ਸਮੁੱਚੀ ਸਿੱਖ ਕੌਮ ਪੂਰੀ ਗੁਰਮਰਿਯਾਦਾ ਵਿਚ ਰਹਿਕੇ ਆਉਣ ਵਾਲੇ ਕੱਲ੍ਹ ਸ਼ਹੀਦੀ ਸਮਾਗਮ ਵਿਚ ਅਮਨਮਈ ਢੰਗ ਨਾਲ ਸਮੂਲੀਅਤ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 05 ਜੂਨ ( ਮੰਗਤ ਸਿੰਘ ਸੈਦਪੁਰ ) ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦੇ ਮਹਾਨ ਸਥਾਂਨ ਦੀ ਸੋਚ ਨਾਲ ਸੰਬੰਧਤ ਹੈ, ਜਿਥੇਕਿ ਸਿੱਖ ਕੌਮ ਬੀਤੇ ਲੰਮੇ ਸਮੇ ਤੋ 06 ਜੂਨ ਵਾਲੇ ਦਿਨ ਅਤੇ ਆਪਣੇ ਮਹਾਨ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਦੀ ਹੋਈ ਅਰਦਾਸ ਵਿਚ ਸਮੂਲੀਅਤ ਕਰਦੀ ਹੈ । ਇਸ ਮਹਾਨ ਸ਼ਹੀਦੀ ਮੌਕੇ ਤੇ ਸਿੱਖ ਕੌਮ ਨਾਲ ਸੰਬੰਧਤ ਸਭ ਧਿਰਾਂ ਪੂਰੀ ਗੁਰਮਰਿਯਾਦਾ ਵਿਚ ਰਹਿੰਦੇ ਹੋਏ ਅਮਨ-ਚੈਨ, ਜਮਹੂਰੀਅਤ ਢੰਗ ਨਾਲ ਸਮੂਲੀਅਤ ਕਰਨ । ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਹੈ, ਉਹ ਵੀ ਆਪਣੀ ਨਿਯਮਾਂ-ਅਸੂਲਾਂ ਵਿਚ ਰਹਿੰਦੀ ਹੋਈ ਸਮੁੱਚੀ ਪਹੁੰਚਣ ਵਾਲੀ ਸੰਗਤ ਨੂੰ ਅਰਦਾਸ ਵਿਚ ਸਾਮਲ ਹੋਣ ਲਈ ਪੂਰੇ ਸਲੀਕੇ ਤੇ ਤਹਿਜੀਵ ਨਾਲ ਵਿਚਰਦੇ ਹੋਏ ਸਮੂਲੀਅਤ ਕਰਵਾਉਣ ਵਿਚ ਸਹਿਯੋਗ ਕਰਨ, ਨਾ ਕਿ ਇਸ ਮਹਾਨ ਸਥਾਂਨ ਤੇ ਕਿਸੇ ਤਰ੍ਹਾਂ ਦੀ ਮਰਿਯਾਦਾ ਨੂੰ ਕਿਸੇ ਵੀ ਵੱਲੋ ਆਂਚ ਨਾ ਆਵੇ। ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੁਲਿਸ ਵੱਲੋ ਭਾਰੀ ਫੋਰਸ ਲਗਾਕੇ ਇਸ ਮੌਕੇ ਤੇ ਦਹਿਸਤ ਪੈਦਾ ਕਰਨ ਦੀਆਂ ਕਾਰਵਾਈਆ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਕਿਹਾ ਕਿ ਪੁਲਿਸ ਦੀ ਜਿੰਮੇਵਾਰੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀ ਹਦੂਦ ਤੋ ਬਾਹਰ ਰਹਿਕੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣਾ ਹੈ । ਨਾ ਕਿ ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆ ਸੰਗਤਾਂ ਵਿਚ ਕਿਸੇ ਤਰ੍ਹਾਂ ਦੀ ਦਹਿਸਤ ਪਾਉਣਾ ਹੋਣਾ ਚਾਹੀਦਾ ਹੈ ।”
ਸ. ਮਾਨ ਨੇ ਸਮੁੱਚੀ ਕੌਮ, ਐਸ.ਜੀ.ਪੀ.ਸੀ, ਸਮੁੱਚੀਆਂ ਸੰਸਥਾਵਾਂ, ਸੰਗਠਨਾਂ, ਟਾਸਕ ਫੋਰਸ ਆਦਿ ਸਭ ਤੋ ਇਹ ਵੱਡੀ ਉਮੀਦ ਪ੍ਰਗਟ ਕੀਤੀ ਕਿ ਉਹ ਕਿਸੇ ਤਰ੍ਹਾਂ ਦੀ ਵੀ ਸ੍ਰੀ ਅਕਾਲ ਤਖਤ ਸਾਹਿਬ ਜਾਂ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਮਰਿਯਾਦਾਵਾ, ਨਿਯਮਾਂ ਦਾ ਉਲੰਘਣ ਨਹੀ ਹੋਣ ਦੇਣਗੇ । ਬਲਕਿ ਸ਼ਹੀਦੀ ਅਰਦਾਸ ਨੂੰ ਬਹੁਤ ਹੀ ਅਮਨ ਚੈਨ ਵਾਲੇ ਢੰਗ ਨਾਲ ਸੰਪੂਰਨ ਕਰਨ ਵਿਚ ਹਰ ਤਰ੍ਹਾਂ ਸਹਿਯੋਗ ਕਰਕੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਦੀ ਜਿੰਮੇਵਾਰੀ ਨਿਭਾਉਣਗੇ ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ