ਸ਼ਹੀਦ ਲੈਫਟੀਨੈਂਟ ਜਨਰਲ ਡਾਕਟਰ ਭਾਈ ਸਤਨਾਮ ਸਿੰਘ ਚੂਸਲੇਵੜ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ ਸਮੇਤ ਜੂਝਦੇ ਪੀ ਗਏ ਸੀ ਸਹਾਦਤ ਦਾ ਜਾਮ...
ਸਰਕਾਰਾਂ ਅਤੇ ਸੁਰੱਖਿਆ ਬਲਾਂ ਨੇ ਰੱਖਿਆ ਸੀ ਆਪ ਦੇ ਸਿਰ 'ਤੇ 5 ਲੱਖ ਰੁਪਏ ਦਾ ਇਨਾਮ…
20ਵੀਂ ਸਦੀ ਦੇ ਮਹਾਨ ਸਿੱਖ ਖਾਲਸਾ ਪੰਥ ਦੇ ਜੁਝਾਰੂ ਯੋਧਿਆ ਨੂੰ ਪੈਦਾ ਕਰਨ ਵਾਲੀ ਦਮਦਮੀ ਟਕਸਾਲ ਦੇ 14ਵੇਂ ਮੁਖੀ ਬ੍ਰਹਮ ਗਿਆਨੀ ਸੰਤ ਗਿਆਨੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਪੰਜਾਬ ਦੇ ਹੱਕਾਂ ਲਈ ਆਰੰਭੇ ਧਰਮ ਯੁੱਧ ਮੋਰਚੇ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਜੁਝਾਰੂ ਸਿੰਘਾਂ ਵੱਲੋਂ ਪੰਜਾਬ ਦੇ ਹੱਕਾਂ ਲਈ ਖਾੜਕੂ ਸਿੱਖ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਤਲੀ 'ਤੇ ਰੱਖ ਕੇ ਪੰਜਾਬੀ ਸੱਭਿਆਚਾਰ, ਪੰਜਾਬ ਦੇ ਆਰਥਿਕ ਸਰੋਤਾਂ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਬਚਾਉਣ ਅਤੇ ਪੰਜਾਬ ਦੇ ਸਿੱਖ ਅਦਾਰਿਆਂ ਨੂੰ ਬਚਾਉਣ ਲਈ ਹਜ਼ਾਰਾਂ ਨਹੀਂ ਸਗੋਂ ਲੱਖਾਂ ਦੀ ਗਿਣਤੀ ਵਿੱਚ ਸ਼ਹੀਦੀਆਂ ਪਾ ਚੁੱਕੇ ਹਨ ਅਤੇ ਅੱਜ ਵੀ ਪੰਜਾਬ ਦੇ ਹੱਕਾਂ ਲਈ ਪੰਜਾਬ ਦਾ ਬੱਚਾ-ਬੱਚਾ ਗੁਰੂ ਸਾਹਿਬ ਦੇ ਹੁਕਮ 'ਚ ਰਹਿ ਕੇ ਗੁਰੂ ਪੀਰਾਂ ਧਰਤੀ ਪੰਜਾਬ ਲਈ ਕੁਰਬਾਨੀਆਂ ਕਰ ਰਹੇ ਹਨ। ਇਸੇ ਸੰਬੰਧ 'ਚ ਭਿੰਡਰਾਂਵਾਲਾ ਟਾਈਗਰ ਫੋਰਸ ਆਫ਼ ਖਾਲਿਸਤਾਨ ਦੇ ਪ੍ਰਮੁੱਖ ਆਗੂਆਂ ਵਿੱਚ ਸ਼ੁਮਾਰ ਲੈਫਟੀਨੈਂਟ ਜਨਰਲ ਡਾ. ਭਾਈ ਸਤਨਾਮ ਸਿੰਘ ਚੂਸਲੇਵੜ ਦਾ ਨਾਮ ਸੂਬੇ ਦੇ ਸੰਘਰਸ਼ੀ ਇਤਿਹਾਸ ਵਿੱਚ ਅਹਿਮ ਸਥਾਨ ਰੱਖਦਾ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਧਰਮ ਯੁੱਧ ਮੋਰਚਾ ਅਤੇ ਖਾੜਕੂ ਸਿੱਖ ਸੰਘਰਸ਼ ਵਿੱਚ ਸੇਵਾ ਭਾਵਨਾ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਨੂੰ ਸਮਰਪਿਤ ਕੀਤਾ। ਉਹਨਾਂ ਦਾ ਜਨਮ 3 ਅਗਸਤ 1965 ਪਿੰਡ ਚੂਸਲੇਵੜ, ਨੇੜੇ ਭਿੱਖੀਵਿੰਡ, ਜ਼ਿਲ੍ਹਾ ਅੰਮ੍ਰਿਤਸਰ (ਮੌਜੂਦਾ ਤਰਨਤਾਰਨ) ਵਿਖੇ
ਮਾਤਾ-ਪਿਤਾ: ਮਾਤਾ ਬੀਬੀ ਸਵਿੰਦਰ ਕੌਰ ਅਤੇ ਸਰਦਾਰ ਭਾਨ ਸਿੰਘ ਦੇ ਘਰੇ ਹੋਇਆ। ਆਪ ਪੰਜ ਭੈਣਾਂ ਤੋਂ ਬਾਅਦ ਘਰ ਵਿੱਚ ਸਭ ਤੋਂ ਛੋਟੇ ਅਤੇ ਇਕਲੌਤੇ ਭਰਾ ਸਨ। ਭਾਈ ਸਤਨਾਮ ਸਿੰਘ ਨੇ ਆਪਣੀ ਸਕੂਲੀ ਪੜ੍ਹਾਈ ਆਪਣੇ ਜੱਦੀ ਪਿੰਡ ਅਤੇ ਨਾਲ ਲੱਗਦੇ ਸਕੂਲਾਂ ਤੋਂ ਦਸਵੀਂ ਜਮਾਤ ਤੱਕ ਮੁਕੰਮਲ ਕੀਤੀ। ਜਵਾਨੀ ਵਿੱਚ ਆਪ ਕੁਝ ਸਮਾਂ ਭਾਰਤੀ ਫੌਜ ਅਤੇ ਬਾਅਦ ਵਿੱਚ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਵੀ ਰਹੇ, ਪਰ ਸਰਕਾਰੀ ਮਾਹੌਲ ਅਤੇ ਸਿਸਟਮ ਨਾਲ ਮਤਭੇਦ ਹੋਣ ਕਾਰਨ ਦੋਵਾਂ ਥਾਵਾਂ ਤੋਂ ਨੌਕਰੀ ਛੱਡ ਕੇ ਪਿੰਡ ਵਾਪਸ ਆ ਗਏ।
23 ਦਸੰਬਰ 1985 ਨੂੰ ਆਪ ਦਾ ਵਿਆਹ ਬੀਬੀ ਮਨਜੀਤ ਕੌਰ ਜੀ ਨਾਲ ਹੋਇਆ। ਇਸ ਪਰਿਵਾਰਕ ਜੀਵਨ ਦੌਰਾਨ ਆਪ ਦੇ ਘਰ ਦੋ ਪੁੱਤਰਾਂ ਭਾਈ ਗੁਰਸ਼ਰਨ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਨੇ ਜਨਮ ਲਿਆ। ਨੌਕਰੀ ਛੱਡਣ ਉਪਰੰਤ ਆਪ ਨੇ ਮੈਡੀਕਲ ਲਾਈਨ ਵਿੱਚ ਮੁਹਾਰਤ ਹਾਸਲ ਕੀਤੀ ਅਤੇ ਪਿੰਡ ਬਾਹਮਣੀਵਾਲ ਵਿਖੇ ਆਪਣਾ ਕਲੀਨਿਕ (ਸਰਜਰੀ) ਖੋਲ੍ਹ ਲਿਆ। ਇੱਥੇ ਆਪ ਲੋਕਾਂ ਦਾ ਮੁਫ਼ਤ ਇਲਾਜ ਕਰਦੇ ਸਨ ਅਤੇ ਖ਼ਾਸਕਰ ਲੋੜਵੰਦਾਂ ਤੇ ਸੰਘਰਸ਼ੀ ਸਿੰਘਾਂ ਦੀ ਤਨੋਂ-ਮਨੋਂ ਮਦਦ ਕਰਦੇ ਸਨ। ਇਸ ਸੇਵਾ ਭਾਵਨਾ ਕਾਰਨ ਆਪ ਨੂੰ ਇਲਾਕੇ ਵਿੱਚ "ਡਾਕਟਰ" ਵਜੋਂ ਜਾਣਿਆ ਜਾਣ ਲੱਗਾ। ਸਿੰਘਾਂ ਨਾਲ ਵਿਚਰਦਿਆਂ ਅਤੇ ਉਹਨਾਂ ਦੇ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ, ਆਪ ਨੇ ਸਾਲ 1988 ਵਿੱਚ ਭਿੰਡਰਾਂਵਾਲਾ ਟਾਈਗਰਜ਼ ਫੋਰਸ ਵਿੱਚ ਸ਼ਮੂਲੀਅਤ ਕਰ ਲਈ। ਆਪ ਨੇ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਅਤੇ ਭਾਈ ਸੁਖਵਿੰਦਰ ਸਿੰਘ ਸੰਘਾ ਦੀ ਅਗਵਾਈ ਹੇਠ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ। 3 ਨਵੰਬਰ 1990 ਨੂੰ ਭਾਈ ਸੁਖਵਿੰਦਰ ਸਿੰਘ ਸੰਘਾ ਦੀ ਸ਼ਹਾਦਤ ਤੋਂ ਬਾਅਦ, ਸੰਗਠਨ ਦੇ ਮੁਖੀ ਭਾਈ ਰਛਪਾਲ ਸਿੰਘ ਛੰਦੜਾ ਵੱਲੋਂ ਭਾਈ ਸਤਨਾਮ ਸਿੰਘ ਨੂੰ ਲੈਫਟੀਨੈਂਟ ਜਨਰਲ ਨਿਯੁਕਤ ਕੀਤਾ ਗਿਆ। ਆਪ ਨੇ ਗਰੀਬ ਪਰਿਵਾਰਾਂ ਦੀ ਮਾਲੀ ਮਦਦ ਕਰਨ ਅਤੇ ਲੋੜਵੰਦ ਲੜਕੀਆਂ ਦੇ ਵਿਆਹਾਂ ਵਿੱਚ ਹਮੇਸ਼ਾ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਆਪ ਦਾ ਮੰਨਣਾ ਸੀ ਕਿ ਅਸਲ ਲੜਾਈ ਸਿਸਟਮ ਅਤੇ ਬੇਇਨਸਾਫ਼ੀ ਖ਼ਿਲਾਫ਼ ਹੈ। 4 ਸਤੰਬਰ 1991 ਨੂੰ ਪੱਟੀ ਖੇਤਰ ਦੇ ਪਿੰਡ ਰਾਜਪੂਤਾਂ ਵਿਖੇ ਸੁਰੱਖਿਆ ਬਲਾਂ ਨਾਲ ਹੋਏ ਇੱਕ ਭਿਆਨਕ ਮੁਕਾਬਲੇ ਦੌਰਾਨ ਭਾਈ ਸਤਨਾਮ ਸਿੰਘ ਆਪਣੇ ਸਾਥੀ ਸਿੰਘਾਂ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ ਸਮੇਤ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਸੁਰੱਖਿਆ ਬਲਾਂ ਵੱਲੋਂ ਆਪ ਦੇ ਸਿਰ 'ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਇਲਾਕਾ ਨਿਵਾਸੀਆਂ ਦੇ ਭਾਰੀ ਇਕੱਠ ਅਤੇ ਸਤਿਕਾਰ ਸਹਿਤ ਆਪ ਦਾ ਅੰਤਿਮ ਸਸਕਾਰ ਪੱਟੀ ਵਿਖੇ ਕੀਤਾ ਗਿਆ।
-ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ। ਮੋਬਾਇਲ : 70877-76975.
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ