ਕੈਬਨਿਟ ਮੰਤਰੀ ਈਟੀਓ ਨੂੰ ਪ੍ਰਧਾਨਾਂ ਅਤੇ ਸਰਪੰਚਾਂ ਵੱਲੋਂ ਵਧਾਈ
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਦਿਆਂ ਆਪਣੀ ਮਜ਼ਬੂਤ ਪਕੜ ਬਣਾਈ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਈਟੀਓ ਨੂੰ ਨਗਰ ਕੌਂਸਲ ਦੀਆਂ ਚੋਣਾਂ ਵਿਚ ਸਾਨਦਾਰ ਜਿਤ ਤੇ ਵਧਾਈ ਦੇਣ ਮੌਕੇ ਸਰਕਲ ਪ੍ਰਧਾਨ ਹਰਪਾਲ ਸਿੰਘ ਚੌਹਾਨ ਸਰਪੰਚ ਗੁਰਮੁਖ ਸਿੰਘ ਸਰਜਾ ਸਰਪੰਚ ਡਾ. ਗੁਰਦੀਪ ਸਿੰਘ ਕੋਟਲਾ, ਸੁਖਵਿੰਦਰ ਸਿੰਘ ਸ਼ਾਹ ਸਰਪੰਚ ਨਰੈਣਗੜ, ਦਵਿੰਦਰ ਸਿੰਘ ਸਰਪੰਚ ਜਬੋਵਾਲ , ਸੁਖਵਿੰਦਰ ਸਿੰਘ ਸਰਪੰਚ ਰਾਣਾ ਕਾਲਾ , ਬਲਾਕ ਪ੍ਰਧਾਨ ਭੁਪਿੰਦਰ ਸਿੰਘ ਰੁਮਾਣਾ ਚੱਕ,ਸਵਿੰਦਰ ਸਿੰਘ ਮੁਛਲ ਸਰਪੰਚ ਚਰਨਜੀਤ ਸਿੰਘ ਕੋਟ ਹਿਯਾਤ ਨੇ ਕੈਬਨਿਟ ਮੰਤਰੀ ਨੂੰ ਵਧਾਈ ਦੇਣ ਮੌਕੇ ਕੀਤਾ । ਖੁਸ਼ੀ ਦਾ ਇਜ਼ਹਾਰ ਕਰਦਿਆਂ ਉੱਨਾਂ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਬਹੁਤ ਵੱਡੀ ਜਿੱਤ ਹੈ। ਇਸ ਮੌਕੇ ਕੁਲਦੀਪ ਸਿੰਘ, ਦਲਜੀਤ ਸਿੰਘ ਮੈਂਬਰ ਕਿਸਾਨ ਵਿੰਗ , ਹਰਮਨਪ੍ਰੀਤ ਸਿੰਘ, ਰਣਜੀਤ ਸਿੰਘ ਮੈਬਰ, ਹਰਮਨ ਸਿੰਘ, ਜਰਮਨ ਸਿੰਘ, ਮੁਖਤਾਰ ਸਿੰਘ ਆਦਿ ਹਾਜ਼ਰ ਸਨ।
Posted By: GURBHEJ SINGH ANANDPURI