ਐਸੀ, ਓ ਬੀ ਸੀ, ਗਰੀਬ ਵਰਗਾਂ ਲਈ ਕੀਤੇ ਕੰਮਾਂ ਲਈ ਸਰਕਾਰ ਨੂੰ ਅਧਿਕਾਰ ਸ਼ੰਘਰਸ਼ ਪਾਰਟੀ ਵਲੋਂ ਖੁੱਲੀ ਬਹਿਸ ਦਾ ਸੱਦਾ --: ਗੁਰਬਖਸ਼ ਸਿੰਘ ਸ਼ੇਰਗਿਲ
ਟਾਂਗਰਾ, ਸੁਰਜੀਤ ਸਿੰਘ ਖ਼ਾਲਸਾ
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਲੱਗ ਭੱਗ 80 ਸਾਲ ਬਾਅਦ ਸਾਡੇ ਕੋਲ ਸਾਰੇ ਕੁਦਰਤੀ ਵਸੀਲੇ ਹੋਣ ਦੇ ਬਾਵਜੂਦ ਵੀ 80 ਕ੍ਰੋੜ ਲੋਕਾਂ ਨੂੰ ਪੈਰਾਂ ਸਿਰ ਖੜ੍ਹੇ ਨਾ ਕਰ ਪਾਉਣਾ, ਸਗੋਂ ਉਨ੍ਹਾਂ ਨੂੰ ਮੁਫ਼ਤ ਦੇ ਰਾਸ਼ਨ ਤੇ ਨਿਰਭਰ ਕਰ ਦੇਣਾ, ਆਪਣੇ ਅਤੇ ਸਰਮਾਏਦਾਰੀ ਦੇ ਢਿੱਡ ਭਰਨਾ, ਕੁਨਬੇ ਪਾਲਣਾ, ਬੇਈਮਾਨ ਰਾਜਨੀਤਕ ਆਗੂਆਂ/ਪਾਰਟੀਆਂ ਨੇ ਸਾਡੇ ਦੇਸ਼ ਨੂੰ ਹਰ ਪੱਧਰ ਤੇ ਪਿਛਲੀ ਲਾਈਨ ਵਿੱਚ ਲਿਆ ਖੜ੍ਹਾ ਕੀਤਾ ਹੈ।
ਪੰਜਾਬ ਦੀ ਗੱਲ ਕਰਦਿਆਂ ਇੰਜ ਸ਼ੇਰਗਿੱਲ ਨੇ ਕਿਹਾ ਕਿ ਕਾਂਗਰਸ,ਅਕਾਲੀ/ਬੀਜੇਪੀ, ਆਪ ਨੇ ਪੰਜਾਬ, ਪੰਜਾਬੀਆਂ ਨੂੰ ਕਰਜ਼ਾਈ ਕਰਕੇ ਸਤਾ ਦਾ ਸੁਖ ਮਾਣਿਆ।
ਅਧਿਕਾਰ ਸੰਘਰਸ਼ ਪਾਰਟੀ ਉਕਤ ਪਾਰਟੀਆਂ ਦੇ ਆਗੂਆਂ ਨੂੰ ਗਰੀਬੀ, ਬੇਰੋਜ਼ਗਾਰੀ, ਮਹਿਗਾਈ ਅਤੇ ਨਸ਼ਿਆਂ ਦੇ ਲਗਾਤਾਰ ਵਾਧੇ ਲਈ ਖੁੱਲੀ ਬਹਿਸ ਦਾ ਸੱਦਾ ਦਿੰਦੀ ਹੈ। ਆਪ ਸਰਕਾਰ ਤੇ ਸਵਾਲ ਕਰਦਿਆਂ ਇੰਜ ਸ਼ੇਰਗਿੱਲ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਆਪਣੀ ਮਜਬੂਰੀ ਦੱਸੇ ਕਿ ਕੀ ਕਾਰਣ ਹੈ ਕਿ ਸਰਕਾਰ ਨੂੰ ਮਹੀਨੇ ਵਿੱਚ ਦੋ ਦੋ ਵਾਰੀ ਕਰਜ਼ਾ ਲੈਣਾ ਪੈ ਰਿਹਾ। ਮਾੜੇ ਪ੍ਰਬੰਧਾਂ ਅਤੇ ਲੁੱਟ ਘਸੁੱਟ ਕਾਰਣ ਕਰਜ਼ਾ ਚੁੱਕ ਕੇ ਬੁਤਾ ਸਾਰਿਆਂ ਜਾ ਰਿਹਾ। ਕੁਨਬੇ ਪਰੱਸਤੀ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਲ 2024 ਵਿੱਚ ਰੀਜ਼ਰਵੇਸ਼ਨ ਚੋਰ ਫੜੋ ਮੋਰਚਾ ਦੇ ਪਲੇਟਫਾਰਮ ਤੋਂ ਸਾਡੇ ਚਾਰ ਹਜ਼ਾਰ ਜਾਹਲੀ ਸ਼ਡਿਊਲਡ ਕਾਸਟ ਸਰਟੀਫਿਕੇਟ ਧਾਰਕਾ ਦੀ ਲਿਸਟ ਸਰਕਾਰ ਨੂੰ ਸੌਂਪੀ ਸੀ ਜਿਸ ਵਿਚੋਂ ਡੇੜ ਸੌ ਜ਼ਾਹਲੀ ਸਰਟੀਫਿਕੇਟ ਦੀ ਸਰਕਾਰ ਵਲੋਂ ਸ਼ਨਾਖਤ ਵੀ ਕਰ ਲਈ ਗਈ ਸੀ ਪਰ ਐਕਸ਼ਨ ਇਕ ਜਣੇ ਉਪਰ ਵੀ ਨਹੀਂ ਹੋਇਆ। ਅਧਿਕਾਰ ਸੰਘਰਸ਼ ਪਾਰਟੀ ਸਾਫ ਸੁਥਰੇ ਅਕਸ਼ ਵਾਲੇ ਸੰਗਠਨਾਂ ਨਾਲ ਗੱਠਜੋੜ ਕਰਕੇ ਸਤਾ ਪ੍ਰਾਪਤੀ ਵੱਲ ਵਧ ਰਹੀ ਹੈ। ਬੇਈਮਾਨ ਲੋਕਾਂ ਨੂੰ ਪੰਜਾਬ ਅਤੇ ਗਰੀਬ ਵਰਗਾਂ ਦੀ ਲੁੱਟ ਘਸੁੱਟ ਬੰਦ ਕਰਨੀ ਪਵੇਗੀ। ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰਕੇ ਮੁਨਾਰੇ ਵਾਲਾ ਰਾਜ ਬਣਾਵਾਂਗੇ।
Posted By: GURBHEJ SINGH ANANDPURI