Nazrana Times

ਪੰਜਾਬੀ

ਮਾਤਾ ਹਰਭਜਨ ਕੌਰ ਸ਼ੇਰੋਂ ਨੂੰ ਸੈਂਕੜੇ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ

14 May, 2026 08:37 PM

ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਨਾਲ ਕੀਤਾ ਦੁੱਖ ਸਾਂਝਾ 

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,14 ਮਈ

ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਦੇ ਸਤਿਕਾਰਯੋਗ ਦਾਦੀ ਜੀ ਮਾਤਾ ਹਰਭਜਨ ਕੌਰ ਜੋ 13 ਮਈ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ ਹਨ।ਉਨ੍ਹਾਂ ਦਾ ਅੰਤਮ ਸੰਸਕਾਰ ਵੀਰਵਾਰ ਨੂੰ ਰੀਤੀ ਰਿਵਾਜਾਂ ਅਤੇ ਧਾਰਮਿਕ ਮਰਿਆਦਾ ਅਨੁਸਾਰ ਸੈਂਕੜੇ ਸੇਜ਼ਲ ਅੱਖਾਂ ਨਾਲ ਪਿੰਡ ਸ਼ੇਰੋਂ ਵਿਖੇ ਕੀਤਾ ਗਿਆ।ਇਸ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਰਾਗੀ ਜਥਿਆਂ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ।ਸ਼ਮਸ਼ਾਨ ਘਾਟ ਵਿੱਚ ਪੁੱਜੀ ਮ੍ਰਿਤਕ ਦੇਹ ਨੂੰ ਅਗਨੀ ਸਰਪੰਚ ਅਵਤਾਰ ਸਿੰਘ ਬਿੱਲਾ ਅਤੇ ਉਨ੍ਹਾਂ ਦੇ ਪਿਤਾ ਹਰਜੀਤ ਵਲੋਂ ਦਿਖਾਈ ਗਈ।ਇਸ ਦੁੱਖ ਦੀ ਘੜੀ ਵਿੱਚ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ,ਸਰਪੰਚ ਅਵਤਾਰ ਸਿੰਘ ਬਿੱਲਾ ਅਤੇ ਪਰਿਵਾਰਕ ਮੈਂਬਰਾਂ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ,ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਰਸਾ ਸਿੰਘ ਵਲਟੋਹਾ , ਜਥੇ.ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਐਸਜੀਪੀਸੀ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਜਿਲ੍ਹਾ ਤਰਨਤਾਰਨ ਦੇ ਪ੍ਰਧਾਨ ਜਗਜੀਤ ਸਿੰਘ ਜੱਗੀ,ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਵਰਾਣਾ ,ਅੰਗਰੇਜ ਸਿੰਘ ਸ਼ੇਰਦਿਲ ਸਰਹਾਲੀ,ਕੁਲਦੀਪ ਸਿੰਘ ਔਲਖ ਕੌਮੀ ਮੀਤ ਪ੍ਰਧਾਨ,ਜੰਗਸ਼ੇਰ ਸਿੰਘ ਟੋਨੀ ਸਰਪੰਚ ਰੂੜੀਵਾਲਾ, ਭੁਪਿੰਦਰ ਸਿੰਘ ਭਿੰਦਾ ਸਾਬਕਾ ਸਰਪੰਚ ਫਤਿਆਬਾਦ, ਕੁਲਦੀਪ ਸਿੰਘ ਲਹੌਰੀਆ,ਠੇਕੇਦਾਰ ਹੀਰਾ ਭੁੱਲਰ ਹਰੀਕੇ,ਬਲਕਾਰ ਸਿੰਘ ਸ਼ੇਰੋ, ਸਰਪੰਚ ਪਲਵਿੰਦਰ ਸਿੰਘ ਦਿਆਲਪੁਰ, ਸਤਨਾਮ ਸਿੰਘ ਸੱਤਾ ਸ਼ੇਰੋਂ,ਗੁਰਦੇਵ ਸਿੰਘ ਸ਼ੈਲਰ ਵਾਲੇ ਫਤਿਆਬਾਦ,ਜੁਗਰਾਜ ਸਿੰਘ ਸਾਬਕਾ ਸਰਪੰਚ,ਪ੍ਰਗਟ ਸਿੰਘ,ਜਤਿੰਦਰਬੀਰ ਸਿੰਘ ਨੰਬਰਦਾਰ, ਰਣਜੀਤ ਸਿੰਘ ਸਾਬਕਾ ਸਰਪੰਚ ਡਿਆਲ,ਗੁਰਵੇਲ ਸਿੰਘ ਫੌਜੀ ਚੋਹਲਾ ਸਾਹਿਬ,ਮੁਹੱਬਤਪਾਲ ਸਿੰਘ,ਰੇਸ਼ਮ ਸਿੰਘ ਫੌਜੀ,ਬਲਵਿੰਦਰ ਸਿੰਘ,ਹਰਪਾਲ ਸਿੰਘ,ਸੋਨੂ ਕਿਰਤੋਵਾਲ ,ਯਾਦਵਿੰਦਰ ਸਿੰਘ ਦੁਬਲੀ, ਅੰਮ੍ਰਿਤਪਾਲ ਸਿੰਘ ਬਚੜਾ,ਸਰਪੰਚ ਬਲਦੇਵ ਸਿੰਘ ਕੱਲਾ , ਗੁਰਸਾਹਿਬ ਸਿੰਘ, ਸਕੱਤਰ ਸਿੰਘ ਭੱਲਾ, ਮੇਜਰ ਸਿੰਘ ਭੈਲ, ਸਰਪੰਚ ਰਾਜਾ,ਸਾਬਕਾ ਸਰਪੰਚ ,ਤਜਿੰਦਰ ਸਿੰਘ ਪ੍ਰਿੰਸ,ਬੇਅੰਤ ਸਿੰਘ ਫਤਿਹਾਬਾਦ   ,ਜਗਬੀਰ ਸਿੰਘ ਮਿੰਟੂ, ਕੁਲਵੰਤ ਸਿੰਘ ਕੰਤਾ ਸ਼ੇਰੋ, ਚਰਨਜੀਤ ਸਿੰਘ ਭੈਲ ,ਚਰਨਜੀਤ ਸਿੰਘ ਧੁੰਨ,ਗੁਰਲਾਭ ਸਿੰਘ ਸਰਪੰਚ,ਲਖਬੀਰ ਸਿੰਘ ਕੋਟ ਮੁਹੰਮਦ ਖਾਂ, ਦਲਜੀਤ ਸਿੰਘ ਚੰਬਾ ,ਫੌਜੀ .ਬਲਕਾਰ ਸਿੰਘ ਸਾਬਕਾ ਸਰਪੰਚ ਚੰਬਾ ਹਵੇਲੀਆਂ, ਦਲਜੀਤ ਸਿੰਘ ਫੌਜੀ ਚੰਬਾ ,ਹਰਿੰਦਰ ਸਿੰਘ, ਸੁਲੱਖਣ ਸਿੰਘ ਜਗੀਰ ਸਿੰਘ,ਹਰਭਜਨ ਸਿੰਘ ਸਰਹਾਲੀ ,ਪਰਮਜੀਤ ਸਿੰਘ ,ਮਨਜੀਤ ਕੌਰ ਬਾਠ , ਸਤਨਾਮ ਸਿੰਘ ਬਾਠ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕਾ ਖਡੂਰ ਸਾਹਿਬ ਤੋਂ ਪੁੱਜੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਰਦਾਸ ਕੀਤੀ ਕਿ ਉਹ ਵਿਛੜੀ ਹੋਈ ਨੇਕ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਅਸਹਿ ਦੁੱਖ ਸਹਿਣ ਦਾ ਬਲ ਬਖਸ਼ਣ।ਪਰਿਵਾਰਕ ਮੈਂਬਰਾਂ ਅਨੁਸਾਰ ਮਾਤਾ ਹਰਭਜਨ ਕੌਰ ਨਮਿੱਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 22 ਮਈ ਨੂੰ ਪਿੰਡ ਸ਼ੇਰੋਂ ਵਿਖੇ ਹੋਵੇਗਾ।

Posted By: GURBHEJ SINGH ANANDPURI

Latest News