ਵਾਰਡ ਦੇ ਵਿਕਾਸ ਲਈ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਕੰਮ ਕਰਾਂਗਾ-ਵਿੱਕੀ ਗੁਜਰਾਲ
ਵਾਰਡ ਨੰਬਰ 27 ਤੋਂ ਜਿੱਤੇ ਭਾਜਪਾ ਕੌਂਸਲਰ ਵਿੱਕੀ ਗੁਜਰਾਲ ਨੇ ਮਾਤਾ ਭਦਰਕਾਲੀ ਮੰਦਰ ਵਿੱਚ ਟੇਕਿਆ ਮੱਥਾ
ਕਪੂਰਥਲਾ 8 ਜੂਨ ਗੌਰਵ ਮੜੀਆ
ਵਿਰਾਸਤੀ ਸ਼ਹਿਰ ਦੇ ਵਾਰਡ ਨੰਬਰ 27 ਤੋਂ ਭਾਜਪਾ ਉਮੀਦਵਾਰ ਵਜੋਂ ਜਿੱਤੇ ਵਿੱਕੀ ਗੁਜਰਾਲ ਨੇ ਮਾਤਾ ਭੱਦਰਕਾਲੀ ਵਿਖੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਸ਼ੁਕਰਾਨਾ ਕੀਤਾ ਅਤੇ ਆਪਣੇ ਵਾਰਡ ਵਾਸੀਆਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਰਹਿਣ ਦੀ ਤਾਕਤ ਲਈ ਪ੍ਰਾਰਥਨਾ ਕੀਤੀ।ਇਸ ਮੌਕੇ ਤੇ ਮੰਦਰ ਕਮੇਟੀ ਦੇ ਚੇਅਰਮੈਨ ਰਾਧੇ ਸ਼ਿਆਮ ਨੇ ਭਾਜਪਾ ਕੌਂਸਲਰ ਵਿੱਕੀ ਗੁਜਰਾਲ ਨੂੰ ਮਾਤਾ ਰਾਣੀ ਦੀ ਚੁੰਨੀ ਅਤੇ ਮਾਤਾ ਰਾਣੀ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਭਾਜਪਾ ਕੌਂਸਲਰ ਵਿੱਕੀ ਗੁਜਰਾਲ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਤਰਜੀਹ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਰਹੀ ਹੈ।ਉਨ੍ਹਾਂ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਵਾਰਡ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਸੜਕਾਂ,ਪਾਣੀ,ਸਟਰੀਟ ਲਾਈਟਾਂ ਅਤੇ ਸਫਾਈ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਤਰਜੀਹ ਦਿੰਦੇ ਹੋਏ,ਉਹ ਇਲਾਕੇ ਨੂੰ ਇੱਕ ਮਾਡਲ ਵਾਰਡ ਬਣਾਉਣਗੇ।ਵਿੱਕੀ ਗੁਜਰਾਲ ਨੇ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਰਗਰਮ ਰਹਿਣਗੇ ਅਤੇ ਆਪਣਾ ਲੋਕ ਸੇਵਾ ਕਾਰਜ ਜਾਰੀ ਰੱਖਣਗੇ।ਉਨ੍ਹਾਂ ਵਾਰਡ ਵਾਸੀਆਂ ਵੱਲੋਂ ਉਨ੍ਹਾਂ ਤੇ ਪ੍ਰਗਟਾਏ ਗਏ ਵਿਸ਼ਵਾਸ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਇਸ ਵਿਸ਼ਵਾਸ਼ ਨੂੰ ਕਦੇ ਵੀ ਟੁੱਟਣ ਨਹੀਂ ਦੇਵਾਂਗਾ।ਉਨ੍ਹਾਂਨੇ ਕਿਹਾ ਕਿ ਵਾਰਡ ਦੇ ਵਿਕਾਸ ਲਈ ਪੂਰੀ ਸ਼ਰਧਾ ਅਤੇ ਇਮਾਨਦਾਰੀ ਨਾਲ ਹਮੇਸ਼ਾ ਤਿਆਰ ਰਹਾਂਗਾ ਅਤੇ ਲੋਕ ਭਲਾਈ ਲਈ ਕੰਮ ਕਰਾਂਗਾ। ਉਨ੍ਹਾਂਨੇ ਕਿਹਾ ਕਿ ਵਾਰਡ ਵਾਸੀਆਂ ਭਰੋਸਾ ਦਿੰਦੇ ਹੋਏ ਕਿਹਾ ਕਿ ਵਾਰਡ ਵਿੱਚ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਅਸੀਂ ਮਿਲ ਕੇ ਆਪਣੇ ਵਾਰਡ ਨੂੰ ਹੋਰ ਵੀ ਬਿਹਤਰ ਬਣਾਵਾਂਗੇ।
Posted By: GURBHEJ SINGH ANANDPURI