ਵਿਆਨਾ (ਅਸਟਰੀਆ) ਵਿਖੇ ਨਗਰ ਕੀਰਤਨ ਸਜਾਇਆ
ਵਿਆਨਾ / ਅੰਮ੍ਰਿਤਸਰ, 6 ਅਪ੍ਰੈਲ , ਰਣਜੀਤ ਸਿੰਘ ਖ਼ਾਲਸਾ - ਮਿਤੀ 5 ਅਪ੍ਰੈਲ 2026 ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ । ਆਸਟਰੀਆ ਦੇ ਸਾਰੇ ਸ਼ਹਿਰਾਂ ਦੀਆਂ ਸੰਗਤਾਂ ਵਲੋਂ ਚੜ੍ਹਦੀ ਕਲਾ ਦੇ ਵਿੱਚ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਗਈ । ਬਹੁਤ ਸੋਹਣੀ ਪਾਲਕੀ ਸਾਹਿਬ ਵਿੱਚ ਇੱਕ ਵੱਡੇ ਟਰਾਲੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ਼ਸ਼ੋਬਿਧ ਕੀਤੇ ਗਏ , ਰਾਗੀ ਸਿੰਘਾਂ ਨੇ ਰਸ ਭਿੰਨਾ ਕੀਰਤਨ ਕੀਤਾ । ਗੁਰੂ ਲੰਗਰ ਅਤੁੱਟ ਵਰਤਾਏ ਗਏ । ਆਸਟਰੀਆ ਦੇ ਸ਼ਹਿਰ ਇੰਸਬਰੁੱਕ ਦੀ ਪ੍ਰਬੰਧਕ ਕਮੇਟੀ ਮੁੱਖ ਸੇਵਾਦਾਰ ਹਰਪ੍ਰੀਤ ਸਿੰਘ ਪੰਮਾ , ਸਹਾਇਕ ਮੁੱਖ ਸੇਵਾਦਾਰ ਪ੍ਰਸ਼ਨ ਸਿੰਘ ਸੰਧੂ, ਸੈਕਟਰੀ ਗੁਰਪ੍ਰੀਤ ਸਿੰਘ ਗੋਪੀ ਅਤੇ ਰਾਜੀਵ ਕੁਮਾਰ ਨਾਗਪਾਲ ਜੀ ਨੇ ਪੰਜ ਸੌ ਕਿਲੋਮੀਟਰ ਤੋਂ ਚੱਲ ਕੇ ਹਾਜਰੀ ਭਰੀ । ਨਗਰ ਕੀਰਤਨ ਵਿੱਚ ਖਾਲਿਸਤਾਨ ਦੇ ਝੰਡਾ ਵੀ ਲਹਿਰਾਏ ਗਏ , ਸੰਗਤਾਂ ਵਲੋਂ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਵੀ ਲਗਾਏ ਗਏ ਅਤੇ ਬੱਚਿਆਂ ਨੌਜਵਾਨਾਂ ਅਤੇ ਸਭ ਸੰਗਤਾਂ ਵਿੱਚ ਖਾਲਿਸਤਾਨ ਪ੍ਵਤੀ ਕਾਫੀ ਉੱਤਸ਼ਾਹ ਵੀ ਵੇਖਿਆ ਗਿਆ
Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ