Nazrana Times

ਪੰਜਾਬੀ

ਗੁੱਸੇ ਦਾ ਪ੍ਰਗਟਾਵਾ ?

17 Aug, 2026 01:26 PM

ਗੁੱਸੇ ਦਾ ਪ੍ਰਗਟਾਵਾ ?

ਰਾਜ-ਭਾਗ ਦੇ 'ਨਸ਼ੇ' ਵਿੱਚ ਡੁੱਬ ਕੇ ਜੀ

ਲੀਡਰ ਕਰ ਹੀ ਲੈਂਦੇ ਐ ‘ਕਾਰਿਆਂ’ ਨੂੰ।

'ਤਪੋਂ ਰਾਜ ਤੇ ਰਾਜ ਤੋਂ ਨਰਕ' ਸੁਣਿਆਂ

ਤੱਥ ਦਿਨੇ ਦਿਖਾਵੇ ਫਿਰ ‘ਤਾਰਿਆਂ’ ਨੂੰ।

'ਮੌਕਾ ਮਿਲ਼ਦਿਆਂ' ਦੇਰ-ਸਵੇਰ ਭਾਈ

ਕੱਢ ਲਵੇ ਕੋਈ ਦਿਲੀ 'ਅਫਾਰਿਆਂ' ਨੂੰ।

ਚੀਚੀ ਉੰਗਲ਼ 'ਤੇ ਲੱਗੇ ਜੇ ਖੂਨ ਤੁਪਕਾ

ਲਾਉਂਦੇ ਉੱਚੀ ‘ਸ਼ਹੀਦੀ’ ਦੇ ਨ੍ਹਾਰਿਆਂ ਨੂੰ

ਅਰਥ 'ਆਪਣੇ ਮਤਲਬ ਦੇ' ਕੱਢ ਲੈਂਦੇ

ਜਨਤਾ ਵਲੋਂ ਦਿਖਾਲ਼ੀਆਂ ਤਲਖੀਆਂ ਦੇ।

ਦੇਸ ਕੌਮ ਨਾਲ ਕਰੀਆਂ ਵਧੀਕੀਆਂ ਦਾ

ਗੁੱਸਾ ਦਿਲਾਂ ਵਿੱਚ ਹੁੰਦਾ ਏ ਅਣਖੀਆਂ ਦੇ!

-ਤਰਲੋਚਨ ਸਿੰਘ ਦੁਪਾਲ ਪੁਰ
 001-408-905-5517

Posted By: Tarlochan Singh Dupalpur

Latest News