ਨੇਕੀ ਬਨਾਮ ਬਦੀ
ਸੱਚ-ਕੁਫਰ ਜਾਂ ਨੇਕੀ ਤੇ ਬਦੀ ਵਾਂਗਰ
ਸਦਾ ਰਹਿਣੇ ਨੇ ਕ੍ਰਿਸ਼ਨ ਤੇ ਕੰਸ ਭਾਈ।
ਹੁੰਦਾ ਟਾਕਰਾ ਆਇਆ ਏ ਜਾਲਮਾਂ ਦਾ
ਖਤਮ ਹੋਈ ਨਾ ਜ਼ੁਲਮ ਦੀ ਅੰਸ ਭਾਈ।
ਦੁਨੀਆਂ ਵਿੱਚ ਜੇ ਬਗਲੇ ਹਨ ਬਹੁਤ ਹੁੰਦੇ
ਵਿਰਲੇ ਕੀਮਤੀ ਹੁੰਦੇ ਜੀਅ ਹੰਸ ਭਾਈ।
ਹੱਕ ਸੱਚ ਇਨਸਾਫ ਲਈ ਆਏ ਲੜਦੇ
ਗਿਣਤੀ ਸੂਰਿਆਂ ਵਾਲ਼ੀ ਸਹੰਸ ਭਾਈ।
ਜਾਨਾਂ ਲੈਂਦੇ ਇੱਕ ਆ ਜਾਂਦੇ ‘ਦੂਸਰੇ’ ਵੀ
ਰੱਖ ਕੇ ਸਿਰ ਤਲੀ ਜੂਝਣੇ ‘ਵਾਲੜੇ’ ਵੀ।
ਜ਼ੁਲਮ-ਓ-ਜ਼ਬਰ ਜੇ ਕਦੇ ਵੀ ਮੁੱਕਣੇ ਨੀ
ਆਉਂਦੇ ਰਹਿਣਗੇ ਸੂਰਮੇਂ ‘ਖਾਲੜੇ’ ਵੀ!
ਤਰਲੋਚਨ ਸਿੰਘ ਦੁਪਾਲ ਪੁਰ
001-408-905-5517
Posted By: Tarlochan Singh Dupalpur