Nazrana Times

ਪੰਜਾਬੀ

ਅੱਪਰਾ ਪੁਲਿਸ ਨੇ ਨਸ਼ਾ ਤਸਕਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨਾਲ ਸਬੰਧਤ 8 ਮੁਲਜਮਾਂ ਨੂੰ ਕੀਤਾ ਕਾਬੂ

14 Oct, 2026 05:30 AM

ਅੱਪਰਾ, 14 ਅਕਤੂਬਰ (ਤੀਰਥ  ਸਿੰਘ ਮੈਂਗੜ੍ਹਾ)- ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮਹਿੰਮ ਤਹਿਤ ਅੱਪਰਾ ਪੁਲਿਸ ਵਲੋਂ ਨਸ਼ਾ ਤਸਕਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨਾਲ ਸਬੰਧਿਤ ਵੱਖ-ਵੱਖ ਮਾਮਲਿਆਂ ’ਚ 8 ਮੁਜ਼ਰਮਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧ ਜਾਣਕਾਰੀ ਦਿੰਦਿਆਂ ਏ.ਐਸ.ਆਈ. ਮਨਦੀਪ ਸਿੰਘ ਇੰਚਾਰਜ ਪੁਲਿਸ ਚੌਕੀ ਅੱਪਰਾ ਨੇ ਦੱਸਿਆ ਕਿ ਐਸ.ਐਸ.ਪੀ. ਦਿਹਾਤੀ ਹਰਵਿੰਦਰ ਸਿੰਘ ਵਿਰਕ ਅਤੇ ਡੀ.ਐਸ.ਪੀ ਭਰਤ ਮਸੀਹ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਖਿਲਾਫ ਵਿੱਢੀ ਮਹਿੰਮ ਤਹਿਤ ਕਾਰਵਾਈ ਕਰਦਿਆਂ ਪੁਲਿਸ ਚੌਕੀ ਅੱਪਰਾ ਦੀ ਟੀਮ ਵਲੋਂ 3 ਨਸ਼ਾ ਤਸਕਰਾਂ ਤੇ 5 ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਬਤਿੇ ਦਿਨੀਂ ਸਤਵਿੰਦਰ ਸਿੰਘ ਉਰਫ ਤੋਤਾ ਵਾਸੀ ਤੂਰਾਂ ਅਤੇ ਕੁਲਵੰਤ ਉਰਫ ਬੰਤ ਵਾਸੀ ਭਾਰਸਿੰਘ ਪੁਰ ਨੂੰ 30 ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ ਅਤੇ ਐਨ.ਡੀ.ਪੀ.ਐਸ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ। ਇਸਤੋਂ ਇਲਾਵਾ ਸਾਹਿਬ ਉਰਫ ਸਾਬੀ ਪੁੱਤਰ ਮੋਹਣ ਲਾਲ ਵਾਸੀ ਪਿੰਡ ਸੇਲਕੀਆਣਾ ਨੂੰ 15 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ। ਇਸ ਦੋਸ਼ੀ ਖਿਲਾਫ ਵੀ ਐਨ.ਡੀ.ਪੀ.ਐਸ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਤੂਰਾਂ ਦੇ ਠੇਕੇ ’ਤੇ ਸਫਾਰੀ ਗੱਡੀ ’ਚ ਸਵਾਰ ਲੁਟੇਰੇ 15000 ਰੁਪਏ ਲੁੱਟ ਕੇ ਲੈ ਗਏ ਸਨ। ਅੱਪਰਾ ਪੁਲਿਸ ਟੀਮ ਨੇ ਏ.ਐਸ.ਆਈ. ਮਨਦੀਪ ਸਿੰਘ ਦੀ ਅਗਵਾਈ ’ਵ ਬਹੁਤ ਹੀ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਉਕਤ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਅਮਨਦੀਪ ਪੁੱਤਰ ਮਹਿੰਦਰ ਸਿੰਘ, ਸ਼ਿਵ ਕੁਮਾਰ ਪੁੱਤਰ ਚੰਨਣ ਸਿੰਘ, ਮਨਜੀਤ ਕੁਮਾਰ ਪੁੱਤਰ ਜਗਦੀਸ਼, ਲਵਪ੍ਰੀਤ ਪੁੱਤਰ ਜਸਵਿੰਦਰ ਸਾਰੇ ਹੀ ਵਾਸੀ ਪਿੰਡ ਖਹਿਰਾ ਥਾਣਾ ਫਿਲੌਰ ਅਤੇ ਅਕਾਸ਼ਦੀਪ ਪੁੱਤਰ ਪਿਆਰਾ ਲਾਲ ਵਾਸੀ ਪਿੰਡ ਸ਼ਾਹਪੁਰ ਸਾਰੇ 5 ਹੀ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਨ ਉਪਰੰਤ ਮਾਣਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

Latest News