ਸਿੱਖ ਕੌਮ ਨੂੰ ਗੱਦਾਰਾਂ ਨੇ ਮਾਰਿਆ...
ਸਿੱਖ ਕਦੇ ਖੁਆਰ ਨਾ ਹੁੰਦੇ, ਜੇਕਰ ਆਪਣੇ ਹੀ ਕਿਤੇ ਗਦਾਰ ਨਾ ਹੁੰਦੇ । ਤਿੰਨ ਅੱਖਰਾਂ ਦੇ ਸ਼ਬਦ ਅਤੇ ਵਿਚਾਲੇ ਕੰਨਾਂ, ਏਸ ਸ਼ਬਦ ਦੀ ਚਰਚਾ ਦੁਨੀਆਂ ਵਿੱਚ ਆਮ ਹੀ ਹੁੰਦੀ ਰਹਿੰਦੀ ਹੈ । ਘਰ ਦਾ ਭੇਤੀ ਲੰਕਾ ਢਾਹੇ ਇਸ ਨੂੰ ਵੀ ਗਦਾਰੀ ਹੀ ਕਿਹਾ ਗਿਆ ਹੈ । ਦੁਨੀਆਂ ਦੇ ਕਿੱਡੇ ਕਿੱਡੇ ਬਹਾਦਰ ਸੂਰਮੇ ਜਰਨੈਲ ਇਹਨਾਂ ਗਦਾਰਾਂ ਨੇ ਗਦਾਰੀਆਂ ਕਰ ਕਰ ਕਰਕੇ ਮਰਵਾ ਸੁੱਟੇ । ਵੱਡੀਆਂ ਵੱਡੀਆਂ ਲਹਿਰਾਂ ਵੱਡੇ ਵੱਡੇ ਅੰਦੋਲਨ ਇਹਨਾਂ ਗਦਾਰ ਲੋਕਾਂ ਨੇ ਖਤਮ ਹੀ ਕਰਵਾ ਦਿੱਤੇ ਅਤੇ ਮਰ ਇਹ ਬਾਅਦ ਵਿੱਚ ਖੁਦ ਵੀ ਗਏ । ਸਿਆਣੇ ਕਹਿੰਦੇ ਹਨ ਕਿ ਦੂਰ ਵਾਲਿਆਂ ਤੋਂ ਘੱਟ ਅਤੇ ਨੇੜੇ ਵਾਲਿਆਂ ਤੋਂ ਜਿਆਦਾ ਚੌਕਸ ਰਹੋ । ਤੁਹਾਡਾ ਸਭ ਤੋਂ ਜਿਆਦਾ ਵਾਕਫਕਾਰ ਤੁਹਾਡਾ ਨਜ਼ਦੀਕੀ ਸਾਥੀ ਹੀ ਹੁੰਦਾ ਹੈ । ਖੈਰ ਮੈਂ ਜਿਕਰ ਕਰਨਾ ਚਾਹੁੰਦਾ ਹਾਂ ਆਸਟਰੀਆ ਦੀ ਰਾਜਧਾਨੀ ਵਿਆਨਾ ਸਿਟੀ ਵਿੱਚ ਮਿਤੀ 05-04-2026 ਨੂੰ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਕੱਢੇ ਗਏ ਨਗਰ ਕੀਰਤਨ ਵਿੱਚ ਵਾਪਰੇ ਘਟਨਾਕ੍ਰਮ ਦੀ । ਖਾਲਿਸਤਾਨ ਦਾ ਮੁੱਦਾ ਅੱਜ ਅੰਤਰਰਾਸ਼ਟਰੀ ਅਤੇ ਹਿੰਦੋਸਤਾਨ ਦੇ ਗਲੇ ਦੀ ਹੱਡੀ ਬਣ ਚੁੱਕਿਆ ਹੈ । ਆਸਟਰੀਆ ਦੇ ਵਿੱਚ ਹੁਣ ਤੱਕ ਦੇ ਕੱਢੇ ਗਏ ਸਾਰੇ ਨਗਰ ਕੀਰਤਨਾਂ ਵਿੱਚ ਤਕਰੀਬਨ ਹੀ ਹਰ ਵਾਰੀ ਖਾਲਿਸਤਾਨ ਦਾ ਇੱਕ ਝੰਡਾ ਜਿਸ ਉੱਪਰ ਬਕਾਇਦਾ ਖਾਲਿਸਤਾਨ ਲਿਖਿਆ ਹੁੰਦਾ ਹੈ ਲਹਿਰਾਇਆ ਜਾਂਦਾ ਸੀ । ਨੌਜਵਾਨ ਮੁੰਡੇ ਬੜੇ ਜੋਸ਼ ਖਰੋਸ਼ ਨੀਲ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਦੇ ਨਾਹਰੇ ਲਗਾਉਂਦੇ ਹੁੰਦੇ ਸਨ । ਇਹ ਵਿਆਨਾ ਵਿੱਚ ਰਹਿੰਦੇ ਸਾਡੇ ਇੱਕ ਸਿੰਘ ਕੋਲ ਇੱਕ ਹੀ ਝੰਡਾ ਸੀ ਅਤੇ ਪਿਛਲੇ ਸਾਲ ਜੂਨ ਦੇ ਮਹੀਨੇ ਵਿੱਚ ਵਿਆਨਾ ਦੇ ਵਿੱਚ ਕੱਢੇ ਗਏ ਨਗਰ ਕੀਰਤਨ ਦੀਆਂ ਬਣਾਈਆਂ ਗਈਆਂ ਵੀਡੀਓਜ ਦੇ ਵਿੱਚ ਵੇਖ ਕੇ ਦਾਸ ਹਰਪ੍ਰੀਤ ਸਿੰਘ ਪੰਮਾ ਦੇ ਭੁਜੰਗੀ ਨੇ ਉੱਹ ਝੰਡਾ ਜਿਦ ਕਰਕੇ ਸਾਡੇ ਕੋਲੋਂ ਲੈ ਕੇ ਅਤੇ ਕਮਰੇ ਵਿੱਚ ਲਗਾ ਲਿਆ ਸੀ ਅਤੇ ਅਸੀਂ ਬਾਅਦ ਵਿੱਚ ਕਰੀਬ ਪੱਚੀ ਝੰਡੇ ਇਟਲੀ ਤੋਂ ਹੋਰ ਮੰਗਵਾ ਲਏ । ਕੱਲ੍ਹ ਨਿੱਕਲੇ ਨਗਰ ਕੀਰਤਨ ਵਿੱਚ ਸਾਡੀ ਸਿਰਫ ਦਸ ਝੰਡੇ ਲਹਿਰਾਉਣ ਦੀ ਸਲਾਹ ਬਣੀ ਸੀ । ਨਗਰ ਕੀਰਤਨ ਨੇ ਕਰੀਬ ਗਿਆਰਾਂ ਕੁ ਵਜੇ ਚਾਲੇ ਪਾ ਦਿੱਤੇ ਸਨ । ਸਾਡੇ ਕੋਲ ਖਾਲਿਸਤਾਨ ਦੇ ਲੋਗੋ ਵਾਲੇ ਬੈਚ ਜੈਕਟਾਂ ਕਮੀਜ਼ਾਂ ਉੱਪਰ ਲਗਾਉਣ ਵਾਲੇ ਅਤੇ ਪੰਜਾਹ ਛੋਟੀਆਂ ਝੰਡੀਆਂ ਵੀ ਸਨ । ਜਦੋਂ ਇਹ ਸਾਰਾ ਮਸਾਲਾ ਲੈ ਕੇ ਮੈਂ ਅਤੇ ਮੇਰਾ ਸਾਥੀ ਅਤੇ ਉੱਸ ਦੇ ਬੱਚੇ ਨਗਰ ਦੇ ਮਗਰ ਜਾਣ ਲੱਗੇ ਤਾਂ ਪਰਧਾਨ ਸਾਹਿਬ ਨੇ ਸਾਨੂੰ ਰੋਕ ਲਿਆ ਅਤੇ ਸਾਨੂੰ ਕਹਿੰਦੇ ਸਾਨੂੰ ਸਿਰਫ ਨਗਰ ਕੀਰਤਨ ਦੀ ਹੀ ਆਗਿਆ ਮਿਲੀ ਹੈ ਇਹ ਤੁਸੀਂ ਅੱਗੇ ਨਹੀਂ ਲਿਜਾ ਸਕਦੇ ਅਤੇ ਨਾਲ ਹੀ ਪਰਧਾਨ ਸਾਹਿਬ ਦੇ ਪੰਜ ਸੱਤ ਸਹਿਜੋਗੀ ਵੀ ਆ ਗਏ । ਮੇਰੇ ਨਾਲ ਵਾਲੇ ਸਾਥੀ ਨੇ ਮੋਬਾਇਲ ਖੋਲ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਕਿ ਵੇਖੋ ਸਾਧ ਸੰਗਤ ਜੀ ਅਤੇ ਸਿੱਖਸ ਫੌਰ ਜਸਟਿਸ ਵਾਲਿਓ ਅੱਜ ਵਿਆਨਾ ਵਿੱਚ ਨਗਰ ਕੀਰਤਨ ਨਿੱਕਲ ਰਿਹਾ ਹੈ ਅਤੇ ਪਰਧਾਨ ਸਾਹਿਬ ਸਾਨੂੰ ਖਾਲਿਸਤਾਨ ਦੇ ਝੰਡੇ ਲਹਿਰਾਉਣ ਤੋਂ ਰੋਕ ਰਹੇ ਹਨ ਅਤੇ ਝੰਡੇ ਸਾਰੇ ਮੈਨੂੰ ਹਰਪ੍ਰੀਤ ਸਿੰਘ ਪੰਮਾ ਨੂੰ ਫੜਾ ਦਿੱਤੇ, ਵੀਡੀਓ ਬਣਦੀ ਵੇਖ ਕੇ ਪਰਧਾਨ ਸਾਹਿਬ ਦੇ ਸਾਥੀ ਤਾਂ ਖਿਸਕ ਗਏ ਪਰ ਪਰਧਾਨ ਸਾਹਿਬ ਜੀ ਦੀਆਂ ਤਰੇਲੀਆਂ ਚੋਣ ਲੱਗ ਪਈਆਂ । ਪਰਧਾਨ ਸਾਹਿਬ ਕਹਿੰਦੇ ਝੰਡੇ ਮੈਨੂੰ ਫੜਾ ਦਿਓ ਤਾਂ ਮੇਰਾ ਸਾਥੀ ਕਹਿੰਦਾ ਝੰਡਿਆਂ ਨੂੰ ਹੱਥ ਨਾ ਲਗਾਓ ਪਰਧਾਨ ਸਾਹਿਬ । ਫੇਰ ਮੈਂ ਪੁੱਛਿਆ ਕਿ ਸਾਨੂੰ ਦੱਸੋ ਕਿ ਤੁਹਾਡੀ ਕਿਸੇ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਕਿ ਇਹ ਝੰਡੇ ਨਹੀਂ ਲਹਿਰਾਏ ਜਾ ਸਕਦੇ, ਤਾਂ ਪਰਧਾਨ ਸਾਹਿਬ ਕਹਿੰਦੇ ਨਹੀਂ ਐਸੀ ਕੋਈ ਗੱਲ ਨਹੀਂ ਹੋਈ । ਫੇਰ ਮੈਂ ਕਿਹਾ ਕਿ ਪਰਧਾਨ ਜੀ ਹੁਣ ਤੁਸੀਂ ਜਾਓ ਆਪਣਾ ਕੰਮ ਕਰੋ ਅਤੇ ਸਾਨੂੰ ਆਪਣਾ ਕੰਮ ਕਰ ਦਿਓ । ਫੇਰ ਜਦੋਂ ਅਸੀਂ ਝੰਡੇ ਅਤੇ ਝੰਡੀਆਂ ਖਾਲਿਸਤਾਨ ਵਾਲੇ ਲੈ ਕੇ ਅੱਗੇ ਵਧੇ ਤਾਂ ਝੰਡੀਆਂ ਖਾਲਿਸਤਾਨ ਲਿਖੇ ਵਾਲੀਆਂ ਤਾਂ ਪੰਜਾਂ ਦਸਾਂ ਮਿੰਟਾਂ ਵਿੱਚ ਸਾਡੇ ਕੋਲੋਂ ਪੰਜ ਤੋਂ ਪੰਦਰਾਂ ਕੁ ਸਾਲਾਂ ਵਾਲੇ ਬੱਚੇ ਹੀ ਲੈ ਗਏ ਅਤੇ ਵੱਡੇ ਝੰਡੇ ਗੱਭਰੂ ਮੁੰਡੇ ਝੰਡੇ ਲੈ ਕੇ ਫ਼ਟਾਫ਼ਟ ਨਗਰ ਕੀਰਤਨ ਵਾਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਨੇੜੇ ਪਹੁੰਚ ਗਏ ਅਤੇ ਜਦ ਤੱਕ ਇੱਕ ਸਾਡਾ ਹੋਰ ਖਾਲਿਸਤਾਨੀ ਸਾਥੀ ਵੀ ਪਹੁੰਚ ਗਿਆ ਕਿਉਂਕਿ ਅਸੀਂ ਉੱਸ ਫੋਨ ਕਰਕੇ ਸੱਦ ਲਿਆ ਸੀ । ਥੋੜ੍ਹਾ ਜਿਹਾ ਅੱਗੇ ਗਏ ਤਾਂ ਗਦਾਰੀ ਹੋ ਚੁੱਕੀ ਸੀ ਜਾਣੀ ਕਿ ਆਸਟਰੀਆ ਪੁਲੀਸ ਨੂੰ ਕਹਿ ਦਿੱਤਾ ਗਿਆ ਸੀ ਕਿ ਇਹ ਖਾਲਿਸਤਾਨ ਦੇ ਝੰਡੇ ਇੱਥੋਂ ਹਟਵਾਓ । ਪਹਿਲਾਂ ਇੱਕ ਪੁਲੀਸ ਵਾਲਾ ਆਇਆ ਤੇ ਕਹਿੰਦਾ ਇਹ ਝੰਡੇ ਨੀਵੇਂ ਕਰ ਲਓ ਅਸੀਂ ਨੀਵੇ ਕਰ ਲਏ । ਥੋੜਾ ਹੋਰ ਅੱਗੇ ਵਧੇ ਤਾਂ ਇੱਕ ਲੇਡੀਜ਼ ਪੁਲੀਸ ਵਾਲੀ ਸਿੱਧੀ ਮੇਰੇ ਕੋਲ ਆਈ ਅਤੇ ਕਹਿੰਦੀ ਕਿ ਫ਼ਟਾਫ਼ਟ ਇਹ ਝੰਡੇ ਨਗਰ ਕੀਰਤਨ ਵਿੱਚੋਂ ਬਾਹਰ ਲੈ ਜਾਓ , ਮੈਂ ਕਿਹਾ ਇਹਨਾਂ ਦੀ ਤਕਲੀਫ਼ ਕੀ ਆ ਕਹਿੰਦੀ ਤਕਲੀਫ਼ ਏਸ ਪਰੋਗਰਾਮ ਦੇ ਔਰਗੇਨਾਈਜਰ ਨੂੰ ਹੈ , ਸਾਨੂੰ ਉੱਸ ਨੇ ਕਿਹਾ ਹੈ । ਫੇਰ ਮੈਂ ਅਤੇ ਮੇਰੇ ਸਾਥੀ ਨੇ ਝੰਡੇ ਉੱਤਾਰ ਲਏ ਅਤੇ ਅਸੀਂ ਗੱਡੀ ਵਿੱਚ ਰੱਖਣ ਚੱਲੇ ਹੀ ਸੀ ਤਾਂ ਸਾਡੇ ਹੋਰ ਸਾਥੀ ਅਤੇ ਹੋਰ ਸੰਗਤ ਪੁੱਛਣ ਲੱਗ ਪਈ ਕਿ ਕੀ ਹੋਇਆ ਤਾਂ ਅਸੀਂ ਦੱਸ ਦਿੱਤਾ ਕੇ ਪਰਧਾਨ ਨੇ ਝੰਡੇ ਲੁਹਾਏ ਹਨ ਅਤੇ ਇਸ ਨਾਲ ਹੁਣ ਬਾਅਦ ਵਿੱਚ ਨਿਬੜਾਂਗੇ । ਜਦ ਤੱਕ ਸਾਨੂੰ ਪਤਾ ਲੱਗਾ ਕਿ ਪੁਲਿਸ ਕਮਿਸ਼ਨਰ ਵਿਆਨਾ ਸਿਟੀ ਖੁਦ ਮੌਕਾ ਏ ਵਾਰਦਾਤ ਉੱਪਰ ਪਹੁੰਚ ਗਿਆ ਸੀ । ਫੇਰ ਸਾਡੇ ਸਾਥੀਆਂ ਨੇ ਹੋਰ ਸੰਗਤ ਨੇ ਨੌਜਵਾਨਾਂ ਨੇ ਪਰਧਾਨ ਨੂੰ ਘੇਰ ਲਿਆ ਅਤੇ ਨਾਲੇ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਅਤੇ ਪੁੱਛਿਆ ਕਿ ਕੀ ਤੁਹਾਨੂੰ ਪਰਧਾਨ ਨੇ ਫੋਨ ਕੀਤਾ ਤਾਂ ਕਮਿਸ਼ਨਰ ਨੇ ਪਰਧਾਨ ਦਾ ਐਡੈਂਟੀ ਕਾਰਡ ਚੈੱਕ ਕਰਕੇ ਕਿਹਾ ਕਿ ਨਹੀਂ ਕਿਸੇ ਹੇਰ ਨੇ ਫੋਨ ਕੀਤਾ ਹੈ ਪਰ ਜੇਕਰ ਪਰਧਾਨ ਕਹਿੰਦਾ ਹੈ ਕਿ ਖਾਲਿਸਤਾਨ ਦੇ ਝੰਡੇ ਲਹਿਰਾਏ ਜਾ ਸਕਦੇ ਤਾਂ ਫੇਰ ਸਾਨੂੰ ਵੀ ਕੋਈ ਤਕਲੀਫ਼ ਨਹੀਂ ਹੈ । ਫੇਰ ਸਾਨੂੰ ਫੋਨ ਆ ਗਿਆ ਕਿ ਝੰਡੇ ਲਹਿਰਾਉਣ ਦੀ ਆਗਿਆ ਮਿਲ ਗਈ ਹੈ ।ਬਾਕੀ ਪਾਠਕ ਜਨ ਸਿਆਣੇ ਹਨ ਅਤੇ ਖੁਦ ਹੀ ਅੰਦਾਜ਼ਾ ਲਗਾ ਲੈਣ ਕਿ ਪੁਲਿਸ ਕਮਿਸ਼ਨਰ ਨੇ ਕਿਉਂ ਕਿਹਾ ਕਿ ਅਗਰ ਪਰਧਾਨ ਕਹਿੰਦਾ ਹੈ ਤਾਂ ਸਾਨੂੰ ਕੋਈ ਤਕਲੀਫ਼ ਨਹੀਂ ਹੈ । ਕਿਉਂਕਿ ਪਰਧਾਨ ਨੂੰ ਪਤਾ ਸੀ ਕਿ ਵੀਡੀਓ ਬਣ ਚੁੱਕੀ ਹੈ , ਅਗਰ ਵਾਇਰਲ ਹੋ ਗਈ ਤਾਂ ਅੰਤਰਰਾਸ਼ਟਰੀ ਮੁੱਦਾ ਬਣ ਸਕਦਾ ਹੈ । ਇਹਨਾਂ ਕਾਮਰੇਡ ਸੋਚ ਦੇ ਲੋਕਾਂ ਦਾ ਗਦਾਰ ਲੋਕਾਂ ਦਾ ਕੀ ਕੀਤਾ ਜਾਵੇ । ਪਰ ਬਾਅਦ ਵਿੱਚ ਸੰਗਤਾਂ ਨੇ ਸਡੀਆਾਂ ਖਾਲਿਸਤਾਨ ਦੇ ਝੰਡਿਆਂ ਨਾਲ ਬੇਅੰਤ ਫੋਟੋ ਖਿੱਚੀਆਂ ਅਤੇ ਮੂਵੀਆਂ ਵੀ ਬਣਾਈਆਂ । ਸੰਗਤਾਂ ਨੇ ਆਪਣੇ ਆਪਣੇ ਹੱਥਾਂ ਵਿੱਚ ਫੜ ਕੇ ਵੀ ਫੋਟੋ ਖਿਚਵਾਈਆਂ । ਅਤੇ ਨੌਜਵਾਨ ਗੱਭਰੂ ਸਾਡੇ ਨਾਲ ਅਗਲੀ ਵਾਰੀ ਨਗਰ ਕੀਰਤਨ ਉੱਤੇ ਝੰਡੇ ਨਾਲ ਲਿਆਉਣ ਦਾ ਵਾਅਦਾ ਕਰਕੇ ਝੰਡੇ ਆਪਣੇ ਨਾਲ ਹੀ ਘਰਾਂ ਨੂੰ ਲੈ ਗਏ । ਸਿੱਖਾਂ ਵਿੱਚ ਡਰ ਅਤੇ ਸਹਿਮ ਵੀ ਵੇਖਣ ਨੂੰ ਮਿਲਿਆ ਕਮਜੇਰੀ ਵੀ ਵੇਖਣ ਨੂੰ ਮਿਲੀ । ਅਗਰ ਸਿੱਖਾਂ ਨੇ ਖਾਲਸਾ ਰਾਜ ਦੀ ਖਾਲਿਸਤਾਨ ਦੀ ਗੱਲ ਹੀ ਨਹੀਂ ਕਰਨੀ ਤਾਂ ਫੇਰ ਨਗਰ ਕੀਰਤਨ ਪਕੌੜੇ ਜਲੇਬੀਆਂ ਅਤੇ ਹੋਰ ਤਰ੍ਹਾਂ ਤਰਾਂ ਦੇ ਪਦਾਰਥਾਂ ਨੂੰ ਛਕਣ ਛਕਾਉਣ ਲਈ ਕੱਢੇ ਜਾਂਦੇ ਹਨ ? ਪਾਠ ਪੂਜਾ ਕਰਨ ਨਾਲ ਕੀਰਤਨ ਕਥਾ ਕਰਨ ਨਾਲ ਢਾਡੀ ਕਵੀਸ਼ਰ ਵਾਰਾਂ ਗਾਉਣ ਨਾਲ ਤਾਾਂ ਰਾਜਭਾਗ
ਪ੍ਰਾਪਤ ਨਹੀਂ ਹੋਣੇ । ਉੱਹ ਤਾਂ ਹਥਿਆਰਾਂ ਨਾਲ ਜੰਗ ਲੜਨ ਨਾਲ ਤਕੜੇ ਹੋਣ ਨਾਲ ਮਨੋਬਲ ਤਕੜਾ ਕਰਨ ਨਾਲ ਰੈਫਰੈਂਡਮ ਕਰਵਾਉਣ ਨਾਲ ਟੇਬਲ ਟਾਕ ਕਰਨ ਨਾਲ ਪ੍ਰਾਪਤ ਹੋਣਾ ਹੈ ਖਾਲਸਾ ਜੀ । ਜੇਕਰ ਅਸੀਂ ਵਿਦੇਸ਼ਾਂ ਵਿੱਚ ਬੈਠ ਕੇ ਭਾਰਤੀ ਅੰਬੈਸੀਆਂ ਤੋਂ ਡਰਦੇ ਹੀ ਮੋਕ ਮਾਰੀ ਜਾਂਦੇ ਹਾਂ, ਚਾਪਲੂਸੀ ਚਮਚਾਗਿਰੀ ਕਰੀ ਜਾਂਦੇ ਹਾਂ, ਗੁਰਦੁਆਰਿਆਂ ਵਿੱਚ ਸੱਦ ਸੱਦ ਕਿ ਸਿੱਖਾਂ ਦਿਆਂ ਕਾਤਲਾਂ ਅੰਬੈਸੀਆਂ ਵਾਲਿਆਂ ਨੂੰ ਸਿਰੋਪੇ ਦਈ ਜਾਂਦੇ ਹਾਂ ਤਾਂ ਅਸੀਂ ਕਿੱਧਰ ਦੇ ਸਿੰਘ ਹਾਂ ਅਤੇ ਸਿੱਖ ਹਾਂ? ਖਾਲਸਾ ਜੀ ਸਿੱਖ ਕੌਮ ਅੱਜ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੀ ਹੈ , ਭਾਵੇਂ ਕਿ ਹੁਣ ਏਸ ਵੇਲੇ ਸੰਘਰਸ਼ ਸ਼ਾਂਤਮਈ ਮਈ ਹੀ ਚੱਲ ਰਿਹਾ ਹੈ । ਇਹ ਸੰਘਰਸ਼ ਕਿਸੇ ਵੇਲੇ ਵੀ ਹਥਿਆਰਬੰਦ ਸੰਘਰਸ਼ ਦਾ ਰੂਪ ਧਾਰਨ ਕਰ ਸਕਦਾ ਤੇ ਇਸ ਵਾਰੇ ਸਮਾਂ ਹੀ ਦੱਸੇਗਾ । ਜੰਗਾਂ ਯੁੱਧਾਂ ਵਿੱਚ ਤਾਂ ਮਰਨਾ ਵੀ ਪੈਂਦਾ ਹੈ , ਜੇਹਲਾਂ ਠਾਣਿਆਂ ਵਿੱਚ ਵੀ ਜਾਣਾ ਪੈਂਦਾ ਹੈ, ਜਲਾਵਤਨੀਆਂ ਵੀ ਕੱਟਣੀਆਂ ਪੈਂਦੀਆਂ ਹਨ ਅਤੇ ਘਰ ਪਰਿਵਾਰ ਵੀ ਉੱਜੜਦੇ ਹੁੰਦੇ ਹਨ । ਏਸ ਕਰਕੇ ਜੰਗਜੂ ਯੋਧਿਆਂ ਨੂੰ ਏਸ ਲਈ ਪਹਿਲਾਂ ਹੀ ਤਿਆਰਬਰ ਤਿਆਰ ਰਹਿਣਾ ਚਾਹੀਦਾ ਹੈ । ਰਾਜ ਹਮੇਸ਼ਾਂ ਬੰਦੂਕ ਦੀ ਨਾਲੀ ਵਿੱਚੋਂ ਹੀ ਨਿੱਕਲਦੇ ਹੁੰਦੇ ਹਨ ਨਾ ਕਿ ਵਾਜਿਆਂ ਦੀਆਂ ਸੁਰਾਂ ਵਿੱਚੋਂ । ਕਥਾ ਕੀਰਤਨ ਗੁਰਬਾਣੀ ਸਾਡੀ ਰੁਆਨੀਅਤ ਦੀ ਖੁਰਾਕ ਹੈ ਅਤੇ ਉੱਹ ਗੁਰੂ ਕੇ ਸਿੱਖ ਰੋਜ਼ਾਨਾ ਹੀ ਛਕਦੇ ਹਨ । ਕੋਊ ਕਿਸੀ ਕੋ ਰਾਜ ਨਾ ਦੇ ਹੈਂ, ਜੋ ਲੇ ਹੈਂ ਨਿੱਜ ਬਲ ਸੇ ਵੇ ਹੈਂ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Posted By: ਹਰਪ੍ਰੀਤ ਸਿੰਘ ਪੰਮਾ ,ਆਸਟਰੀਆ