਾਂ ਸਿਪਾਹਸਲਾਰਾਂ ਅਤੇ ਹਿੰਦੂ ਰਾਜਿਆਂ ਦੀ ਫ਼ੌਜ ਮੈਦਾਨ ਛੱਡ ਕੇ ਭੱਜ ਗਈ, ਤੇ
ਹਿੰਦੂ ਰਾਜਿਆਂ ਵਿੱਚ ਇੱਕ ਪ੍ਰਕਾਰ ਦਾ ਛਿੱਥਾਪਣ ਪੈਦਾ ਹੋ ਗਿਆ। ਅਚਾਨਕ ਇਸ ਸੰਕਟ ਵਿੱਚ ਰਾਜਾ ਕੇਸਰੀ ਸਿਹੁੰ ਜਸਵਾਲੀਏ ਨੂੰ ਐਸੀ ਜੰਗ ਕਲਾ ਸੁੱਝੀ ਕਿ ਉਹਨਾਂ ਇੱਕ ਹਾਥੀ ਨੂੰ ਸ਼ਰਾਬ ਪਿਲਾ ਕੇ ਅਤੇ ਉਸ ਦੇ ਪਾਸਿਆਂ 'ਤੇ ਤਿੱਖੇ ਸ਼ਸ਼ਤਰ ਬੰਨ੍ਹ ਕੇ ਲੋਹਗੜ੍ਹ ਕਿਲ੍ਹੇ ਦਾ ਦਰਵਾਜ਼ਾ ਤੁੜਵਾਉਣ ਦੀ ਕੋਸ਼ਿਸ਼ ਕੀਤੀ ਪਰ ਭਾਈ ਬਚਿੱਤਰ ਸਿੰਘ ਨੇ ਨਾਗਨੀ ਬਰਛੀ) ਐਡੇ ਜ਼ੋਰ ਨਾਲ਼ ਸ਼ਰਾਬੀ ਹਾਥੀ ਦੇ ਮੱਥੇ ਵਿੱਚ ਮਾਰੀ, ਉਹ ਚਿੰਘਾੜਦਾ ਹੋਇਆ ਪਿੱਛੇ ਮੁੜਿਆ ਤੇ ਉਸ ਨੇ ਹਿੰਦੂ ਰਾਜਿਆਂ ਦੀ ਫ਼ੌਜ ਨੂੰ ਹੀ ਮਿੱਧਣਾ ਸ਼ੁਰੂ ਕਰ ਦਿੱਤਾ। ਤੇ ਬਚਿੱਤਰ ਸਿੰਘ ਦੇ ਛੋਟੇ ਵੀਰ ਉਦੈ ਸਿੰਘ ਨੇ ਕੇਸਰ ਸਿਹੁੰ ਜਸਵਾਲੀਏ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਇਸ ਲੜਾਈ ਵਿੱਚ ਵੀ ਜਿੱਤ ਖਾਲਸੇ ਦੀ ਹੋਈ। ਅਨੰਦਪੁਰ ਨੂੰ ਲੰਮਾ ਘੇਰਾ ਪੈਣ ਤੋਂ ਪਹਿਲਾਂ ਨਿਰਮੋਹ, ਬਸਾਲੀ, ਕਲਮੋਟ ਆਦਿ ਹੋਰ ਵੀ ਜੰਗਾਂ ਝੜਪਾਂ ਦਾ ਜ਼ਿਕਰ ਆਉਂਦਾ ਹੈ ਪਰ ਸਮਾਂ ਤੇ ਸਥਾਨ ਆਗਿਆ ਨਹੀਂ ਦਿੰਦਾ ਕਿ ਉਹਨਾਂ ਦਾ ਵਿਸਥਾਰ ਕੀਤਾ ਜਾਵੇ। ਸਭ ਪਾਸਿਆਂ ਤੋਂ ਹਾਰ ਜਾਣ ਤੋਂ ਬਾਅਦ ਪਹਾੜੀ ਹਿੰਦੂ ਰਾਜਿਆਂ ਨੇ ਸੂਬੇ ਸਰਹਿੰਦ ਤੇ ਸੂਬਾ ਲਾਹੌਰ ਦੇ ਸੂਬੇਦਾਰਾਂ ਨਾਲ਼ ਸਲਾਹ-ਮਸ਼ਵਰਾ ਕਰ ਕੇ ਔਰੰਗਜ਼ੇਬ ਨੂੰ ਗੁਰੂ ਸਾਹਿਬ ਦੀ ਲਿਖਤੀ ਸ਼ਿਕਾਇਤ ਭੇਜੀ।
ਜਿਸ ਦਾ ਤਾਤਪਰਜ ਸੀ ਕਿ 'ਨਾਨਕ ਪ੍ਰਸਤਾਂ ਦਾ ਗੁਰੂ, ਗੁਰੂ ਗੋਬਿੰਦ ਸਿੰਘ ਖੁਦ ਗੁਰੂ ਨਾਨਕ ਬਣ ਬੈਠਾ ਹੈ। (ਨੋਟ ਗੁਰੂ ਗੋਬਿੰਦ ਸਿੰਘ ਨਾਨਕ ਦਾ ਆਖਰੀ ਨਾਂ ਹੈ) ਫ਼ੌਜਾਂ ਭਰਤੀ ਕਰ ਰਿਹਾ ਹੈ, ਨਗਾਰੇ ਵਜਾਉਂਦਾ ਹੈ, ਉਸ ਨੇ ਅਨੰਦਪੁਰ ਨੂੰ ਸੁਤੰਤਰ ਰਾਜ ਐਲਾਨ ਦਿੱਤਾ ਹੈ, ਜੇ ਗੁਰੂ ਗੋਬਿੰਦ ਸਿੰਘ ਨੂੰ ਦਿੱਲੀ ਦੇ ਸ਼ਹਿਨਸ਼ਾਹ (ਔਰੰਗਜ਼ੇਬ) ਨੇ ਅਨੰਦਪੁਰ ਵਿੱਚੋਂ ਤਖ਼ਤ 'ਤੇ ਕਾਬਜ਼ ਹੋ ਜਾਵੇਗਾ।' ਕੱਢਣ ਲਈ ਸ਼ਾਹੀ ਫ਼ੌਜ ਨਾ ਭੇਜੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਗੁਰੂ ਗੋਬਿੰਦ ਸਿੰਘ ਦਿੱਲੀ ਦੇ ਔਰੰਗਜ਼ੇਬ ਨੇ ਸ਼ਿਕਾਇਤ ਨੂੰ ਸਹੀ ਮੰਨਦਿਆਂ ਦਿੱਲੀ ਦੀ ਸ਼ਾਹੀ ਫ਼ੌਜ ਤੋਂ ਇਲਾਵਾ ਕਸ਼ਮੀਰ, ਲਾਹੌਰ, ਸਰਹਿੰਦ ਆਦਿ ਸੂਬੇਦਾਰਾਂ ਨੂੰ ਫੁਰਮਾਣ ਜਾਰੀ ਕਰ ਦਿੱਤਾ ਕਿ ਨਾਨਕ ਪ੍ਰਸਤ ਦੇ ਗੁਰੂ, ਗੁਰੂ ਗੋਬਿੰਦ ਸਿੰਘ ਨੂੰ ਉਸ ਦੇ ਵਤਨ ਅਨੰਦਪੁਰ ਵਿੱਚੋਂ ਬਾਹਰ ਕੱਢਣ ਲਈ, ਪਹਾੜੀ ਹਿੰਦੂ ਰਾਜਿਆਂ ਦੀ ਮਦਦ ਕੀਤੀ ਜਾਵੇ। ਔਰੰਗਜ਼ੇਬ ਦੇ ਫੁਰਮਾਣ 'ਤੇ ਅਮਲ ਹੋਇਆ, ਬੁੱਤ ਤੋੜਨ ਵਾਲਿਆਂ ਅਤੇ ਪੂਜਣ ਵਾਲਿਆਂ ਦੀਆਂ ਮਿਲ਼ਵੀਆਂ ਫ਼ੌਜਾਂ ਅਨੰਦਪੁਰ ਨੂੰ ਅੱਠ ਮਹੀਨੇ ਘੇਰਾ ਪਾ ਕੇ ਬੈਠੀਆਂ ਰਹੀਆਂ ਤੇ ਛੇਕੜ ਕੁਰਾਨ, ਗੀਤਾ ਤੇ ਗਊਂ ਦੀਆਂ ਕਸਮਾਂ ਖਾ ਕੇ ਕਿਲ੍ਹਾ ਖਾਲੀ ਕਰਵਾਇਆ। ਜਿਸ ਰਾਤ ਗੁਰੂ ਸਾਹਿਬ ਨੇ ਕਸਮਾਂ 'ਤੇ ਇਤਬਾਰ ਕਰ ਕੇ ਅਨੰਦਪੁਰ ਖਾਲੀ ਕੀਤਾ, ਓਸੇ ਰਾਤ ਦੇ ਤੜਕੇ ਹੀ ਕਸਮਾਂ ਤੋੜ ਕੇ ਬੁੱਤ ਤੋੜਨ ਵਾਲ਼ਿਆਂ ਤੇ ਬੁੱਤ ਪੂਜਣ ਵਾਲ਼ਿਆਂ ਨੇ 'ਏਕੁ ਪਿਤਾ ਏਕਸ ਕੇ ਹਮ ਬਾਰਿਕ' ਦਾ ਉਪਦੇਸ਼ ਦੇਣ ਵਾਲ਼ੇ ਗੁਰੂ ਗੋਬਿੰਦ ਸਿੰਘ 'ਤੇ ਧੋਖੇ ਨਾਲ਼ ਹਮਲਾ ਕੀਤਾ।
ਜਥੇਦਾਰ ਮਹਿੰਦਰ ਸਿੰਘ ਯੂ.ਕੇ.
Leave a Reply