30 ਸਤੰਬਰ ਨੂੰ ਜਲੰਧਰ ਵਿੱਚ ਅਮਿਤ ਸ਼ਾਹ ਦੀ ਰੈਲੀ ਵਿੱਚ ਚੇਤਨ ਸੂਰੀ ਨੇ ਲੋਕਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਦੀ ਕੀਤੀ ਅਪੀਲ
ਨਸ਼ਾ ਮੁਕਤ ਪੰਜਾਬ ਯਾਤਰਾ ਦਾ ਕਪੂਰਥਲਾ ਪਹੁੰਚਣ ਤੇ ਮਿਲੇ ਭਾਰੀ ਸਮਰਥਨ ਲਈ ਚੇਤਨ ਸੂਰੀ ਨੇ ਕੀਤਾ ਧੰਨਵਾਦ
ਕਪੂਰਥਲਾ 29 ਸਿਤੰਬਰ ਗੌਰਵ ਮੜੀਆ
ਭਾਰਤੀ ਜਨਤਾ ਪਾਰਟੀ(ਭਾਜਪਾ) ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਉਦੇਸ਼ ਨਾਲ ਕੱਢੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਕਪੂਰਥਲਾ ਹਲਕੇ ਵਿੱਚ ਪਹੁੰਚਣ ਤੇ ਕੱਲ੍ਹ ਮਿਲੇ ਭਾਰੀ ਸਮਰਥਨ ਲਈ ਸਮੁੱਚੀ ਭਾਜਪਾ ਲੀਡਰਸ਼ਿਪ,ਵਰਕਰਾਂ ਅਤੇ ਹਲਕੇ ਦੇ ਲੋਕਾਂ ਦਾ ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਤਹਿ ਦਿਲੋਂ ਧੰਨਵਾਦ ਕੀਤਾ।ਚੇਤਨ ਸੂਰੀ ਨੇ ਕਪੂਰਥਲਾ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾ ਵਿੱਚ ਉਤਸ਼ਾਹ ਅਤੇ ਸਵੈ-ਇੱਛਾ ਨਾਲ ਭਾਗੀਦਾਰੀ ਲਈ ਹਲਕੇ ਦੇ ਹਰੇਕ ਮੈਂਬਰ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਹ ਸਮਾਗਮ ਕਿਸੇ ਇੱਕ ਵਿਅਕਤੀ ਜਾਂ ਨੇਤਾ ਕਾਰਨ ਨਹੀਂ,ਸਗੋਂ ਉਨ੍ਹਾਂ ਸਾਰਿਆਂ ਦੀ ਸ਼ਮੂਲੀਅਤ ਕਾਰਨ ਸਫਲ ਹੋਇਆ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਉਦੇਸ਼ ਨੂੰ ਪਛਾਣਦੇ ਹੋਏ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ।ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕੱਢੇ ਗਏ ਕਾਫਲੇ ਵਿੱਚ ਹਲਕੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।ਇਸ ਸਮਾਗਮ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਤੋਂ ਵਰਕਰਾਂ, ਨੌਜਵਾਨਾਂ ਅਤੇ ਸਮਰਥਕਾਂ ਦੀ ਵੱਡੀ ਗਿਣਤੀ ਨੇ ਹਿੱਸਾ ਲਿਆ।ਇਸ ਮੌਕੇ ਚੇਤਨ ਸੂਰੀ ਨੇ ਭਾਜਪਾ ਪੰਜਾਬ ਅਤੇ ਜ਼ਿਲ੍ਹਾ ਪੱਧਰੀ ਲੀਡਰਸ਼ਿਪ,ਮੰਡਲ ਅਤੇ ਬੂਥ ਪੱਧਰੀ ਆਗੂਆਂ ਦਾ ਧੰਨਵਾਦ ਕੀਤਾ।ਉਨ੍ਹਾਂ ਪਾਰਟੀ ਅਹੁਦੇਦਾਰਾਂ, ਸੀਨੀਅਰ ਪਾਰਟੀ ਆਗੂਆਂ,ਮਹਿਲਾ ਵਰਕਰਾਂ, ਨੌਜਵਾਨਾਂ ,ਕਿਸਾਨਾਂ ਅਤੇ ਹਲਕੇ ਦੇ ਉਨ੍ਹਾਂ ਦੇ ਸਾਰੇ ਸਾਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੋਟਰਸਾਈਕਲਾਂ ਤੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਰਗਰਮ ਭਾਗੀਦਾਰੀ ਲਈ ਉਨ੍ਹਾਂ ਸਾਰਿਆਂ ਦੇ ਰਿਣੀ ਹਨ।ਚੇਤਨ ਸੂਰੀ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਿੱਖਿਆ,ਖੇਡਾਂ, ਰੁਜ਼ਗਾਰ ਅਤੇ ਜਾਗਰੂਕਤਾ ਵਰਗੇ ਖੇਤਰਾਂ ਵਿੱਚ ਨਿਰੰਤਰ ਯਤਨਾਂ ਦੀ ਲੋੜ ਹੈ।ਇਸ ਮੌਕੇ ਚੇਤਨ ਸੂਰੀ ਸਮੂਹ ਨੇ ਸ਼ਹਿਰ ਵਾਸੀਆਂ,ਨੌਜਵਾਨਾਂ, ਸਮਾਜਿਕ ਸੰਗਠਨਾਂ ਅਤੇ ਕਿਸਾਨਾਂ ਨੂੰ 30 ਸਤੰਬਰ ਬੁੱਧਵਾਰ ਨੂੰ ਸਵੇਰੇ 10 ਵਜੇ ਮਨੀ ਮਹੇਸ਼ ਮੰਦਰ,ਮਾਲ ਰੋਡ ਤੇ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਵਿੱਚ ਨਸ਼ਿਆਂ ਵਿਰੁੱਧ ਮੈਗਾ ਰੈਲੀ ਵਿੱਚ ਸ਼ਾਮਲ ਹੋ ਕੇ ਨਸ਼ਿਆਂ ਦੀ ਦੁਰਵਰਤੋਂ ਨੂੰ ਖਤਮ ਕਰਨ ਦੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।ਇਸ ਮੌਕੇ ਨਿਰਮਲ ਸਿੰਘ ਨਾਹਰ,ਮਨੂੰ ਧੀਰ,ਵਿਸ਼ਾਲ ਸੋਂਧੀ, ਪ੍ਰਦੀਪ ਠਾਕੁਰ,ਸੰਜੀਵ ਖੰਨਾਗੋਪਾਲ ਕ੍ਰਿਸ਼ਨ ਅਰੋੜਾ,ਸੁਖਵਿੰਦਰ ਸਿੰਘ ਜਿੰਮੀ,ਗੌਰਵ ਨਾਹਰ, ਬੀਬੀ ਰਾਣੀ ਆਦਿ ਮੌਜੂਦ ਸਨ।
Posted By: Gaurav Maria