ਕਮਲ ਫੁੱਲ ਜੋ ਇੰਡੀਆਂ ਵਿਚ ਖਿੱੜਿਆ ਜਾਪਦਾ, ਉਸ ਵਿਚੋਂ ਖੁਸਬੂ ਨਾਮ ਦੀ ਕੋਈ ਚੀਜ ਨਹੀ, ਪੰਜਾਬ ਵਿਚ ਇਹ ਲਹੂ ਨਾਲ ਸਿੰਜਿਆ ਕਮਲ ਨਹੀ ਖਿੜ ਸਕਦਾ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 23 ਨਵੰਬਰ ( ਨਜ਼ਰਾਨਾ ਟਾਈਮਜ ) “ਸ੍ਰੀ ਮੋਦੀ ਅਤੇ ਸ਼ਾਹ ਆਪਣੀਆ ਘੱਟ ਗਿਣਤੀ ਕੌਮਾਂ ਵਿਰੋਧੀ ਜਾਬਰ ਅਤੇ ਜਾਲਮਨਾਂ ਨੀਤੀਆ ਰਾਹੀ ਅਮਲ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਦੇ ਸਭ ਧਾਰਮਿਕ, ਸਮਾਜਿਕ, ਇਖਲਾਕੀ ਅਤੇ ਵਿਧਾਨਿਕ ਹੱਕਾਂ ਨੂੰ ਨਿਰੰਤਰ ਬੀਤੇ 14 ਸਾਲਾਂ ਤੋ ਕੁਚਲਦੇ ਆ ਰਹੇ ਹਨ । ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਨ੍ਹਾਂ ਨੇ ਆਪਣੀ ਸੈਂਟਰ ਦੀ ਹਕੂਮਤ ਦੌਰਾਨ ਕੋਈ ਰਤੀਭਰ ਵੀ ਇਨਸਾਫ ਨਹੀ ਦਿੱਤਾ ਬਲਕਿ ਵੰਦੇ ਮਾਤਰਮ ਵਰਗੀਆਂ ਫਿਰਕੂ ਨੀਤੀਆ ਰਾਹੀ ਘੱਟ ਗਿਣਤੀ ਕੌਮਾਂ ਪ੍ਰਤੀ ਹੋਰ ਨਫਰਤ ਉਭਾਰੀ ਜਾ ਰਹੀ ਹੈ । ਇਸ ਅਮਲ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ-ਸ਼ਾਹ, ਬੀਜੇਪੀ-ਆਰ.ਐਸ.ਐਸ ਜਮਾਤਾਂ ਕਤਈ ਵੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਕਿਸੇ ਵੀ ਮਸਲੇ ਨੂੰ ਹੱਲ ਕਰਨ ਦੀ ਇੱਛਾ ਸ਼ਕਤੀ ਨਾ ਤਾਂ ਸਮਰੱਥਾਂ ਰੱਖਦੇ ਹਨ ਅਤੇ ਨਾ ਹੀ ਸੰਜ਼ੀਦਾ ਹਨ । ਇਸ ਲਈ ਸ੍ਰੀ ਨਿਤਿਨ ਨਬੀਨ ਪ੍ਰਧਾਨ ਬੀਜੇਪੀ ਵਰਗੇ ਬਹੁਗਿਣਤੀ ਵਾਲੇ ਆਗੂ ਵੱਲੋ ਇਹ ਕਹਿਣਾ ਕਿ ਪੰਜਾਬ ਵਿਚ ਵੀ ਹੁਣ ਅਸੀਂ ਕਮਲ ਦਾ ਫੁੱਲ ਖਿਲਾਵਾਗੇ ਵਿਚ ਕੋਈ ਵਜਨ ਦਲੀਲ ਨਜਰ ਨਹੀ ਆਉਦੀ । ਕਿਉਂਕਿ ਇਹ ਬਣਾਉਟੀ ਕਮਲ ਦਾ ਫੁੱਲ ਜਿਸ ਕੋਲ ਨਾ ਕੋਈ ਖੁਸਬੂ ਹੈ ਅਤੇ ਨਾ ਹੀ ਉਹ ਪੰਜਾਬੀਆਂ, ਸਿੱਖ, ਮੁਸਲਿਮ, ਦਲਿਤ, ਇਸਾਈਆ ਨੂੰ ਕਿਸੇ ਤਰ੍ਹਾਂ ਦੀ ਖੁਸਬੂ ਵੰਡ ਸਕਦੇ ਹਨ । ਬਲਕਿ ਫਿਰਕੂ ਸੋਚ ਅਧੀਨ ਫੈਲਾਈ ਜਾ ਰਹੀ ਸਮਾਜਿਕ ਬਦਬੂ ਵਿਚ ਵਾਧਾ ਕਰਨ ਵਾਲੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਬੀਜੇਪੀ-ਆਰ.ਐਸ.ਐਸ ਦੀ ਇਹ ਟੀਮ ਹੈ । ਇਸ ਲਈ ਪੰਜਾਬੀਆਂ ਅਤੇ ਸਿੱਖਾਂ ਦੇ ਲੰਮੇ ਸਮੇ ਤੋ ਹੱਕ ਕੁੱਚਲਣ ਵਾਲੀ ਅਤੇ ਬੇਇਨਸਾਫ਼ੀਆ ਕਰਨ ਵਾਲੀ ਬੀਜੇਪੀ-ਆਰ.ਐਸ.ਐਸ ਇਹ ਸੁਪਨੇ ਵਿਚ ਵੀ ਨਾ ਸੋਚਣ ਕਿ ਉਹ ਪੰਜਾਬੀਆਂ ਤੇ ਸਿੱਖ ਕੌਮ ਉਤੇ ਸਾਜਿਸਾਂ ਘੜਕੇ ਜਾਂ ਆਪਣੇ ਪਾਲੇ ਹੋਏ ਅਡਾਨੀ-ਅੰਬਾਨੀ ਵਰਗੇ ਵੱਡੇ ਉਦਯੋਗਪਤੀਆਂ ਦੇ ਧਨ-ਦੌਲਤਾਂ ਦੇ ਭੰਡਾਰਾਂ ਦੀ ਦੁਰਵਰਤੋ ਕਰਕੇ ਉਹ ਪੰਜਾਬ ਵਿਚ ਹਕੂਮਤ ਕਾਇਮ ਕਰ ਲੈਣਗੇ ਜਾਂ ਸਿਆਸੀ ਤੌਰ ਤੇ ਕੋਈ ਪ੍ਰਾਪਤੀ ਕਰ ਲੈਣਗੇ । ਪੰਜਾਬੀਆਂ ਤੇ ਸਿੱਖ ਕੌਮ ਨੂੰ ਸਿੱਖਾਂ ਤੇ ਪੰਜਾਬੀਆ ਦੀ ਕਾਤਲ ਤੇ ਇਨਸਾਫ਼ੀ ਕਰਨ ਵਾਲੀਆ ਜਮਾਤਾਂ ਬੀਜੇਪੀ-ਆਰ.ਐਸ.ਐਸ ਉਨ੍ਹਾਂ ਦੇ ਭਾਈਵਾਲ ਬਾਦਲ ਦਲੀਆ, ਕਾਂਗਰਸ ਨੂੰ ਕੋਈ ਵੋਟ ਪਾ ਕੇ ਪੰਜਾਬੀਆਂ ਤੇ ਸਿੱਖ ਆਪਣੇ ਇਖਲਾਕ ਨੂੰ ਕਤਈ ਦਾਗੀ ਨਹੀ ਕਰਨਗੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ ਦੇ ਮੌਜੂਦਾ ਕੌਮੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਵੱਲੋ ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਕਰਨ ਹਿੱਤ ਕਿ ਪੰਜਾਬ ਵਿਚ ਬੀਜੇਪੀ ਆਪਣੀ ਹਕੂਮਤ ਕਾਇਮ ਕਰੇਗੀ, ਦੇ ਦਿੱਤੇ ਖੋਖਲੇ ਅਤੇ ਨਿਰਆਧਾਰ ਬਿਆਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਉਨ੍ਹਾਂ ਵੱਲੋ ਪੰਜਾਬੀਆਂ ਤੇ ਸਿੱਖਾਂ ਪ੍ਰਤੀ ਲੰਮੇ ਸਮੇ ਤੋ ਅਪਣਾਈ ਜਾ ਰਹੀ ਵਿਰੋਧੀ ਨੀਤੀਆ ਤੋ ਪੰਜਾਬੀਆ ਤੇ ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 14 ਸਾਲਾਂ ਤੋ ਸੈਟਰ ਵਿਚ ਇਥੋ ਦੇ ਨਿਵਾਸੀਆ ਨੂੰ ਕਿਸੇ ਵੀ ਖੇਤਰ ਵਿਚ ਕਿਸੇ ਤਰ੍ਹਾਂ ਦੀ ਖੁਸਬੂ ਪ੍ਰਦਾਨ ਕਰਨ ਦੀ ਬਜਾਇ ਮੀਡੀਏ ਅਤੇ ਜਰਨਲਿਸਟਾਂ ਦੀ ਆਪਣੇ ਸਾਧਨਾਂ ਰਾਹੀ ਦੁਰਵਰਤੋ ਕਰਕੇ ਆਪਣੀਆ ਕੌਮਾਂਤਰੀ, ਮੁਲਕੀ ਪ੍ਰਾਪਤੀਆ ਸੰਬੰਧੀ ਗੁੰਮਰਾਹਕੁੰਨ ਪ੍ਰਚਾਰ ਹੀ ਕਰ ਰਹੀ ਹੈ ਇਸ ਪਾਰਟੀ ਦਾ ਕਾਂਗਰਸ ਜਮਾਤ ਨਾਲ ਮਿਲਕੇ ਸ੍ਰੀ ਦਰਬਾਰ ਸਾਹਿਬ ਉਤੇ ਹਮਲੇ ਸਮੇ ਦਿੱਤੇ ਬਿਆਨ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ ਅਤੇ ਹਮਲੇ ਉਪਰੰਤ ਸ੍ਰੀ ਵਾਜਪਾਈ ਵੱਲੋ ਮਰਹੂਮ ਇੰਦਰਾ ਗਾਂਧੀ ਨੂੰ ‘ਦੁਰਗਾਮਾਤਾ’ ਦਾ ਖਿਤਾਬ ਦੇਣ ਅਤੇ ਸਾਜਸੀ ਢੰਗ ਨਾਲ ਨਰਸਿਮਾਰਾਓ ਸਰਕਾਰ ਸਮੇ ਉਨ੍ਹਾਂ ਨਾਲ ਮਿਲੀਭੁਗਤ ਕਰਕੇ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਢਹਿ-ਢੇਰੀ ਕਰਨ, ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਮੰਗੂਮੱਠ ਉੜੀਸਾ, ਸਿੱਕਮ ਵਿਚ ਗੁਰਦੁਆਰਾ ਡਾਗਮਾਰ ਢਹਿ-ਢੇਰੀ ਕਰਕੇ ਅਪਮਾਨ ਕਰਨ ਅਤੇ 1984 ਦੇ ਕਤਲੇਆਮ ਸਮੇ ਸਿੱਖਾਂ ਨੂੰ ਚੁਣਚੁਣਕੇ ਮਾਰਨ ਦੀਆਂ ਟੋਲੀਆ ਦੀ ਅਗਵਾਈ ਕਰਨ ਵਾਲੇ ਇਹ ਬੀਜੇਪੀ-ਆਰ.ਐਸ.ਐਸ ਅਤੇ ਕਾਂਗਰਸ ਦੇ ਆਗੂ ਹੀ ਸਨ ।
ਇਸ ਲਈ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਸਮੂਹਿਕ ਤੌਰ ਤੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਅਤੇ ਹੋਰ ਸਮਾਜਿਕ ਵਖਰੇਵਿਆ ਤੋ ਉਪਰ ਉੱਠਕੇ ਅਜਿਹੀ ਹਿੰਦੂ, ਸਿੱਖ, ਮੁਸਲਿਮ, ਦਲਿਤ, ਕਿਸਾਨਾਂ, ਮੁਲਾਜਮਾਂ, ਵਿਦਿਆਰਥੀਆ, ਮਜਦੂਰਾਂ ਦੀ ਪੰਜਾਬ ਸੂਬੇ ਅਤੇ ਕੌਮੀ ਅਣਖ-ਸੋਚ ਨੂੰ ਪਿਆਰ ਕਰਨ ਵਾਲਿਆ ਨੂੰ ਆਉਣ ਵਾਲੇ ਸਮੇ ਵਿਚ ਆਪਣੀ ਵੋਟ ਸ਼ਕਤੀ ਦੀ ਸਹੀ ਅਤੇ ਸੂਝਵਾਨਤਾ ਨਾਲ ਵਰਤੋ ਕਰਕੇ ਆਪਣੀ ਸਾਂਝੀ ਸਰਕਾਰ ਪੰਜਾਬ ਵਿਚ ਕਾਇਮ ਕਰਨ ਲਈ ਮੁੱਖ ਭੂਮਿਕਾ ਨਿਭਾਉਣੀ ਬਣਦੀ ਹੈ । ਪੰਜਾਬ ਵਿਰੋਧੀ ਉਪਰੋਕਤ ਸਭ ਤਾਕਤਾਂ ਨੂੰ ਇਥੋ ਦੇ ਰਾਜ ਭਾਗ ਤੋ ਦੂਰ ਰੱਖਕੇ ਆਪਣੇ ਪੰਜਾਬ ਸੂਬੇ ਦੇ ਫਰਜਾਂ ਨੂੰ ਪੂਰਨ ਕਰਨਾ ਚਾਹੀਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਬੀਜੇਪੀ-ਆਰ.ਐਸ.ਐਸ, ਕਾਂਗਰਸ, ਬਾਦਲ ਦਲੀਆ ਅਤੇ ਆਰ.ਐਸ.ਐਸ ਦੀ ਬੀ-ਟੀਮ ਆਮ ਆਦਮੀ ਪਾਰਟੀ ਵਰਗੀਆ ਜਮਾਤਾਂ ਨੂੰ ਪੰਜਾਬ ਦੇ ਰਾਜ ਭਾਗ ਤੋ ਸਰੂਖਰ ਕਰਕੇ ਆਪਣੇ ਪੰਜਾਬੀਆਂ ਦੀ ਸਾਂਝੀ ਸਰਕਾਰ ਕਾਇਮ ਕਰਨ ਦੇ ਫਰਜ ਅਦਾ ਕਰਨਗੇ ।