Nazrana Times

ਪੰਜਾਬੀ

ਪੰਥ ਨੂੰ ਬਾਦਲ ਭਜਾਓ ਮੋਰਚਾ ਖੋਲ੍ਹਣ ਦੀ ਲੋੜ...

19 Feb, 2026 07:10 PM

ਇਨਸਾਨ ਦਾ ਅੰਦਰਲਾ ਦਰਦ ਇੱਕ ਨਾ ਇੱਕ ਦਿਨ ਫੁੱਟ ਕੇ ਬਾਹਰ ਆ ਹੀ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਦਰਦ ਤਾਂ ਪੂਰੀ ਦੀ ਪੂਰੀ ਸਿੱਖ ਕੌਮ ਦਾ ਅਤੇ ਸਮੁੱਚੇ ਹੀ ਖਾਲਸਾ ਪੰਥ ਦਾ ਦਰਦ ਹੈ। ਏਸ ਕਰਕੇ ਸਮੁੱਚੀ ਸਿੱਖ ਕੌਮ ਅਤੇ ਕੌਮ ਦੀ ਅਗਵਾਈ ਕਰਨ ਵਾਲੀਆਂ ਪੰਥਕ ਜਥੇਬੰਦੀਆਂ, ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਅਤੇ ਸਿੱਖ ਸੰਸਥਾਵਾਂ ਸਭ ਨੂੰ ਰਲ ਮਿਲ ਕੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਉੱਪਰ ਪੰਜਾਹ ਸਾਲਾਂ ਕਾਬਜ਼ ਇੱਕੋ ਹੀ ਪਰਿਵਾਰ ਨੂੰ ਬਾਦਲ ਗਦਾਰ, ਦੁਸ਼ਟ, ਪਾਪੀ, ਅਕ੍ਰਿਤਘਣ, ਜਾਲਮ, ਦੋ-ਮੂੰਹੇਂ ਪਰਿਵਾਰ ਨੂੰ ਭਜਾਉਣ ਲਈ ਲਾਮਬੰਦੀ ਕਰਨੀ ਚਾਹੀਦੀ ਹੈ ਅਤੇ ਜਲਦੀ ਤੋਂ ਪਹਿਲਾਂ ਸਰਬੱਤ ਖਾਲਸਾ ਬੁਲਾਉਣਾ ਚਾਹੀਦਾ ਹੈ, ਨਹੀਂ ਤਾਂ ਬਾਦਲ ਪਰਿਵਾਰ ਨੇ ਧਾਮੀਆਂ, ਧੁੰਮਿਆਂ ਅਤੇ ਹੋਰ ਇਹਨਾਂ ਦੇ ਜੁੰਡੀ ਦੇ ਯਾਰਾਂ ਨੇ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਦੁਵਾਰਿਆਂ ਦੀਆਂ ਜਮੀਨਾਂ ਆਦਿ ਸਭ ਕੁੱਝ ਵੇਚ ਵੱਟ ਕੇ ਖਾ ਜਾਣਾ ਹੈ। ਏਸ ਕਰਕੇ ਸਮੁੱਚੇ ਹੀ ਸੰਸਾਰ ਵਿੱਚ ਵੱਸਦੀ ਸਿੱਖ ਕੌਮ ਜੀ ਜਾਗੋ ਅਤੇ ਆਪਣੇ ਆਪਣੇ ਫਰਜ਼ਾਂ ਨੂੰ ਪਛਾਣਨ ਦੀ ਕਿਰਪਾਲਤਾ ਕਰੋ ਜੀ। ਤੁਸੀਂ ਸੰਸਾਰ ਵਿੱਚ ਜਿੱਥੇ ਕਿਤੇ ਵੀ ਬੈਠੇ ਹੋ ਉੱਥੋਂ ਹੀ ਇਹਨਾਂ ਬਾਦਲਾਂ ਵਿਰੁੱਧ ਆਵਾਜ਼ ਉਠਾਓ, ਬੋਲੋ, ਲਿਖੋ, ਸ਼ੋਸ਼ਲ ਮੀਡੀਆ ਉੱਪਰ ਪੋਸਟਾਂ ਪਾਓ । ਅਸੀਂ ਆਸਟਰੀਆ ਬੈਠੇ ਹੀ ਮੋਰਚਾ ਖੋਲ੍ਹਿਆ ਹੋਇਆ ਹੈ। ਜਾਗੋ ਸਿੱਖ ਜਾਗੋ ਤੁਹਾਡੇ ਅਤੇ ਸਾਡੇ ਘਰ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਇਹਨਾਂ ਬਾਦਲਾਂ ਗਦਾਰਾਂ ਨੇ ਅਤੇ ਸਰਕਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਤੱਕ ਬਹੁਤ ਕੁੱਝ ਗਾਇਬ ਹੀ ਕਰ ਦਿੱਤਾ ਹੈ, ਏਥੋਂ ਤੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੀ ਗਾਇਬ ਕਰ ਦਿੱਤੇ ਹਨ । ਅਗਰ ਪੰਥ ਨਾ ਰਿਹਾ ਤੋ ਗ੍ਰੰਥ ਕੈਸੇ ਰਹੇਗਾ, ਅਗਰ ਗ੍ਰੰਥ ਹੀ ਨਾ ਰਿਹਾ ਤੋ ਫੇਰ ਪੰਥ ਵੀ ਨਹੀਂ ਰਹੇਗਾ ਜੀ। ਏਸ ਕਰਕੇ ਪੰਥ ਅਤੇ ਗ੍ਰੰਥ ਦੋਨਾਂ ਨੂੰ ਹੀ ਬਚਾਉਣਾ ਸਿੱਖਾਂ ਦੇ ਘਰ ਜਨਮੇ ਬੱਚੇ ਬੱਚੇ ਦਾ ਹੀ ਫਰਜ਼ ਬਣਦਾ ਹੈ। ਸਰਬੱਤ ਖਾਲਸਾ ਬੁਲਾਓ ਅਤੇ ਬਾਦਲ , ਧਾਮੀ ,ਧੁੰਮਾ, ਰਾਧਾ ਸੁਆਮੀ ਅਤੇ ਮਜੀਠੀਏ ਭਜਾਓ।

        ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

Posted By: ਹਰਪ੍ਰੀਤ ਸਿੰਘ ਪੰਮਾ ,ਆਸਟਰੀਆ

Latest News

Loading…
Loading the web debug toolbar…
Attempt #