Nazrana Times

ਪੰਜਾਬੀ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਬਾਣੀ ਕਥਾ ਦੁਆਰਾ ਭਾਈ ਹਰਜੀਤ ਸਿੰਘ ਜੀ ਕਰਨਗੇ ਨਿਹਾਲ

26 Jun, 2026 10:36 AM

ਸ੍ਰੀ ਅਨੰਦਪੁਰ ਸਾਹਿਬ, 26 ਜੂਨ— ਮੰਗਤ ਸਿੰਘ ਸੈਦਪੁਰ 

ਮਿਤੀ 27 ਜੂਨ ਦਿਨ ਸ਼ਨੀਵਾਰ ਸਵੇਰੇ 6:30 ਵਜੇ ਤੋਂ 7:30 ਵਜੇ ਤੱਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸਜਣ ਵਾਲੇ ਗੁਰਬਾਣੀ ਕਥਾ ਦੇ ਪਾਵਨ ਦੀਵਾਨ ਵਿੱਚ ਪ੍ਰਸਿੱਧ ਗੁਰਮਤਿ ਪ੍ਰਚਾਰਕ ਭਾਈ ਹਰਜੀਤ ਸਿੰਘ ਜੀ ਗੁਰਬਾਣੀ ਦੀਆਂ ਅੰਮ੍ਰਿਤਮਈ ਵਿਚਾਰਾਂ ਦੀ ਸਾਂਝ ਪਾਉਣਗੇ।

ਭਾਈ ਸਾਹਿਬ ਜੀ ਗੁਰਬਾਣੀ ਦੇ ਗੂੜ੍ਹੇ ਸਿਧਾਂਤਾਂ, ਗੁਰੂ ਸਾਹਿਬਾਨ ਦੇ ਉੱਚੇ ਆਦਰਸ਼ਾਂ ਅਤੇ ਗੁਰਮਤਿ ਜੀਵਨ ਦੀ ਮਹੱਤਤਾ ਬਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ ਅਤੇ ਨਾਮ-ਬਾਣੀ ਨਾਲ ਜੁੜ ਕੇ ਜੀਵਨ ਨੂੰ ਸਫਲ ਬਣਾਉਣ ਦੀ ਪ੍ਰੇਰਨਾ ਦੇਣਗੇ।

ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਗੁਰਬਾਣੀ ਕਥਾ ਦਾ ਸਰਵਣ ਕਰਨ ਅਤੇ ਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਦੇ ਭਾਗੀ ਬਣਨ।

Posted By: GURBHEJ SINGH ANANDPURI

Latest News