ਪਾਵਨ ਪਾਸੀ ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਨਿਯੁਕਤ
ਯੂਨੀਅਨ ਦੇ ਮੈਂਬਰਾਂ ਚ ਖੁਸ਼ੀ ਦੀ ਲਹਿਰ
ਜਲੰਧਰ 12 ਅਗਸਤ ਗੌਰਵ ਮੜੀਆ
ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਪ੍ਰਧਾਨ ਸਤਵੰਤ ਸਿੰਘ ਮਾਹਲ ਦੀ ਅਗਵਾਈ ਹੇਠ ਵੇਰਕਾ ਜਲੰਧਰ ਡੇਅਰੀ ਵਿਖੇ ਹੋਈ।ਮੀਟਿੰਗ ਵਿਚ ਵੱਖ-ਵੱਖ ਪਲਾਂਟਾਂ ਤੋਂ ਵਰਕਰ ਸ਼ਾਮਲ ਹੋਏ ਅਤੇ ਵੇਰਕਾ ਜਲੰਧਰ ਦੇ ਯੂਨੀਅਨ ਦੇ ਪ੍ਰਧਾਨ ਪਾਵਨ ਪਾਸੀ ਨੂੰ ਸਰਬਸੰਮਤੀ ਨਾਲ ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਪੰਜਾਬ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।ਇਸ ਮੌਕੇ ਪਾਵਨ ਪਾਸੀ ਵੱਲੋਂ ਸਮੂਹ ਸਾਥੀਆਂ ਦਾ ਇਸ ਜ਼ਿੰਮੇਦਾਰੀ ਸੌਂਪਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵਰਕਰਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਜਲਦ ਤੋ ਜਲਦ ਹੱਲ ਕਰਵਾਉਣ ਦਾ ਵਾਅਦਾ ਕੀਤਾ।ਇਸ ਮੌਕੇ ਮਿਲਕ ਪਲਾਂਟ ਜਲੰਧਰ ਯੂਨੀਅਨ ਦੇ ਜਨਰਲ ਸਕੱਤਰ ਅਮਰਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਰਜਨੀਸ਼ ਗੁਲੇਰੀਆ, ਜੁਆਇੰਟ ਸਕੱਤਰ ਵਰਿੰਦਰ ਸਿੰਘ,ਮਿਲਕ ਪਲਾਂਟ ਲੁਧਿਆਣਾ ਤੋ ਲਖਵੀਰ ਸਿੰਘ ਆਦਿ ਮੌਜੂਦ ਸਨ।
Posted By: GURBHEJ SINGH ANANDPURI