ਕਵੀਸ਼ਰ ਜੱਥੇਦਾਰ ਤਰਲੋਚਨ ਸਿੰਘ ਦੋਲੀਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ
ਅੰਤਿਮ ਸੰਸਕਾਰ 11 ਜੂਨ ਨੂੰ ਸਵੇਰੇ 11 ਵਜੇ ਉਹਨਾਂ ਦੇ ਪਿੰਡ ਦੋਲੀਕੇ ਵਿਖੇ ਕੀਤਾ ਜਾਵੇਗਾ ।
ਨਿਊਜ਼ੀਲੈਂਡ, ਆਕਲੈਂਡ (ਤਰਨਜੋਤ ਸਿੰਘ) ਸਿੱਖ ਕੌਮ ਵਿੱਚ ਇਹ ਖ਼ਬਰ ਬੜੇ ਹੀ ਭਰੇ ਮਨ ਨਾਲ ਪੜ੍ਹੀ ਜਾਵੇਗੀ ਕਵੀਸ਼ਰੀ ਦੇ ਥੰਮ ਦੁਆਬੇ ਦਾ ਮਾਣ ਜੱਥੇਦਾਰ ਤਰਲੋਚਨ ਸਿੰਘ ਦੋਲੀਕੇ ਬੀਤੀ ਸ਼ਾਮ ਅਚਾਨਕ ਵਾਹਿਗੁਰੂ ਜੀ ਵਲੋਂ ਬਖਸ਼ੇ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਉਹਨਾਂ ਆਪਣੇ ਅੰਤਲੇ ਸਮੇਂ ਤਕ ਸੰਗਤਾਂ ਵਿਚਕਾਰ ਸਿੱਖੀ ਦਾ ਪ੍ਰਚਾਰ ਕਵੀਸ਼ਰੀ ਵਾਰਾਂ ਰਾਹੀਂ ਜਾਰੀ ਰੱਖਿਆ ਜਿਸਨੂੰ ਉਹਨਾਂ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਵਿਦੇਸ਼ ਦੀ ਧਰਤੀ ਤਕ ਪਹੁੰਚਾਇਆ । ਉਹਨਾਂ ਦਾ ਅੰਤਿਮ ਸੰਸਕਾਰ 11 ਜੂਨ ਨੂੰ ਸਵੇਰੇ 11 ਵਜੇ ਉਹਨਾਂ ਦੇ ਪਿੰਡ ਦੋਲੀਕੇ ਵਿਖੇ ਕੀਤਾ ਜਾਵੇਗਾ ।
Posted By: GURBHEJ SINGH ANANDPURI