Nazrana Times

ਪੰਜਾਬੀ

ਨਿਊਜ਼ੀਲੈਂਡ (ਆਕਲੈਂਡ) ਵਿਖੇ 5 ਦਿਨਾਂ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਅੱਜ ਤੋਂ

27 May, 2026 07:20 PM

ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਘਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਹੋਵੇਗਾ ਸਲਾਨਾ ਸਮਾਗਮ 

ਨਿਊਜ਼ੀਲੈਂਡ , ਆਕਲੈਂਡ ( ਤਰਨਜੋਤ ਸਿੰਘ ) ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਘਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਕੀਰਤਨੀ ਜਥਾ ਨਿਊਜ਼ੀਲੈਂਡ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 5 ਦਿਨਾਂ ਇੰਟਰਨੈਸ਼ਨਲ ਅਖੰਡ ਕੀਰਤਨ ਸਮਾਗਮ ਨਿਊਜ਼ੀਲੈਂਡ ( ਆਕਲੈਂਡ )ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਅੱਜ 28 ਮਈ ਸ਼ਾਮ ਤੋਂ ਆਰੰਭ ਹੋ ਰਹੇ ਹਨ ਜਿਹਨਾਂ ਦੀ ਸਮਾਪਤੀ 1 ਜੂਨ ਨੂੰ ਸਵੇਰੇ ਹੋਵੇਗੀ l

ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਪਰਮਿੰਦਰ ਸਿੰਘ, ਭਾਈ ਕਰਤਾਰ ਸਿੰਘ, ਭਾਈ ਜਪਸਿਮਰਨ ਸਿੰਘ ਨੇ ਦੱਸਿਆ ਕਿ 28 ਮਈ ਵੀਰਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਪਾਟੋਏਟੋਏ ਵਿਖੇ ਸ਼ਾਮ 6 ਵਜੇ ਤੋਂ 9 ਵਜੇ ਤੱਕ ਪਹਿਲਾ ਕੀਰਤਨ ਅਖਾੜਾ ਸਜੇਗਾ , 29 ਮਈ ਸ਼ੁਕਰਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਓਟਾਹੂਹੂ ਵਿਖੇ ਸ਼ਾਮ 6 ਵਜੇ ਤੋਂ 9 ਵਜੇ ਤੱਕ ਸਮਾਗਮ ਹੋਣਗੇ ।30 ਮਈ ਸ਼ਨੀਵਾਰ ਨੂੰ ਅੰਮ੍ਰਿਤ ਵੇਲੇ 6 ਵਜੇ ਤੋਂ 10 ਵਜੇ ਤਕ ਆਸਾ ਦੀ ਵਾਰ ਦੇ ਸਮਾਗਮ ਵੀ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਓਟਾਹੂਹੂ ਵਿਖੇ ਹੋਣਗੇ । 30 ਮਈ ਦਿਨ ਸ਼ਨੀਵਾਰ ਨੂੰ ਸ਼ਾਮ ਦੇ ਸਮਾਗਮ 6 ਵਜੇ ਤੋਂ 9 ਵਜੇ ਤੱਕ ਨੋਰਥ ਸ਼ੋਅਰ ਦੇ ਗੁਰਦੁਆਰਾ ਹਿਲਕ੍ਰਿਸਟ ਵਿਖੇ ਹੋਣਗੇ l 31 ਮਈ ਐਤਵਾਰ ਨੂੰ ਦਿਵਸ ਸੁਹੇਲਾ ਸਮਾਗਮ 7:30 ਵਜੇ ਤੋੰ ਦੁਪਹਿਰ 12 ਵਜੇ ਤੱਕ ਗੁਰਦੁਆਰਾ ਗੁਰੂ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਹੋਣਗੇ ਅਤੇ ਸ਼ਾਮ ਨੂੰ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਓਟਾਹੂਹੂ ਵਿਖੇ ਰੈਣ ਸਬਾਈ (ਸਾਰੀ ਰਾਤ) ਕੀਰਤਨ ਹੋਣਗੇ ਜਿਸ ਵਿੱਚ ਸਥਾਨਕ ਕੀਰਤਨੀਆਂ ਤੋਂ ਇਲਾਵਾ ਜੱਥੇ ਦੇ ਦੇਸ਼ ਵਿਦੇਸ਼ ਤੋਂ ਆਏ ਕੀਰਤਨੀਏ ਅੰਮ੍ਰਿਤ ਵੇਲੇ ਤੱਕ ਕੀਰਤਨ ਦੀ ਛਿਹਬਰ ਲਗਾਉਣਗੇ l ਸਮੂਹ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਸਮਾਗਮਾਂ ਵਿੱਚ ਪਹੁੰਚ ਕਰਕੇ ਨਾਮ ਬਾਣੀ ਦੇ ਲਾਹੇ ਲੈ ਜੀਵਨ ਸਫਲ ਕਰਨ ਦੀ ਬੇਨਤੀ ਕੀਤੀ ਗਈ ਹੈ l

Posted By: GURBHEJ SINGH ANANDPURI

Latest News