Nazrana Times

ਪੰਜਾਬੀ

ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ "ਮੇਰਾ ਘਰ ਮੇਰਾ ਨਾਮ" ਤਿੰਨ ਪਿੰਡਾਂ ਦੇ ਵਸਿੰਦਿਆਂ ਨੂੰ ਸੌਪੇ 651 ਪ੍ਰੋਪਰਟੀ ਕਾਰਡ : ਵਿਧਾਇਕ ਕੁਲਵੰਤ ਸਿੰਘ

27 Nov, 2026 04:36 PM

ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਨਵੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੁਆਰਾ ਚੁਣੀ ਗਈ ਅਤੇ ਲੋਕਾਂ ਦੇ ਕੰਮਾਂ ਨੂੰ ਸਮੇਂ ਸਿਰ ਕਰਨ ਨੂੰ ਹੀ ਹਮੇਸ਼ਾ ਪ੍ਰਾਰਥਮਿਕਤਾ ਦਿੱਤੀ ਹੈ ਅਤੇ ਅੱਜ ਪਿੰਡ ਸੈਦਪੁਰ, ਗਿੱਦੜਪੁਰ ਅਤੇ ਪਿੰਡ ਸੇਖਣ ਮਾਜਰਾ ਵਿਖੇ 651 ਜਣਿਆਂ ਨੂੰ ਪ੍ਰੋਪਰਟੀ ਕਾਰਡ ਸੌਂਪੇ ਗਏ ਹਨ ਅਤੇ ਅੱਜ ਇਹ ਲੋਕੀ ਸਹੀ ਮਾਇਨਿਆਂ ਦੇ ਵਿੱਚ ਆਪਣੀ ਮਲਕੀਅਤ ਦੇ ਮਾਲਕ ਬਣ ਸਕੇ ਹਨ। ਇਹ ਗੱਲ ਵਿਧਾਇਕ ਕੁਲਵੰਤ ਸਿੰਘ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ -ਮੇਰਾ ਘਰ ਮੇਰੇ ਨਾਮ ਮੁਹਿੰਮ ਦੇ ਤਹਿਤ ਲਾਲ ਲਕੀਰ ਦੇ ਵਿੱਚ ਘਰ ਬਣੇ ਹੋਏ ਹਨ। ਉਹਨਾਂ ਦੀ ਮਾਲਕੀ ਲੋਕਾਂ ਨੂੰ ਬਕਾਇਦਾ ਪ੍ਰੋਪਰਟੀ ਕਾਰਡ ਦੇ ਰੂਪ ਵਿੱਚ ਦਿੱਤੀ ਜਾ ਰਹੀ ਹੈ। ਵਿਧਾਇਕ ਕੁਲਵੰਤ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਮੇਰਾ ਘਰ ਮੇਰੇ ਨਾਮ ਸਕੀਮ ਦੇ ਤਹਿਤ ਵਿਧਾਨ ਸਭਾ ਹਲਕੇ ਦੇ ਤਿੰਨ ਪਿੰਡਾਂ ਵਿੱਚ ਪ੍ਰੋਪਰਟੀ ਕਾਰਡ ਵੰਡੇ ਜਾਣ ਦੇ ਲਈ ਪਹੁੰਚੇ ਸਨ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਹ ਸਿਲਸਿਲਾ ਇੱਥੇ ਹੀ ਖਤਮ ਨਹੀਂ ਹੋਇਆ ਸਗੋਂ ਅਗਾਂਹ ਵੀ ਚਲਦਾ ਰਹੇਗਾ ਅਤੇ ਲੋਕਾਂ ਨੂੰ ਉਹਨਾਂ ਦੀ ਪ੍ਰੋਪਰਟੀ ਦੇ ਮਾਲਕਕਾਨਾ ਹੱਕ ਦੇਣ ਦੇ ਲਈ ਪ੍ਰੋਪਰਟੀ ਕਾਰਡ ਉਹਨਾਂ ਨੂੰ ਘਰ-ਘਰ ਜਾ ਕੇ ਸਪੁਰਦ ਕੀਤੇ ਗਏ ਜਾ ਰਹੇ ਹਨ। ਹੁਣ ਇਹਨਾਂ ਪ੍ਰੋਪਰਟੀ ਦੇ ਮਾਲਕ ਲੋਕਾਂ ਵੱਲੋਂ ਆਪਣਾ ਕੰਮ-ਕਾਰ ਸ਼ੁਰੂ ਕਰਨ ਦੇ ਲਈ ਜਾਂ ਆਪਣੇ ਨਿੱਜੀ ਕੰਮਾਂ ਦੇ ਲਈ ਕਰਜ਼ਾ ਵੀ ਲਿਆ ਜਾ ਸਕੇਗਾ, ਅਤੇ ਹੋਰ ਵੀ ਜੋ ਜਰੂਰਤ ਹੋਏਗੀ। ਉਸ ਦੇ ਲਈ ਇਸਤੇਮਾਲ ਕੀਤਾ ਜਾ ਸਕੇਗਾ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਕੋਲੋਂ ਆਮ ਲੋਕਾਂ ਦੀ ਇਸ ਪੁਰਾਣੀ ਜਰੂਰਤ ਅਤੇ ਮੰਗ ਨੂੰ ਪੂਰਾ ਕਰਨ ਦੇ ਲਈ ਕਦੇ ਸੋਚਿਆ ਤੱਕ ਨਹੀਂ ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸੋਚ ਅਤੇ ਦਿਲਚਸਪੀ ਦੇ ਚਲਦਿਆਂ ਇਸ ਸਕੀਮ ਨੂੰ ਸ਼ੁਰੂ ਕੀਤਾ ਗਿਆ, ਅੱਜ ਇਹਨਾਂ ਪ੍ਰੋਪਰਟੀ ਦੇ ਮਾਲਕਾਂ ਨੂੰ ਜੋ ਪਹਿਲਾਂ ਸਿਰਫ ਕਿਰਾਏ ਦੇ ਮਕਾਨ ਵਾਂਗ ਹੀ ਆਪਣੇ ਘਰਾਂ ਵਿੱਚ ਰਹਿੰਦੇ ਸਨ, ਨੂੰ ਇਹਨਾਂ ਦੇ ਮਾਲਕਾਂ ਨਾਲ ਹੱਕ ਸਬੰਧੀ ਦਸਤਾਵੇਜ ਸੌਂਪੇ ਗਏ ਹਨ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਸ ਦੇ ਲਈ ਮੈਂ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦਾ ਧੰਨਵਾਦ ਕਰਦਾ ਹਾਂ, ਉੱਥੇ ਨਾਲ ਹੀ ਮੈਂ ਇਹਨਾਂ ਜਮੀਨਾਂ ਦੇ ਮਾਲਕਾਂ ਨੂੰ ਵਧਾਈ ਵੀ ਦਿੰਦਾ ਹਾਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ- ਜੋ ਵੀ ਵਾਅਦੇ ਲੋਕਾਂ ਨਾਲ ਕੀਤੇ ਗਏ ਸਨ। ਉਹਨਾਂ ਨੂੰ ਪੂਰੇ ਕਰ ਲਿਆ ਗਿਆ ਹੈ ਅਤੇ ਉਸ ਤੋਂ ਵੀ ਅਗਾਂਹ ਚਲਦੇ ਹੋਏ ਲੋਕ ਪੱਖੀ ਸਕੀਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਵਿਰੋਧੀ ਪਾਰਟੀ ਦੇ ਨੇਤਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਤੇ ਉਂਗਲ ਉਠਾਉਣ ਦੀ ਹਿੰਮਤ ਪਤਾ ਨਹੀਂ ਕਿਸ ਮੂੰਹ ਨਾਲ ਕਰਦੇ ਹਨ। ਜਦਕਿ ਵਿਰੋਧੀ ਪਾਰਟੀ ਦੇ ਇਹਨਾਂ ਨੇਤਾਵਾਂ ਵੱਲੋਂ ਲੋਕਾਂ ਨੂੰ ਹਮੇਸ਼ਾ ਕੋਰਟ ਕਚਹਿਰੀ ਦੇ ਵਿੱਚ ਉਲਝਾਈ ਰੱਖਿਆ,ਜਦਕਿ ਸਾਡਾ ਸਿਰਫ ਇੱਕ ਨੁਕਾਤੀ ਪ੍ਰੋਗਰਾਮ ਹੈ ਲੋਕਾਂ ਦੀ ਗੱਲ ਕਰਨਾ। ਲੋਕਾਂ ਦੇ ਮਸਲਿਆਂ ਨੂੰ ਸਮਾਂ ਰਹਿੰਦਿਆਂ ਨਿਪਟਾਉਣਾ ਅਤੇ ਲੋਕ ਭਲਾਈ ਸਕੀਮਾਂ ਨੂੰ ਵੀ ਸਮਾਂ ਰਹਿੰਦੇਆਂ ਲਾਗੂ ਕਰਨਾ ਤਾਂ ਕਿ ਸੂਬੇ ਦੇ ਲੋਕੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਦਾ ਸਮੇਂ ਸਿਰ ਲਾਭ ਵੀ ਲੈ ਸਕਣ। ਇਸ ਮੌਕੇ ਤੇ ਗੁਰਪ੍ਰੀਤ ਕੌਰ ਸਰਪੰਚ, ਨਰਿੰਦਰ ਸਿੰਘ, ਗਗਨਜੋਤ ਕੌਰ ਸਰਪੰਚ, ਸਤਨਾਮ ਸਿੰਘ, ਮੁਖਤਿਆਰ ਸਿੰਘ ਬਲਾਕ ਪ੍ਰਧਾਨ ਅਵਤਾਰ ਸਿੰਘ, ਨੰਬਰਦਾਰ ਨਛੱਤਰ ਸਿੰਘ ,ਦਰਬਾਰਾ ਸਿੰਘ ਨੰਬਰਦਾਰ, ਰਵਿੰਦਰ ਸਿੰਘ ਨਾਇਬ ਤਹਸੀਲਦਾਰ , ਹਰਪਾਲ ਸਿੰਘ ਚੰਨਾ- ਡਿਪਟੀ ਮੇਅਰ ਮੋਹਾਲੀ ਨਗਰ ਨਿਗਮ, ਜਸਪਾਲ ਸਿੰਘ ਮਟੌਰ, ਕੁਲਬੀਰ ਸਿੰਘ ਮਨੌਲੀ ਸਰਪੰਚ, ਮੁਖਤਿਆਰ ਸਿੰਘ, ਬਲੋਗ ਪ੍ਰਧਾਨ - ਸਰਪੰਚ, ਗੁਰਪ੍ਰੀਤ ਸਿੰਘ , ਰਜਿੰਦਰ ਸਿੰਘ ਸਰਪੰਚ ,ਕਰਮਜੀਤ ਕੁਮਾਰ ਬਿੱਟੂ ਸਰਪੰਚ ਝਿਊਰਹੇੜੀ, ਰਾਜਿੰਦਰ ਸਿੰਘ ਸਰਪੰਚ ਸਿਆਊ, ਪਿੰਡ ਗਿੱਦੜਪੁਰ ਦੇ ਸਰਪੰਚ ਅਮਨਦੀਪ ਕੌਰ, ਧਰਮਿੰਦਰ ਸਿੰਘ, ਸਪਿੰਦਰ ਸਿੰਘ ਹੈਪੀ, ਵੀ ਹਾਜ਼ਰ ਸਨ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News