ਅੱਪਰਾ ਵਿਖੇ 18ਵਾਂ ਛਿੰਝ ਮੇਲਾ 6 ਸਤੰਬਰ ਨੂੰ
ਅੱਪਰਾ,2 ਸਤੰਬਰ (ਤੀਰਥ ਸਿੰਘ ਮੈਂਗੜ੍ਹਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਗੁੱਗਾ ਜਾਹਰ ਪੀਰ ਜੀ ਸ਼ਕੰਡੀ (ਰਜਿ) ਅੱਪਰਾ ਵਲੋਂ ਦਰਬਾਰ ਬਾਬਾ ਸ਼ੇਖ ਨਸ਼ੀਰਾ ਜੀ ਦੇ ਅਸਥਾਨ ਤੇ 18ਵਾਂ ਸਾਲਾਨਾ ਛਿੰਝ ਮੇਲਾ ਸਮੂਹ ਨਗਰ ਨਿਵਾਸੀ ਸੰਗਤਾਂ, ਐਨ.ਆਰ, ਆਈ ਵੀਰਾਂ ਅਤੇ ਗ੍ਰਾਮ ਪੰਚਾਇਤ ਅੱਪਰਾ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਲਛਮਣ ਦਾਸ ਚੇਲਾ ਜੀ ਦੀ ਅਗਵਾਈ ਹੇਠ ਮਿਤੀ 6 ਸਤੰਬਰ ਦਿਨ ਐਤਵਾਰ ਨੂੰ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮਿਤੀ 6 ਸਤੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। 12 ਵਜੇ ਲੰਗਰ ਵਰਤਾਇਆ ਜਾਵੇਗਾ। ਸ਼ਾਮ 4 ਵਜੇ ਛਿੰਝ ਮੇਲਾ ਕਰਵਾਇਆ ਜਾਵੇਗਾ। ਇਸ ਮੌਕੇ ਪਟਕੇ ਦੀਆਂ ਕੁਸ਼ਤੀਆਂ ਜੱਸਾ ਬਾਹੜੋਵਾਲ ਤੇ ਬਾਜ ਰੌਣੀ ਤੇ ਹਰਸ਼ ਸਲੋਹਾ ਤੇ ਆਕਾਸ਼ ਸ਼ਾਹਕੋਟ ਦੇ ਵਿਚਕਾਰ ਹੋਣਗੀਆਂ। ਸ਼ਾਮ 6 ਵਜੇ ਖ਼ਵਾਜਾ ਪੀਰ ਦਾ ਦਲੀਆ ਦਿੱਤਾ ਜਾਵੇਗਾ, ਉਪਰੰਤ ਅਤੁੱਟ ਲੰਗਰ ਵਰਤਾਇਆ ਜਾਵੇਗਾ। ਰਾਤ 8 ਵਜੇ ਧਾਰਮਿਕ ਤੇ ਸੱਭਿਆਚਾਰਕ ਸਟੇਜ ਸਜਾਈ ਜਾਵੇਗੀ। ਇਸ ਮੌਕੇ ਮਾਸਟਰ ਰਾਮ ਲੁਭਾਇਆ ਰੌਕੀ ਐਂਡ ਪਾਰਟੀ, ਈਸ਼ੂ ਨੱਕਾਲ ਪਾਰਟੀ ਨਵਾਂਸ਼ਹਿਰ ਵਾਲੇ, ਓਂਕਾਰ ਵਾਲੀਆ ਇੰਟਰਨੈਸ਼ਨਲ ਕੱਵਾਲ ਐਂਡ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਛਿੰਝ ਮੌਕੇ ਪਿੜ ਵਿੱਚ ਕੁਮੈਂਟਰੀ ਦੀ ਸੇਵਾ ਕਰਮਦੀਨ ਚੱਕ ਸਾਹਬੂ ਬਾਖੂਬੀ ਨਿਭਾਉਣਗੇ । ਮੇਲੇ ਦੌਰਾਨ ਅਤੁੱਟ ਲੰਗਰ ਵੀ ਵਰਤਾਏ ਜਾਣਗੇ।
Posted By: GURBHEJ SINGH ANANDPURI