Nazrana Times

ਪੰਜਾਬੀ

ਕਬਜਾ ਮਸੰਦਾਂ ਦਾ !

07 Jul, 2026 02:30 AM

ਕਬਜਾ ਮਸੰਦਾਂ ਦਾ !

'ਸੇਹ ਵਾਲ਼ਾ ਤੱਕਲ਼ਾ' ਨਾ ਸੋਚਦੇ ਗੱਡਣ ਵਾਲ਼ੇ
ਬੱਝ ਜਾਂਦਾ ਮੁੰਢ ਪੈਰੋਕਾਰਾਂ 'ਚ 'ਦਵੰਦਾਂ' ਦਾ।
ਆਸਰੇ ਧਰਮ ਦੇ ਜੋ ਹੋਰ 'ਗੋਂਦਾਂ ਗੁੰਦੀ' ਜਾਂਦੇ
ਆਊ ਗਾ ਸੁਨੇਹਾ ਦੱਸੋ ਫੇਰ ਕੀ ਅਨੰਦਾਂ ਦਾ।
ਸੋਚ ਤੇ ਵਿਚਾਰ ਛੱਡ ਤੱਤੇ ਨਾਹਰੇ ਲਾਈ ਜਾਣ
ਹੁੰਦਾ ਨੀ ਅੰਦਾਜ਼ਾ ਅੱਗੇ ਗਲ਼ ਪੈਣੇ ਫੰਧਾਂ ਦਾ।
ਪੈਂਦਾ ਏ ਭੁਗਤਣਾ ਜੀ ਪੀੜ੍ਹੀਆਂ ਨੂੰ ਲੰਬਾ ਚਿਰ
ਕੀਤਾ ਹੋਇਆ ਕਾਰਾ ਕੁੱਝ ਥੋੜੇ ਜਿਹੇ ਚੰਦਾਂ ਦਾ।
ਕੌਣ ਕਿਹਦੇ ਵਾਸਤੇ ਕਿਉਂ 'ਕਿੱਲ੍ਹਦਾ' ਸਟੇਜ ਉੱਤੇ
ਪਤਾ ਹੁੰਦਾ ਸਾਰਿਆਂ ਨੂੰ 'ਅੰਦਰਲੇ ਸਬੰਧਾਂ' ਦਾ।
ਰਹਿੰਦਾ ਨੀ ਵੱਕਾਰ ਉਦੋਂ ਸੰਸਥਾ ਦਾ ਸੱਚ ਜਾਣੋ
ਜਦੋਂ ਕੇਂਦਰ 'ਤੇ ਕਬਜਾ ਹੋ ਜਾਂਦਾ ਏ ਮਸੰਦਾਂ ਦਾ!
 

ਤਰਲੋਚਨ ਸਿੰਘ 'ਦੁਪਾਲ ਪੁਰ'
001-408-905-5517

Posted By: Tarlochan Singh Dupalpur

Latest News