ਵੋਟਾਂ ਬਟੋਰਨ ਵਾਲ਼ੇ !
ਵੋਟਾਂ ਬਟੋਰਨ ਵਾਲ਼ੇ !
ਬੋਲਦੇ ਸਟੇਜਾਂ ਉੱਤੇ ਬੰਨ੍ਹ ਕੇ ‘ਵਿਸ਼ੇਸ਼’ ਪੱਗਾਂ
ਬਣਦੇ ਹਮਾਇਤੀ ਕਿਸੇ ਵੱਖਰੀ 'ਵਹੀਰ' ਦੇ।
ਪੈਰਾਂ ਉੱਤੇ ਝੁਕਦੇ ਨੇ ਬਾਬਿਆਂ ਦੇ ਡੇਰੇ ਜਾ ਕੇ
ਜ਼ੈਲਦਾਰ ਬਣ ਜਾਂਦੇ ਉਨ੍ਹਾਂ ਦੀ ‘ਜਗੀਰ’ ਦੇ।
ਅੰਧਵਿਸ਼ਵਾਸ ਤੇ ਵਧਾਉਂਦੇ ਹੋਰ ਗੁਰੂ-ਡੰਮ
ਜਿੱਥੇ ਲੋਕ ਪਹਿਲੋਂ ਹੀ ਫਕੀਰ ਨੇ ਲਕੀਰ ਦੇ।
ਕੋਈ ਭੇਜੇ ਤੀਰਥਾਂ ਨੂੰ ਬੱਸਾਂ ਭਰ ਲੋਕਾਂ ਦੀਆਂ
ਧਨ ਸਰਕਾਰੀ ਨੇ ਲੁਟਾਉਂਦੇ 'ਮਾਮੇ ਹੀਰ' ਦੇ।
ਅੱਡਿਆਂ ਸਟੇਸ਼ਨਾਂ ਨੂੰ ਨਾਂ ਦੇ ਕੇ ਰਹਿਬਰਾਂ ਦੇ
ਵਿੰਨ੍ਹਦੇ ‘ਨਿਸ਼ਾਨੇ’ ਏਦਾਂ ਵੱਖਰੇ ਹੀ 'ਤੀਰ' ਦੇ।
ਵੋਟਾਂ ਹੀ ਬਟੋਰਨੇ ਦੇ ਕਰਦੇ 'ਡਰਾਮੇ' ਰਹਿੰਦੇ
ਹੁੰਦੇ ਇਹ ਅਸਲ ਕਿਸੇ ਗੁਰੂ ਦੇ ਨਾ ਪੀਰ ਦੇ।
ਤਰਲੋਚਨ ਸਿੰਘ ਦੁਪਾਲ ਪੁਰ
001-408-905-5517
Posted By: Tarlochan Singh Dupalpur