Nazrana Times

ਪੰਜਾਬੀ

ਚੋਹਲਾ ਸਾਹਿਬ ਦੇ ਗੁਰਕੰਵਲਜੀਤ ਸਿੰਘ ਨੇ ਆਸਟ੍ਰੇਲੀਆ 'ਚ ਵਧਾਇਆ ਪੰਜਾਬੀਆਂ ਦਾ ਮਾਣ

13 May, 2026 08:21 PM

ਨਿਊ ਸਾਊਥ ਵੇਲਜ਼ ਪੁਲਿਸ ਦੇ ਫਸਟ ਅਫਸਰ ਵਜੋਂ ਹੋਏ ਨਿਯੁਕਤ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,13 ਮਈ

ਜ਼ਿਲ੍ਹਾ ਤਰਨਤਾਰਨ ਦੇ ਇਤਿਹਾਸਕ ਨਗਰ ਚੋਹਲਾ ਸਾਹਿਬ ਦੇ ਜੰਮਪਲ ਗੁਰਕੰਵਲਜੀਤ ਸਿੰਘ ਨੇ ਵਿਦੇਸ਼ ਦੀ ਧਰਤੀ 'ਤੇ ਪੰਜਾਬ ਅਤੇ ਆਪਣੇ ਪਿੰਡ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ।ਗੁਰਕੰਵਲਜੀਤ ਸਿੰਘ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (NSW) ਪੁਲਿਸ ਵਿਭਾਗ ਵਿੱਚ ਬਾਥਰਸਟ ਵਿਖੇ ਬਤੌਰ ਫਸਟ ਅਫਸਰ ਨਿਯੁਕਤ ਹੋਏ ਹਨ।ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਪੂਰੇ ਇਲਾਕੇ ਅਤੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਇੱਕ ਸਾਧਾਰਨ ਪਿਛੋਕੜ ਤੋਂ ਉੱਠ ਕੇ ਆਸਟ੍ਰੇਲੀਆ ਦੇ ਵਕਾਰੀ ਪੁਲਿਸ ਵਿਭਾਗ ਵਿੱਚ ਅਹੁਦਾ ਹਾਸਲ ਕਰਨਾ ਗੁਰਕੰਵਲਜੀਤ ਸਿੰਘ ਦੀ ਸਖ਼ਤ ਮਿਹਨਤ,ਲਗਨ ਅਤੇ ਦ੍ਰਿੜ ਇਰਾਦੇ ਦਾ ਨਤੀਜਾ ਹੈ।ਗੁਰਕੰਵਲਜੀਤ ਸਿੰਘ ਦੇ ਪਿਤਾ ਅਮਰਬੀਰ ਸਿੰਘ ਸੈਂਟੀ ਅਤੇ ਮਾਤਾ ਕੰਵਲਜੀਤ ਕੌਰ (ਰਿਪਬਲਿਕ ਮਾਡਰਨ ਸਕੂਲ ਪੱਟੀ ਵਾਲੇ) ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਵਿਦੇਸ਼ ਵਿੱਚ ਨਵੇਂ ਸੱਭਿਆਚਾਰ ਅਤੇ ਚੁਣੌਤੀਆਂ ਨੂੰ ਪਾਰ ਕਰਦਿਆਂ ਇਸ ਮੁਕਾਮ ਨੂੰ ਛੂਹਿਆ ਹੈ,ਜੋ ਅੱਜ ਦੇ ਨੌਜਵਾਨਾਂ ਲਈ ਇੱਕ ਵੱਡੀ ਪ੍ਰੇਰਨਾ ਹੈ।ਗੁਰਕੰਵਲਜੀਤ ਸਿੰਘ ਦੀ ਇਸ ਸਫ਼ਲਤਾ ਨੇ ਇਤਿਹਾਸਕ ਨਗਰ ਚੋਹਲਾ ਸਾਹਿਬ ਦੇ ਨਾਮ ਨੂੰ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ 'ਤੇ ਚਮਕਾਇਆ ਹੈ।ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਗੁਰਕੰਵਲਜੀਤ ਸਿੰਘ ਵਿਦੇਸ਼ੀ ਸਰਕਾਰ ਦੇ ਸੁਰੱਖਿਆ ਤੰਤਰ ਦਾ ਅਹਿਮ ਹਿੱਸਾ ਬਣਿਆ ਹੈ।ਪੰਜਾਬੀ ਭਾਈਚਾਰੇ ਲਈ ਮਾਣ ਸਿਰਫ਼ ਇੱਕ ਪਰਿਵਾਰ ਜਾਂ ਪਿੰਡ ਤੱਕ ਸੀਮਤ ਨਹੀਂ ਹੈ,ਬਲਕਿ ਇਸ ਨੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ।ਗੁਰਕੰਵਲਜੀਤ ਸਿੰਘ ਦੀ ਵਰਦੀ 'ਤੇ ਸਜਿਆ ਇਹ ਅਹੁਦਾ ਦਰਸਾਉਂਦਾ ਹੈ ਕਿ ਪੰਜਾਬੀ ਨੌਜਵਾਨ ਜਿੱਥੇ ਵੀ ਜਾਂਦੇ ਹਨ,ਆਪਣੀ ਕਾਬਲੀਅਤ ਦੇ ਦਮ 'ਤੇ ਉੱਚ ਮੁਕਾਮ ਹਾਸਲ ਕਰਦੇ ਹਨ। 

ਗੁਰਕੰਵਲਜੀਤ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਲੱਕੀ ਤੁੜ ਅਸਟਰੇਲੀਆ, ਵਰਿੰਦਰ ਸਿੰਘ ਅਸਟ੍ਰੇਲੀਆ,ਸੁਖਰਾਜ ਸਿੰਘ ਦਿਓਲ,ਰਾਏ ਦਵਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ ਚੋਹਲਾ ਸਾਹਿਬ ,ਸੁਖਚੈਨ ਸਿੰਘ ਰੰਧਾਵਾ ਕਰਮੂੰਵਾਲਾ,ਆਤਮਜੀਤ ਸਿੰਘ ਆੜ੍ਹਤੀ ,ਪੱਤਰਕਾਰ ਬਲਵਿੰਦਰ ਸਿੰਘ, ਪੱਤਰਕਾਰ ਰਾਕੇਸ਼ ਨਈਅਰ , ਸਰਬਜੀਤ ਸਿੰਘ ਰਾਜਾ,ਥਾਣੇਦਾਰ ਬਲਜਿੰਦਰ ਸਿੰਘ ਸੋਨੂੰ ,ਇੰਸਪੈਕਟਰ ਬਲਜੀਤ ਸਿੰਘ,ਵਿਨੋਦ ਕੁਮਾਰ ਕੈਨੇਡਾ ,ਨਵਤੇਜ ਸਿੰਘ ਅਸਟ੍ਰੇਲੀਆ,ਅਣੂ ਅਸਟ੍ਰੇਲੀਆ, ਦਿਲਬਾਗ ਸਿੰਘ ਪਿੰਕਾ ਅਸਟ੍ਰੇਲੀਆ ,ਸੁਖਚੈਨ ਸਿੰਘ ਭਿੱਖੀਕੇ, ਜਗਮਿੰਦਰ ਸਿੰਘ ਤੜ, ਗਗਨਦੀਪ ਸਿੰਘ ਆਦਿ ਨੇ ਉਸ ਨੂੰ ਭਵਿੱਖ ਲਈ ਸੁਭਕਾਮਨਾਵਾਂ ਦਿੰਦਿਆਂ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।

Posted By: GURBHEJ SINGH ANANDPURI

Latest News