ਖ਼ਾਲਿਸਤਾਨ ਦਾ ਸੰਘਰਸ਼ ਪੜਾਅ-ਦਰ-ਪੜਾਅ ਅੱਗੇ ਵੱਧ ਰਿਹਾ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 30 ਅਪ੍ਰੈਲ , ਜੁਗਰਾਜ ਸਿੰਘ ਸਰਹਾਲੀ-ਸਿੱਖ ਪ੍ਰਚਾਰਕ ਖ਼ਾਲਿਸਤਾਨ ਦਾ ਸੰਘਰਸ਼ ਪੜਾਅ-ਦਰ-ਪੜਾਅ ਅੱਗੇ ਵੱਧ ਰਿਹਾ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ , ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਅੱਜ ਖ਼ਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਉੱਤੇ ਪੰਥਕ ਜਥੇਬੰਦੀਆਂ ਵੱਲੋਂ ਬੁਰਜ ਅਕਾਲੀ ਫੂਲਾ ਸਿੰਘ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਕੀਤੇ ਗਏ ਮਾਰਚ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਖ਼ਾਲਿਸਤਾਨ ਦਾ ਸੰਘਰਸ਼ ਪੜਾਅ-ਦਰ-ਪੜਾਅ ਅੱਗੇ ਵੱਧਦਾ ਜਾ ਰਿਹਾ ਹੈ ਤੇ ਭਾਰਤ ਸਰਕਾਰ ਵੱਲੋਂ ਸਿੱਖ ਕੌਮ ਉੱਤੇ ਕੀਤਾ ਜਾਂਦਾ ਹਰ ਜ਼ੁਲਮ, ਧੱਕਾ ਤੇ ਬੇਇਨਸਾਫ਼ੀ ਸਿੱਖਾਂ ਨੂੰ ਖ਼ਾਲਿਸਤਾਨ ਦੇ ਸੰਘਰਸ਼ ਵੱਲ ਹੋਰ ਪੱਕਾ ਕਰਦੀ ਹੈ। ਜਾਗਦੀਆਂ ਜ਼ਮੀਰਾਂ ਵਾਲ਼ੇ ਸਿੱਖਾਂ ਦੇ ਦਿਲਾਂ ਵਿੱਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਬੋਲ ਧੜਕਦੇ ਰਹਿੰਦੇ ਹਨ ਕਿ 'ਹੁਣ ਖ਼ਾਲਿਸਤਾਨ ਬਿਨਾਂ ਗੁਜ਼ਾਰਾ ਨਹੀਂ ਹੈ।' ਭਾਰਤੀ ਮੀਡੀਆ ਅਤੇ ਭਾਰਤ ਸਰਕਾਰ ਕਈ ਵਾਰ ਖ਼ਾਲਿਸਤਾਨ ਦੇ ਸੰਘਰਸ਼ ਦੇ ਖ਼ਤਮ ਹੋਣ ਦੇ ਦਾਅਵੇ ਕਰਦੀ ਪਰ ਛੇਤੀ ਹੀ ਖਾਲਿਸਤਾਨ ਦੀ ਕੋਈ ਸਰਗਰਮੀ, ਬਿਆਨ ਅਤੇ ਹਕੀਕਤ ਭਾਰਤ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਦਿੰਦੀ ਹੈ। ਹੁਣ ਸੰਸਾਰ ਭਰ ਵਿੱਚ ਸਿੱਖਾਂ ਦੀ ਪਛਾਣ ਖ਼ਾਲਿਸਤਾਨ ਵਜੋਂ ਬਣ ਚੁੱਕੀ ਹੈ, ਸਿੱਖ ਅਤੇ ਖ਼ਾਲਿਸਤਾਨ ਦੋਵੇਂ ਇੱਕ-ਦੂਜੇ ਵਿੱਚ ਪੂਰੇ ਘੁਲ-ਮਿਲ ਚੁੱਕੇ ਹਨ, ਸਿੱਖਾਂ ਦੇ ਦਿਲ-ਦਿਮਾਗ ਵਿੱਚ ਵਸੇ ਖ਼ਾਲਿਸਤਾਨ ਦੇ ਸ਼ਬਦ ਨੂੰ ਹੁਣ ਕੋਈ ਨਹੀਂ ਕੱਢ ਸਕਦਾ, ਖ਼ਾਲਿਸਤਾਨ ਦੇ ਸੰਕਲਪ ਅਤੇ ਸੁਪਨੇ ਨੂੰ ਸਿੱਖ ਸਾਕਾਰ ਕਰਨਾ ਚਾਹੁੰਦੇ ਹਨ। ਪੰਥ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਸਿੱਖ ਖ਼ਾਲਿਸਤਾਨ ਪ੍ਰਤੀ ਪੂਰੇ ਦ੍ਰਿੜ ਹਨ ਤੇ ਉਹ ਸਮਰਥਾ ਤੋਂ ਵੱਧ ਕੇ ਆਵਾਜ਼ ਬੁਲੰਦ ਕਰਦੇ ਹਨ। ਭਾਰਤ ਸਰਕਾਰ ਅਕਸਰ ਹੀ ਚਿੰਤਤ ਰਹਿੰਦੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਖ਼ਾਲਿਸਤਾਨ ਤਾਂ ਹੁਣ ਇੱਕ ਦਿਨ ਬਣ ਕੇ ਰਹੇਗਾ। ਸਾਡਾ ਢੱਠਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼ਹੀਦਾਂ ਦਾ ਡੁੱਲ੍ਹਿਆ ਖ਼ੂਨ ਅਜਾਈਂ ਨਹੀਂ ਜਾਏਗਾ, ਦੁਨੀਆਂ ਦੇ ਨਕਸ਼ੇ ਉੱਤੇ ਖ਼ਾਲਿਸਤਾਨ ਜਲਦ ਹੋਂਦ ਵਿੱਚ ਆਏਗਾ। ਖ਼ਾਲਿਸਤਾਨ ਦੇ ਸੰਘਰਸ਼ ਵਿੱਚ ਸ਼ਹੀਦੀਆਂ ਪਾਉਣ, ਜੇਲ੍ਹਾਂ ਕੱਟਣ, ਤਸ਼ੱਦਦ ਝੱਲਣ ਅਤੇ ਕਿਸੇ ਤਰ੍ਹਾਂ ਵੀ ਹਿੱਸਾ ਪਾਉਣ ਵਾਲੇ ਸਭ ਸਿੰਘਾਂ-ਸਿੰਘਣੀਆਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ।
Posted By: GURBHEJ SINGH ANANDPURI