Nazrana Times

ਪੰਜਾਬੀ

ਜੱਟਪੁਰਾ ’ਚ ਗਲੀ ’ਤੇ ਕਬਜ਼ੇ ਦਾ ਮਾਮਲਾ ਗਰਮਾਇਆ, ਇੱਟਾਂ-ਰੋੜੀਆਂ ਦੇ ਢੇਰ ਦੇ ਨਾਲ ਲਗਾਏ ਰੁੱਖਾਂ ਕਾਰਨ ਲੋਕ ਪ੍ਰੇਸ਼ਾਨ

23 Sep, 2026 05:00 PM

ਤੰਗ ਗਲੀ ’ਚ ਰਾਹ ਰੋਕਣ ਦੇ ਦੋਸ਼, ਮੁਹੱਲਾ ਨਿਵਾਸੀਆਂ ਵੱਲੋਂ ਨਗਰ ਨਿਗਮ ਕਮਿਸ਼ਨਰ ਤੋਂ ਤੁਰੰਤ ਕਾਰਵਾਈ ਦੀ ਮੰਗ

ਮਾਮਲਾ ਮੇਰੇ ਧਿਆਨ ਚ ਹੈ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਜਗਦੀਸ਼ ਦੀ ਡਿਊਟੀ ਲੱਗੀ ਸੀ ਇਸ ਨਾਜਾਇਜ਼ ਕਬਜ਼ੇ ਨੂੰ ਹਟਾਉਣ ਦੀ ਪ੍ਰੰਤੂ ਹਟਾਇਆ ਨਹੀਂ ਗਿਆ ਹੁਣ ਮੇਰੇ ਵਲੋ ਦੁਬਾਰਾ ਕਮਿਸ਼ਨਰ ਕੋਲ ਮੁੱਦਾ ਚੁੱਕਿਆ ਜਾਵੇਗਾ - ਰਾਜਵੀਰ ਬਾਵਾ ਕੌਂਸਲਰ

ਕਪੂਰਥਲਾ 23 ਸਤੰਬਰ ਗੌਰਵ ਮੜੀਆ

ਸ਼ਹਿਰ ਦੇ ਮੁਹੱਲਾ ਜੱਟਪੁਰਾ ਪੁਰਾਣੀ ਅਬਾਦੀ, ਵਾਰਡ ਨੰਬਰ 3 ਵਿੱਚ ਗਲੀ ’ਤੇ ਕਥਿਤ ਨਾਜਾਇਜ਼ ਕਬਜ਼ੇ ਦਾ ਮਾਮਲਾ ਸਾਹਮਣੇ ਆਇਆ ਹੈ। ਮੁਹੱਲਾ ਨਿਵਾਸੀਆਂ ਅਨੁਸਾਰ ਐਡਵੋਕੇਟ ਸੁਰੇਸ਼ ਕਾਲੀਆ ਦੇ ਘਰ ਦੇ ਸਾਹਮਣੇ ਕੁਝ ਲੋਕਾਂ ਵੱਲੋਂ ਸੜਕ ਦੇ ਹਿੱਸੇ ਵਿੱਚ ਇੱਟਾਂ, ਰੋੜੀਆਂ ਅਤੇ ਹੋਰ ਨਿਰਮਾਣ ਸਮੱਗਰੀ ਰੱਖ ਕੇ ਰਸਤਾ ਪ੍ਰਭਾਵਿਤ ਕੀਤਾ ਗਿਆ ਹੈ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਇਸ ਦੇ ਨਾਲ ਹੀ ਉਥੇ ਰੁੱਖ ਵੀ ਲਗਾ ਦਿੱਤੇ ਗਏ ਹਨ, ਜਿਸ ਕਾਰਨ ਗਲੀ ਵਿੱਚ ਆਵਾਜਾਈ ਦੌਰਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਜੱਟਪੁਰਾ ਪੁਰਾਣੀ ਅਬਾਦੀ ਦੀਆਂ ਗਲੀਆਂ ਪਹਿਲਾਂ ਹੀ ਕਾਫੀ ਤੰਗ ਅਤੇ ਛੋਟੀਆਂ ਹਨ। ਅਜਿਹੇ ਵਿੱਚ ਸੜਕ ਦੇ ਹਿੱਸੇ ਵਿੱਚ ਸਮੱਗਰੀ ਰੱਖੇ ਜਾਣ ਨਾਲ ਆਉਣ-ਜਾਣ ਵਾਲੇ ਲੋਕਾਂ, ਦੋਪਹੀਆ ਵਾਹਨਾਂ ਅਤੇ ਹੋਰ ਵਾਹਨਾਂ ਲਈ ਮੁਸ਼ਕਲ ਹੋਰ ਵੱਧ ਜਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਗਲੀ ਵਿੱਚ ਇਸ ਤਰ੍ਹਾਂ ਰਸਤੇ ਨੂੰ ਘੇਰਿਆ ਜਾਂਦਾ ਰਿਹਾ ਤਾਂ ਭਵਿੱਖ ਵਿੱਚ ਐਮਰਜੈਂਸੀ ਸੇਵਾਵਾਂ ਲਈ ਵੀ ਮੁਸ਼ਕਲ ਪੈਦਾ ਹੋ ਸਕਦੀ ਹੈ।

ਮੁਹੱਲਾ ਨਿਵਾਸੀਆਂ ਨੇ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਤੋਂ ਮੰਗ ਕੀਤੀ ਹੈ ਕਿ ਮੌਕੇ ਦੀ ਜਾਂਚ ਕਰਵਾ ਕੇ ਜੇਕਰ ਸਰਕਾਰੀ ਰਸਤੇ ਜਾਂ ਜਨਤਕ ਥਾਂ ’ਤੇ ਨਾਜਾਇਜ਼ ਕਬਜ਼ਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਹਟਾਇਆ ਜਾਵੇ ਅਤੇ ਲੋਕਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਇਆ ਜਾਵੇ।

ਇਸ ਸਬੰਧੀ ਵਾਰਡ ਦੇ ਕੌਂਸਲਰ ਰਾਜਬੀਰ ਬਾਵਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਮਾਮਲਾ ਮੇਰੇ ਧਿਆਨ ਚ ਹੈ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਜਗਦੀਸ਼ ਦੀ ਡਿਊਟੀ ਲੱਗੀ ਸੀ ਇਸ ਨਾਜਾਇਜ਼ ਕਬਜ਼ੇ ਨੂੰ ਹਟਾਉਣ ਦੀ ਪ੍ਰੰਤੂ ਹਟਾਇਆ ਨਹੀਂ ਗਿਆ ਹੁਣ ਮੇਰੇ ਵਲੋ ਦੁਬਾਰਾ ਕਮਿਸ਼ਨਰ ਕੋਲ ਮੁੱਦਾ ਚੁੱਕਿਆ ਜਾਵੇਗਾ ਮਾਮਲੇ ਦਾ ਜਲਦ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

ਹੁਣ ਦੇਖਣਾ ਇਹ ਹੈ ਕਿ ਨਗਰ ਨਿਗਮ ਵੱਲੋਂ ਮੌਕੇ ਦੀ ਜਾਂਚ ਤੋਂ ਬਾਅਦ ਕਬਜ਼ੇ ਸਬੰਧੀ ਕੀ ਕਾਰਵਾਈ ਕੀਤੀ ਜਾਂਦੀ ਹੈ ।

Posted By: Gaurav Maria

Latest News