Nazrana Times

ਪੰਜਾਬੀ

ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਪਿੰਡ ਗੋਪੀਪੁਰ ਵਿਖੇ ਗੁਰਮਤਿ ਟਰੇਨਿੰਗ ਕੈਂਪ ਲਗਾਇਆ

15 Jun, 2026 12:22 AM

ਕਪੂਰਥਲਾ, ਗੌਰਵ ਮੜੀਆ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ ਅਤੇ ਹਲਕਾ ਕਪੂਰਥਲਾ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਪਿੰਡ ਗੋਪੀਪੁਰ (ਕਪੂਰਥਲਾ ) ਵਿਖੇ ਮਿਤੀ 1 ਜੂਨ 2026 ਨੂੰ ਆਰੰਭ ਹੋਏ ਗੁਰਮਤਿ ਕੈਂਪ ਦੀ ਸਮਾਪਤੀ ਮਿਤੀ 13 ਜੂਨ 2026 ਨੂੰ ਕੀਤੀ ਗਈ ਜਿਸ ਵਿੱਚ 63 ਬੱਚਿਆਂ ਨੇ ਭਾਗ ਲਿਆ । ਭਾਈ ਹਰਵਿੰਦਰ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ lਗੁਰਮਤਿ ਕੈੰਪ ਦੌਰਾਨ ਬੱਚਿਆ ਨੂੰ ਗੁਰਬਾਣੀ ਸੰਥਿਆ ਗੁਰ ਇਤਿਹਾਸ ਸਿੱਖ ਰਹਿਤ ਮਰਿਯਾਦਾ ਅਤੇ ਮੁਢਲੀ ਸਿਖਿਆ ਦਿੱਤੀ ਗਈ ਬੱਚਿਆ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ |

 ਇਸ ਮੌਕੇ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਸ਼ੇਸ ਤੋਰ ਤੇ ਪਹੁੰਚੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ l ਸਮਾਪਤੀ ਤੇ ਬੱਚਿਆਂ ਨੂੰ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਮੈਡਲ ਸਨਮਾਨ ਪੱਤਰ ਅਤੇ ਲਿਟਲੇਚਰ ਦੇ ਕੇ ਸਨਮਾਨਿਤ ਕੀਤਾ ਗਿਆ l ਬੱਚਿਆ ਦੇ ਮਾਤਾ ਪਿਤਾ ਵੱਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਹਾਨ ਉਪਰਾਲਿਆ ਦੀ ਸੰਲਾਘਾ ਕੀਤੀ ਜਾ ਰਹੀ ਹੈ l

ਇਸ ਮੌਕੇ ਗਿਆਨੀ ਦਵਿੰਦਰ ਸਿੰਘ ਭਾਈ ਸੁਖਚੈਨ ਸਿੰਘ ਭਾਈ ਹਰਦਿਆਲ ਸਿੰਘ ਪੀ ਏ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਹਾਜ਼ਰੀ ਭਰੀ l

Posted By: GURBHEJ SINGH ANANDPURI

Latest News