Nazrana Times

ਪੰਜਾਬੀ

ਸਿਰਜਣਾ ਕੇਂਦਰ ਵੱਲੋਂ ਲਾਡੀ ਲਾਹੌਰੀ ਦੀ ਨਵੀਂ ਪੁਸਤਕ ਦਾ ਲੋਕ ਅਰਪਣ ਸਮਾਗਮ 18 ਨੂੰ : ਕੰਵਰ ਇਕਬਾਲ ਸਿੰਘ, ਸ਼ਹਿਬਾਜ਼ ਖ਼ਾਨ

14 Oct, 2026 06:39 PM

ਕਪੂਰਥਲਾ 14 ਅਕਤੂਬਰ ਗੌਰਵ ਮੜੀਆ 

ਕਪੂਰਥਲਾ ਜ਼ਿਲ੍ਹੇ ਦੇ ਉੱਘੇ ਕਲਮਕਾਰ ਲਾਡੀ ਲਾਹੌਰੀ ਦਾ ਦੂਸਰੇ ਕਾਵਿ-ਸੰਗ੍ਰਹਿ "ਸਿੱਪੀ ਦੇ ਮੋਤੀ" ਦਾ ਲੋਕ ਅਰਪਣ ਸਮਾਗਮ ਜ਼ਿਲ੍ਹੇ ਦੀ ਸਿਰਮੌਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ (ਰਜਿ.) ਦੁਆਰਾ ਕੀਤਾ ਜਾਵੇਗਾ। ਇਹ ਜਾਣਕਾਰੀ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਦਿੱਤੀ। 
ਉਨ੍ਹਾ ਦੱਸਿਆ ਕਿ ਸਭਾ ਦੁਆਰਾ 18 ਅਕਤੂਬਰ 2026 ਦਿਨ ਐਤਵਾਰ ਨੂੰ ਸਵੇਰੇ 10 ਵਜੇ ਵਿਰਸਾ ਵਿਹਾਰ ਵਿਖੇ ਸਥਿੱਤ ਕੇਂਦਰ ਦੇ ਦਫ਼ਤਰ ਵਿੱਚ ਇਹ ਸਮਾਗਮ ਰੱਖਿਆ ਗਿਆ ਹੈ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਪ੍ਰੋ. ਕੁਲਵੰਤ ਸਿੰਘ ਔਜਲਾ ਅਤੇ ਬਤੌਰ ਵਿਸ਼ੇਸ਼ ਮਹਿਮਾਨ ਸੁਰਜੀਤ ਸਾਜਨ ਤੇ ਰੌਸ਼ਨ ਖੈੜਾ ਸ਼ਿਰਕਤ ਕਰਨਗੇ।
ਜ਼ਿਕਰਯੋਗ ਹੈ ਕਿ ਸਿਰਜਣਾ ਕੇਂਦਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸਾਹਿਤਕ ਅਤੇ ਸਿਰਜਣਾਤਮਕ ਗਤੀਵਿਧੀਆਂ ਕਰਦਾ ਆ ਰਿਹਾ ਹੈ। ਇਹ ਜਾਣਕਾਰੀ ਦੇਣ ਮੌਕੇ ਕੇਂਦਰ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਨਾਲ ਆਸ਼ੂ ਕੁਮਰਾ ਸੀਨੀਅਰ ਮੀਤ ਪ੍ਰਧਾਨ, ਮਲਕੀਤ ਸਿੰਘ "ਮੀਤ" ਮੀਤ ਪ੍ਰਧਾਨ, ਸਲਾਹਕਾਰ ਕਮੇਟੀ ਵਿੱਚੋਂ ਅਵਤਾਰ ਸਿੰਘ ਭੰਡਾਲ, ਅਵਤਾਰ ਸਿੰਘ ਗਿੱਲ ਅਤੇ ਡਾ. ਸੁਰਿੰਦਰਪਾਲ ਸਿੰਘ ਹਾਜ਼ਰ ਸਨ।

Posted By: Gaurav Maria

Latest News