13 ਅਪੈਲ ਨੂੰ ਫੌਜੀ ਹਮਲੇ ਝੂਠੇ ਮੁਕਾਬਲਿਆਂ ਦੀਆਂ ਫਾਈਲਾਂ ਜਨਤਕ ਕਰਨ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ ਅਤੇ ਬੰਦੀ ਸਿੱਖਾਂ ਦੀ ਰਿਹਾਈ ਦਾ ਮਤਾ ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਵੇ – ਖਾਲੜਾ ਮਿਸ਼ਨ
ਅੰਮ੍ਰਿਤਸਰ, ਸੁਰਜੀਤ ਸਿੰਘ ਖ਼ਾਲਸਾ
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਆਖਿਆ ਹੈ ਕਿ 13 ਅਪ੍ਰੈਲ ਨੂੰ ਹੋਣ ਜਾ ਰਹੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿੱਚ ਸ੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਨਾਲ ਸਬੰਧਤ ਫਾਈਲਾਂ ਜਨਤਕ ਕਰਨ ਦਾ ਮਤਾ ਪਾਸ ਹੋਵੇ ਤਾਂ ਕਿ ਪਾਪੀਆਂ ਦੇ ਚਿਹਰੇ ਨੰਗੇ ਹੋ ਸਕਣ। ਪਤਾ ਲੱਗ ਸਕੇ ਕਿਵੇਂ ਕਾਂਗਰਸ, ਭਾਜਪਾ, ਆਰ.ਐਸ.ਐਸ. ਤੇ ਬਾਦਲਕਿਆਂ ਨੇ ਰਲ ਕੇ ਮਹਾਂ ਪਾਪ ਕੀਤਾ, ਹਜਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਕੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਵੀ ਵਾਰਸਾਂ ਨੂੰ ਨਾਂ ਸੋਂਪੀਆਂ। ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਉਪਰੋਕਤਕਿਆ ਅਤੇ ਆਮ ਆਦਮੀ ਪਾਰਟੀ ਨੇ ਰਲ ਕੇ ਫੋਜੀ ਹਮਲੇ ਦੀ ਕੋਈ ਪੜਤਾਲ ਨਹੀਂ ਹੋਣ ਦਿੱਤੀ ਜਦੋਂ ਕਿ ਜੱਲਿ੍ਹਆਵਾਲਾ ਬਾਗ ਗੋਲੀਕਾਂਡ ਦੀ ਜਿਸ ਵਿੱਚ 10 ਮਿੰਟ ਗੋਲੀ ਚੱਲੀ ਸੀ ਅੰਗਰੇਜ ਸਰਕਾਰ ਨੇ ਪੜਤਾਲ ਕਰਨ ਲਈ ਹੰਟਰ ਕਮਿਸ਼ਨ ਬਣਾਇਆ ਅਤੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਸੀ।
ਇੱਥੇ ਤਾਂ ਉਲਟਾ ਸਿੱਖਾਂ ਦੀ ਕੁਾਲਨਾਸ਼ ਦੇ ਦੋਸ਼ੀ ਭਾਰਤ ਰਤਨ ਤੇ ਪਦਮਸ੍ਰੀ ਦੇ ਸਨਮਾਨਾਂ ਨਾਲ ਸਨਮਾਨਿਤ ਹੋ ਰਹੇ ਹਨ।ਮੰਨੂਵਾਦੀ ਭਾਜਪਾ ਵੱਡੇ ਦਾਅਵੇ ਕਰ ਰਹੀ ਹੈ ਪਰ ਉਹ ਇਹ ਨਹੀਂ ਦੱਸਦੀ ਕਿ ਸਿੱਖਾਂ ਦੀ ਕੁੱਲਨਾਸ਼ ਦੇ ਮਹਾਂਪਾਪੀ ਨਰਸਿਮਹਾ ਰਾਓ ਸਾਬਕਾ ਪ੍ਰਧਾਂਨ ਮੰਤਰੀ ਨੂੰ ਭਾਰਤ ਰਤਨ ਕਿਉਂ ਦਿੱਤਾ। ਉਨ੍ਹਾਂ ਕਿਹਾ ਵਿਧਾਨ ਸਭਾ ਵਿੱਚ ਮਤਾ ਪਾਸ ਹੋਵੇ ਝੂਠੇ ਮੁਕਾਬਲਿਆਂ ਦੀ ਫਾਈਲਾਂ ਜਨਤਕ ਕਰਨ ਦਾ। ਵਿਧਾਨ ਸਭਾ ਮਤਾ ਪਾਸ ਕਰੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ, ਦਾ ਅਤੇ ਜੇਲ੍ਹਾਂ ਵਿੱਚ ਬੰਦ ਸਾਰੇ ਸਿੱਖਾਂ ਦੀ ਰਿਹਾਈ ਕਰਨ ਦਾ ਉਨ੍ਹਾਂ ਕਿਹਾ ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਸਿੱਖੀ ਨਾਲ ਸਦੀਆਂ ਪੁਰਾਣਾ ਵੈਰ ਕੱਢਣ ਲਈ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਹੋ ਰਹੀ। ਕਾਤਲਾਂ, ਲੁਟੇਰਿਆਂ, ਬੇਅਦਬੀਆਂ ਦੇ ਦੋਸ਼ੀਆਂ ਨਾਲ ਸਰਕਾਰਾਂ ਦਾ ਰਲ ਜਾਣਾ ਲੋਕਤੰਤਰ ਦੇ ਮੱਥੇ ਤੇ ਕਲੰਕ ਹੈ। ਉਨ੍ਹਾਂ ਕਿਹਾ
ਬੇਅਦਬੀਆਂ ਸਬੰਧੀ ਕਾਨੂੰਨ ਬਹਾਨਾ ਹੈ ਦਰਅਸਲ ਰਾਜਨੀਤਿਕ ਠੱਗੀ ਨਿਸ਼ਾਨਾ ਹੈ। ਉਨ੍ਹਾਂ ਕਿਹਾ ਭਾਜਪਾ ਵੱਲੋਂ ਨਕਸਲਵਾਦ ਮੁਕਤ ਭਾਰਤ ਵੀ ਬਹਾਨਾ ਹੈ। ਇਸ ਪਿੱਛੇ ਕਾਰਪੋਰੇਟ ਘਰਾਣਿਆਂ ਦਾ ਬੋਲਬਾਬਾ ਅਤੇ ਗਰੀਬਾਂ ਤੋਂ ਮੁਕਤ ਭਾਰਤ ਨਿਸ਼ਾਨਾ ਹੈ।
ਉਨ੍ਹਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਬਾਬੂ ਕਾਂਸ਼ੀ ਰਾਮ ਨੂੰ ਭਾਰਤ ਰਤਨ ਦੇਣ ਦੀ ਮੰਗ ਕਰ ਰਹੀਆਂ ਹਨ। ਚੰਗਾ ਹੋਵੇ ਜੇ ਉਹ ਉਨ੍ਹਾਂ ਦੇ ਬੋਲਾਂ ‘ਤੇ ਪਹਿਰਾ ਦੇਣ ਜਿਸ ਵਿੱਚ ਉਹ ਕਹਿੰਦੇ ਸਨ ਕਿ ਮੇਰਾ ਮੈਨੀਫੈਸਟੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਹ ਪ੍ਰੈਸ ਨੋਟ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ , ਵਿਰਸਾ ਸਿੰਘ ਬਹਿਲਾਂ , ਸਤਵਿੰਦਰ ਸਿੰਘ ਪਲਾਸੋਰ , ਸੁਖਵਿੰਦਰ ਸਿੰਘ ਤਰਨ ਤਾਰਨ , ਬੋਬੀ ਕੁਮਾਰ ਆਦਿ ਨੇ ਜਾਰੀ ਕੀਤਾ ।
Posted By: GURBHEJ SINGH ANANDPURI