ਪੁਲੀਸ ਚੌਂਕੀ ਟਾਂਗਰਾ ਨੇ ਨਸ਼ਿਆਂ ਵਿਰੁਧ ਯੁਧ ਮੁਹਿੰਮ ਤਹਿਤ ਗਸ਼ਤ ਦੌਰਾਨ 6 ਗਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ।
- ਅਪਰਾਧ
- 15 Aug, 2026 05:16 PM (Asia/Kolkata)
ਟਾਂਗਰਾ –ਸੁਰਜੀਤ ਸਿੰਘ ਖਾਲਸਾ
ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਅਤੇ ਪੁਲੀਸ ਦੇ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਪਰਾਧਿਕ ਘਟਨਾਵਾਂ ਲੁਟਾਂ ਖੋਹਾਂ ਅਤੇ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਦੇ ਵਿਰੁਧ ਪੁਲੀਸ ਵੱਲੋਂ ਸਖਤ ਮੁਹਿੰਮ ਚਲਾਈ ਜਾ ਰਹੀ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇਨਚਾਰਜ ਪੁਲੀਸ ਚੌਂਕੀ ਟਾਂਗਰਾ ਏ ਐਸ ਆਈ ਸ੍ਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਏ ਐਸ ਆਈ ਭੁਪਿੰਦਰ ਸਿੰਘ,ਏ ਐਸ ਆਈ ਹਜਾਰਾ ਸਿੰਘ,ਸੀ ਟੀ ਰਫੀਕ ਮੁਹੰਮਦ,ਪੀ ਐਚ ਜੀ ਤਰਸੇਮ ਸਿੰਘ ਅਧਾਰਿਤ ਪੁਲੀਸ ਪਾਰਟੀ ਭੈੜੇ ਪੁਰਸ਼ਾਂ ਦੀ ਤਲਾਸ਼ ਵਿਚ ਗਸ਼ਤ ਦੌਰਾਨ ਥਾਣਾ ਤਰਸਿਕਾ ਤੋਂ ਨਹਿਰੀ ਸੂਏ ਦੇ ਰਸਤੇ ਸੈਦੋਲੇਹਲ ਦਸ਼ਮੇਸ਼ ਨਗਰ ਨੂੰ ਪੁਲੀਸ ਪਾਰਟੀ ਸਮੇਤ ਜਾ ਰਹੇ ਸੀ ਪੁਲ ਸੂਆ ਦਸ਼ਮੇਸ਼ ਨਗਰ ਪੁਜੇ ਤਾਂ ਸਾਹਮਣੇ ਇਕ ਨੌਂਜਵਾਨ ਖੜਾ ਦਿਖਾਈ ਦਿਤਾ।ਜੋ ਪੁਲੀਸ ਪਾਰਟੀ ਨੂੰ ਵੇਖ ਕੇ ਖਿਸਕਣ ਲਗਾ ਸੀ।ਆਪਣੇ ਸਜੇ ਹੱਥ ਵਿਚ ਫੜਿਆ ਇਕ ਪਾਰਦਰਸ਼ੀ ਮੋਮੀ ਲਿਫਾਫਾਂ ਸੁਟਣ ਲਗਾ ਸੀ।ਸਾਥੀ ਪੁਲੀਸ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁਛਿਆ ਗਿਆ।ਜਿਸ ਨੇ ਆਪਣਾ ਨਾਮ ਗਗਨਦੀਪ ਸਿੰਘ ਉਰਫ ਗਗਨ ਪੁਤਰ ਜਗਤਾਰ ਸਿੰਘ ਵਾਸੀ ਦਸ਼ਮੇਸ਼ ਨਗਰ ਲੋਲਾ ਥਾਣਾ ਤਰਸਿਕਾ ਜਿਲਾ ਅੰਮ੍ਰਿਤਸਰ ਦਸਿਆ। ਤਲਾਸ਼ੀ ਕਰਨ ਤੇ ਮੋਮੀ ਲਿਫਾਫੇ ਵਿਚੋਂ 6 ਗਰਾਮ ਹੈਰੋਇਨ ਇਕ ਨੋਟ 200 ਰੁਪੈ ਇਕ ਨੋਟ 50 ਰੁਪੈ ਕੁਲ 250 ਰੁਪੈ ਨਗਦ ਬਰਾਮਦ ਹੋਏ।ਪੁਲੀਸ ਥਾਣਾ ਤਰਸਿਕਾ ਵਿਖੇ ਮੁਕਦਮਾਂ ਨੰਬਰ 95 ਜੁਰਮ 21,27 ਏ-61-85 ਐਨ ਡੀ ਪੀ ਐਸ ਐਕਟ ਤਹਿਤ ਦਰਜ ਕਰਕੇ ਅਗਲੇਰੀ ਬਣਦੀ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਦੋਸ਼ੀ ਦੇ ਕੀਤੇ ਗਏ ਇੰਕਸਾਫ ਤੇ ਦੂਸਰੇ ਸਾਥੀ ਅਕਾਸ਼ਦੀਪ ਸਿੰਘ ਉਰਫ ਜਿਮੀ ਪੁਤਰ ਬਲਦੇਵ ਸਿੰਘ ਵਾਸੀ ਦਸ਼ਮੇਸ਼ ਨਗਰ ਥਾਣਾ ਤਰਸਿਕਾ ਨੂੰ ਵੀ ਗ੍ਰਿਫਤਾਰ ਕਰਕੇ ਬਣਦੀ ਕਨੂੰਨੀ ਕਾਰਵਾਈ ਵਿਚ ਸ਼ਾਮਲ ਕੀਤਾ ਗਿਆ ਹੈ।
Leave a Reply