ਆਰੀਆ ਮਾਡਲ ਹਾਈ ਸਕੂਲ ਅੱਪਰਾ ਵਿਖੇ ਮਨਾਇਆ ਤੀਆਂ ਦਾ ਮੇਲਾ
ਅੱਪਰਾ 15 ਅਗਸਤ (ਤੀਰਥ ਸਿੰਘ ਮੈਂਗੜ੍ਹਾ) ਆਰੀਆ ਮਾਡਲ ਹਾਈ ਸਕੂਲ ਲੋਹਗੜ੍ਹ ਰੋਡ ਅੱਪਰਾ ਵਿਖੇ ਤੀਆਂ ਦਾ ਮੇਲਾ ਮਨਾਇਆ ਗਿਆ। ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਤਿਉਹਾਰ ਤੀਆਂ ਦਾ ਮੇਲਾ ਬੜੇ ਉਤਸਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਮੌਕੇ ਤੇ ਸਕੂਲ ਦਾ ਮਾਹੌਲ ਪੰਜਾਬੀ ਸੱਭਿਆਚਾਰ ਦੀਆਂ ਰੰਗ ਬਿਰੰਗੀਆਂ ਝਲਕੀਆਂ ਨਾਲ ਰੌਣਕ ਮਈ ਹੋ ਗਿਆ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਮਿਤ ਗੌਤਮ ਵੱਲੋਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਵਿਸ਼ੇਸ ਸਹਿਯੋਗ ਕੀਤਾ ਅਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਵਿਦਿਆਰਥਣਾ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗੀਤ ਗਿੱਧਾ ਬੋਲੀਆਂ ਅਤੇ ਹੋਰ ਮਨੋਰੰਜਕ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਮੌਕੇ ਸ੍ਰੀਮਤੀ ਮੀਨਾ ਰਾਣੀ ਨੇ ਵਿਦਿਆਰਥਣਾ ਨੂੰ ਸੰਬੋਧਨ ਕਰਦਿਆਂ ਤੀਆਂ ਦੇ ਤਿਓਹਾਰ ਅਤੇ ਸਾਵਣ ਮਹੀਨੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਜਸਵਿੰਦਰ ਕੌਰ ਨੇ ਵੀ ਵਿਦਿਆਰਥਨਾਂ ਨੂੰ ਸੰਬੋਧਨ ਕੀਤਾ ਸਮਾਗਮ ਦੀ ਖਾਸ ਖਿਚ ਤੀਜ ਮੁਕਾਬਲਾ ਰਿਹਾ। ਇਸ ਵਿਸ਼ੇਸ਼ ਮੌਕੇ ਤੇ ਸ੍ਰੀ ਮੋਹਣ ਲਾਲ,ਮੈਡਮ ਅਮਨਪ੍ਰੀਤ ਕੌਰ,ਮੈਡਮ ਸੰਦੀਪ ਕੌਰ,ਮੈਡਮ ਰੇਖਾ, ਮੈਡਮ ਰਮਨਦੀਪ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਹਰਜਿੰਦਰ ਕੌਰ, ਆਦਿ ਹਾਜ਼ਰ ਸਨ
Posted By: GURBHEJ SINGH ANANDPURI