Nazrana Times

ਪੰਜਾਬੀ

ਰੈਫਰੀ ਐ ਕਮਲ ?

31 Aug, 2026 01:03 PM

ਰੈਫਰੀ ਐ ਕਮਲ ?

ਲੋਕ-ਹਿਤੂ ਪੰਜਾਬ ਲਈ ਲੜਨ ਵਾਲ਼ਾ

ਖਾਸਾ ਆਪਣਾ ਗਏ ਐ ਭੁੱਲ ਮੀਆਂ।

ਹੋਇਆ ਹੁਕਮ ਸੀ ਸਾਰੇ ‘ਸਮੇਟਣੇ’ ਦਾ

ਅੱਗੇ ਨਾਲ਼ੋਂ ਵੀ ਵਧ ਗਏ ਚੁੱਲ੍ਹ ਮੀਆਂ।

ਆਪੋ ਆਪਣੇ ‘ਵਿਹੜੇ’ ਨੂੰ ਕਹਿਣ ਵੱਡਾ

ਇੱਥੇ ਖਿੜੂ ਗੱਠ-ਜੋੜ ਦਾ ਗ਼ੁਲ ਮੀਆਂ।

ਇੱਕ ਦੂਜੇ ਤੋਂ ‘ਵਧ ਵਧ’ ਕੇ ਪੈਣ ਕਾਹਲ਼ੇ

ਝੋਲ਼ੀ ਡੇਗਣ ਲਈ ਊਠ ਦਾ ਬੁੱਲ੍ਹ ਮੀਆਂ।

ਦਿਸਦੇ ਸਾਹਮਣੇ ਕਿਸੇ ਦੇ ਗੁਪਤ ਜਾਣੋ

ਭੇਤ ਅੰਦਰਲੇ ਸਕੇ ਨਹੀਂ ‘ਖੁੱਲ੍ਹ’ ਮੀਆਂ।

‘ਬਾਂਦਰ-ਵੰਡ’ ਜੇ ਵੋਟਾਂ ਦੀ ਹੋਈ ਏਦਾਂ

ਕੋਈ ਲਾ ਜਊ ‘ਸੁਲੱਖਣਾ’ ਟੁੱਲ ਮੀਆਂ।

ਹੱਥ ਮਾਰ ਕੇ ਮੱਥੇ ਪਛਤਾਉਣਗੇ ਫਿਰ

ਜਦੋਂ ਗਏ ‘ਸਤਾਈ’ ਵਿੱਚ ਰੁਲ ਮੀਆਂ।

ਉਹਦੇ ਦਿਸ਼ਾ-ਨਿਰਦੇਸ਼ਾਂ ਵਿੱਚ ਖੇਡ੍ਹਦੇ ਨੇ

ਬਣਿਆਂ 'ਰੈਫਰੀ’ ਕਮਲ ਦਾ ਫੁੱਲ ਮੀਆਂ!

ਤਰਲੋਚਨ ਸਿੰਘ ਦੁਪਾਲ ਪੁਰ

001-408-905-5517

Posted By: Tarlochan Singh Dupalpur

Latest News