ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਟੈਲਟੋ ਬਰਲਿਨ ਜਰਮਨੀ ਵਿਖੇ ਤੀਜੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਅਤੇ ਜਰਨੈਲ ਸ. ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਇਆ।
ਟੈਲੇਟੋ / ਬਰਲਿਨ 4 ਮਈ , ਨਜ਼ਰਾਨਾ ਟਾਈਮਜ਼- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਟੈਲਟੋ ਬਰਲਿਨ ਵਿਖੇ 3 ਮਈ ਦਿਨ ਐਤਵਾਰ ਨੂੰ ਗੁਰਮਤਿ ਸਮਾਗਮ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਮਹਾਨ ਜਰਨੈਲ ਸ. ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਸਮਰਪਿਤ ਗੁ.ਪ੍ਰ. ਕਮੇਟੀ ਵੱਲੋੰ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਜਿਸ ਦੀ ਆਰੰਭਤਾ ਸਵੇਰੇ ਸੁਖਮਨੀ ਸਾਹਿਬ ਦੇ ਨਾਲ ਪਾਠ ਹੋਈ। ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਬੱਚਿਆ ਅਤੇ ਗੁਰੂ - ਘਰ ਦੇ ਮੁੱਖ ਗ੍ਰੰਥੀ ਭਾਈ ਕਸ਼ਮੀਰ ਸਿੰਘ ਜੀ ਨੇ ਸ਼ਬਦ ਕੀਰਤਨ ਅਤੇ ਹਰ ਜਸ ਨਾਲ ਸਾਧ ਸੰਗਤ ਨੂੰ ਨਿਹਾਲ ਕੀਤਾ। ਵਿਸ਼ੇਸ਼ ਤੌਰ ਪੰਥ ਪ੍ਰਸਿੱਧ ਵਿਦਵਾਨ ਕਥਾਵਾਚਕ ਭਾਈ ਗੁਰਭੇਜ ਸਿੰਘ ਅਨੰਦਪੁਰੀ ਨੇ ਗੁਰ ਇਤਿਹਾਸ ਅਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਕਥਾ ਕਰਦੇ ਹੋਏ ਤੀਜੇ ਪਾਤਸ਼ਾਹ ਜੀ ਦੀਆਂ ਮਨੁੱਖਤਾ ਨੂੰ ਬਖਸ਼ਿਸ਼ਾਂ ਅਤੇ ਮਹਾਨ ਜਰਨੈਲ ਸ. ਹਰੀ ਸਿੰਘ ਨਲੂਆ ਦੀਆਂ ਕੌਮੀ ਸੇਵਾਂਵਾ ਦੀ ਇਤਿਹਾਸਕ ਤੱਥਾਂ ਰਾਹੀ ਸ਼ਾਝ ਪਾਈ। ਬੇਟੀ ਤਾਜੀਮਨੂਰ ਕੌਰ ਨੇ ਬਹੁਤ ਹੀ ਭਾਵਪੂਰਤ ਢੰਗ ਨਾਲ ਕਵਿਤਾ ਰਾਹੀ ਸਾਧ ਸੰਗਤ ਨਾਲ ਸਿੱਖ ਦਾ ਕਰਤੱਵ ਕੀ ਹੈ ਇਹ ਸ਼ਾਝ ਪਾਈ। ਜੱਥੇਦਾਰ ਜਸਵੰਤ ਸਿੰਘ ਮੁੱਖ ਸੇਵਾਦਾਰ ਗੁ.ਪ੍ਰਬੰਧਕ ਨੇ ਸਮੂਹ ਪ੍ਰਬੰਧਕਾਂ ਵੱਲੋ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆ ਬਹੁਤ ਬਹੁਤ ਵਧਾਈਆ ਦਿੰਦਿਆਂ ਭਾਈ ਅਨੰਦਪੁਰੀ ਜੀ ਬੇਟੀ ਤਾਜੀਮਨੂਰ ਕੌਰ ਅਤੇ ਸਮੂਹ ਸਾਧ ਸੰਗਤ ਦਾ ਇਸ ਸਮਾਗਮ ਵਿੱਚ ਹਾਜ਼ਰੀਆ ਭਰਨ ਲਈ ਧੰਨਵਾਦ ਕੀਤਾ। ਸਮੂਹ ਸਾਧ ਸੰਗਤ ਨੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਹਾਜ਼ਰੀਆ ਭਰ ਕੇ ਗੁਰੂ ਸਾਹਿਬ ਦੀਆ ਬਖਸ਼ਿਸ਼ਾਂ ਪ੍ਰਾਪਤ ਕੀਤੀਆ ।ਗੁਰੂ ਕਾ ਲੰਗਰ ਅਤੁੱਟ ਵਰਤਿਆ।
Posted By: GURBHEJ SINGH ANANDPURI