Nazrana Times

ਪੰਜਾਬੀ

ਸਰਾਫ਼ਾ ਬਾਜ਼ਾਰ ਅੱਪਰਾ ਗਰਮੀਆਂ ਦੀਆਂ ਛੁਟੀਆਂ ਕਰਕੇ ਮਿਤੀ 25, 26, 27 ਤੇ 28 ਜੂਨ ਨੂੰ ਬੰਦ ਰਹੇਗਾ

19 Jun, 2026 07:12 PM

ਅੱਪਰਾ,19 ਜੂਨ (ਤੀਰਥ ਸਿੰਘ ਮੈਂਗੜ੍ਹਾ)-ਸਵਰਨਕਾਰ ਸੰਘ ਅੱਪਰਾ ਦੇ ਪ੍ਰਧਾਨ, ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਣ ਇਸ ਸਾਲ ਵੀ ਅੱਪਰਾ ਦਾ ਸਰਾਫ਼ਾ ਬਾਜ਼ਾਰ ਤੇ ਸਮੂਹ ਸੁਨਿਆਰਿਆਂ ਦੀਆਂ ਦੁਕਾਨਾਂ ਮਿਤੀ 25, 26, 27 ਤੇ 28 ਜੂਨ ਦਿਨ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਪੂਰਨ ਤੌਰ ਤੇ ਬੰਦ ਰਹਿਣਗੀਆਂ। ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਆਮ ਲੋਕ ਉਕਤ ਤਰੀਕਾਂ ਨੋਟ ਕਰ ਲੈਣ ਤਾਂ ਕਿ ਉਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

Posted By: GURBHEJ SINGH ANANDPURI

Latest News