Nazrana Times

ਪੰਜਾਬੀ

ਧੂੰਦਾ ਵਿਖੇ ਅਕਾਲੀ ਦਲ ਦਾ ਭਾਰੀ ਇਕੱਠ,ਆਗੂਆਂ ਤੇ ਵਰਕਰਾਂ ਨੇ ਅਕਾਲੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਦਿੱਤਾ ਭਰੋਸਾ

05 Sep, 2026 08:40 PM

13 ਸਤੰਬਰ ਦੀ 'ਪੰਜਾਬ ਬਚਾਓ ਰੈਲੀ' ਹੋਵੇਗੀ ਇਤਿਹਾਸਕ : ਰਮਨਦੀਪ ਕੌਰ ਸ਼ੇਰੋਂ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,5 ਸਤੰਬਰ

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਧੂੰਦਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਇੱਕ ਪ੍ਰਭਾਵਸ਼ਾਲੀ ਵਰਕਰ ਮਿਲਣੀ ਹੋਈ,ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ।ਇਹ ਇਕੱਠ ਜ਼ਿਲ੍ਹਾ ਪ੍ਰਧਾਨ ਐਸ.ਸੀ ਵਿੰਗ ਜਗਤਾਰ ਸਿੰਘ ਧੂੰਦਾ ਦੀ ਅਗਵਾਈ ਹੇਠ ਹੋਇਆ।
ਇਸ ਮੌਕੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਵਿਸ਼ੇਸ਼ ਤੌਰ ’ਤੇ ਪਹੁੰਚੇ।ਵਰਕਰ ਮਿਲਣੀ ਦੌਰਾਨ ਜਗਤਾਰ ਸਿੰਘ ਧੂੰਦਾ ਨੇ ਪਿੰਡ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਹਲਕਾ ਇੰਚਾਰਜ ਦੇ ਧਿਆਨ ਵਿੱਚ ਲਿਆਂਦੀਆਂ। ਇਸ ਮੌਕੇ ਇਨ੍ਹਾਂ ਮੰਗਾਂ ਦੇ ਹੱਲ ਲਈ ਬੀਬਾ ਰਮਨਦੀਪ ਕੌਰ ਸ਼ੇਰੋਂ ਨੂੰ ਮੈਮੋਰੈਂਡਮ ਵੀ ਸੌਂਪਿਆ ਗਿਆ।
ਬੀਬਾ ਰਮਨਦੀਪ ਸ਼ੇਰੋਂ ਅਤੇ ਬਿੱਲਾ ਸ਼ੇਰੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਥੇਬੰਦਕ ਤੌਰ ’ਤੇ ਮਜ਼ਬੂਤ ਕਰਨ ਲਈ ਹਰ ਵਰਕਰ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਪਿੰਡਾਂ ਦੇ ਲੋਕਾਂ ਨਾਲ ਲਗਾਤਾਰ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸਬੰਧਤ ਪੱਧਰ ’ਤੇ ਉਠਾਇਆ ਜਾਵੇਗਾ ਅਤੇ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ 13 ਸਤੰਬਰ ਨੂੰ ਹੋਣ ਵਾਲੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ‘ਪੰਜਾਬ ਬਚਾਓ ਰੈਲੀ’ ਵਿੱਚ ਸਮੂਹ ਅਕਾਲੀ ਵਰਕਰਾਂ ਅਤੇ ਸੰਗਤ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਰੈਲੀ ਨੂੰ ਕਾਮਯਾਬ ਕਰਨ ਲਈ ਹਰੇਕ ਵਰਕਰ ਆਪਣੀ ਜ਼ਿੰਮੇਵਾਰੀ ਨਿਭਾਏ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ,ਇਸਤਰੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬਾ ਰੁਪਿੰਦਰ ਕੌਰ ਬ੍ਰਹਮਪੁਰਾ,ਪੀ.ਏ.ਸੀ. ਮੈਂਬਰ ਸਿਕੰਦਰ ਸਿੰਘ ਵਰਾਣਾ, ਤੇਜਿੰਦਰ ਸਿੰਘ ਪ੍ਰਿੰਸ,ਸਰਕਲ ਪ੍ਰਧਾਨ ਕੁਲਦੀਪ ਸਿੰਘ ਲਹੌਰੀਆ,ਐਸ.ਸੀ. ਵਿੰਗ ਦੇ ਹਲਕਾ ਪ੍ਰਧਾਨ ਕਸ਼ਮੀਰ ਸਿੰਘ ਸਹੋਤਾ,ਬੀ.ਸੀ.ਦੇ ਹਲਕਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ,ਜਗਦੀਪ ਸਿੰਘ ਮਿੰਟੂ,ਵੀਰਪਾਲ ਸਿੰਘ,ਬਾਬਾ ਇੰਦਰਜੀਤ ਸਿੰਘ ਖੱਖ ਸਰਪ੍ਰਸਤ, ਮੈਂਬਰ ਪੰਚਾਇਤ ਬਲਕਾਰ ਸਿੰਘ (ਐਲ.ਆਈ.ਸੀ. ਵਾਲੇ), ਮੈਂਬਰ ਪੰਚਾਇਤ  ਜਸਵਿੰਦਰ ਸਿੰਘ ਕਾਲਾ,ਪ੍ਰਦੀਪ ਸਿੰਘ ਨੰਬਰਦਾਰ,ਰਾਜਾ ਰੰਧਾਵਾ,ਉਦੇ ਸਿੰਘ,ਇਸਤਰੀ ਵਿੰਗ ਸਰਕਲ  ਪ੍ਰਧਾਨ ਹਰਜੀਤ ਕੌਰ ਖੇਲਾ,ਸਰਬਜੀਤ ਕੌਰ,ਸਵਰਨ ਸਿੰਘ ਪਹਿਲਵਾਨ,ਬਾਬਾ ਲੱਖਾ ਸਿੰਘ, ਗਿਆਨੀ ਸਤਬੀਰ ਸਿੰਘ, ਮੈਂਬਰ ਪੰਚਾਇਤ ਮੇਜਰ ਸਿੰਘ, ਜਸਵਿੰਦਰ ਸਿੰਘ ਬਿੱਟੂ,ਅਮਨਜੀਤ ਸਿੰਘ ਧੂੰਦਾ,ਅਮਰੀਕ ਸਿੰਘ ਥਾਣੇਦਾਰ,ਸਰਦੂਲ ਸਿੰਘ ਸ਼ਾਹ,ਅਮਰ ਸਿੰਘ ਯੂਥ ਆਗੂ,ਰਸ਼ਪਾਲ ਸਿੰਘ ਪਟਵਾਰੀ,ਮਲਕੀਤ ਸਿੰਘ ਬਿੱਟੂ, ਬਲਵਿੰਦਰ ਸਿੰਘ ਜੇ.ਸੀ.ਬੀ.,ਬਾਬਾ ਸੁੱਖਾ ਸਿੰਘ,ਗੁਰਮੀਤ ਸਿੰਘ ਮਿੰਟੂ,ਕੁੰਦਨ ਸਿੰਘ ਫੌਜੀ,ਨਿਰਮਲ ਸਿੰਘ ਮੈਂਬਰ, ਦਿਲਬਾਗ ਸਿੰਘ ਬਿਜਲੀਵਾਲਾ,ਗੁਰਦੇਵ ਸਿੰਘ ਬੀ.ਐਲ. ਏ., ਡੋਗਰ ਸਿੰਘ,ਗੁਰਭੇਜ ਸਿੰਘ ਭੇਜੂ,ਨਿਸ਼ਾਨ ਸਿੰਘ ,ਕੁਲਵਿੰਦਰ ਸਿੰਘ,ਸੁਖਦੇਵ ਸਿੰਘ ਸੁੱਖਾ, ਮਨਪ੍ਰੀਤ ਸਿੰਘ ਨਾਹਰ,ਗੁਰਗੋਪਾਲ ਸਿੰਘ ਨਾਹਰ,ਕਰਨਜੀਤ ਸਿੰਘ ਨਾਹਰ, ਗੁਰਮੇਜ ਸਿੰਘ ਮੇਜਾ,ਗੁਰਮੇਜ ਸਿੰਘ ਗੇਜੀ,ਚਰਨ ਸਿੰਘ, ਸ਼ਿੰਦਰ ਸਿੰਘ ਰੰਗੀਲਾ,ਵਿਜੇ ਸਿੰਘ,ਅਮਰਜੀਤ ਸਿੰਘ ਝੰਡੇਰ ਅਤੇ ਹਰਭਜਨ ਸਿੰਘ ਰਾਥੋੜ,ਸਰਬਜੀਤ ਸਿੰਘ  ਫਤਿਆਬਾਦ, ਹਰਦੀਪ ਸਿੰਘ ਖੱਖ,ਸਰਪੰਚ ਗੁਰਮੇਜ ਸਿੰਘ ਖੱਖ,ਬਲਜੀਤ ਸਿੰਘ ਮੰਡ ਖੱਖ, ਸੰਦੀਪ ਸਿੰਘ ਝੰਡੇਰ, ਗੁਰਮੇਜ ਸਿੰਘ ਮੇਜਾ,ਗੁਰਮੇਜ ਸਿੰਘ ਗੇਜੀ, ਚਰਨ ਸਿੰਘ,ਸ਼ਿੰਦਰ ਸਿੰਘ ਰੰਗੀਲਾ,ਵਿਜੇ ਸਿੰਘ ਸਮਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਮੌਜੂਦ ਸਨ।

Posted By: GURBHEJ SINGH ANANDPURI

Latest News