Nazrana Times

ਪੰਜਾਬੀ

ਆਸਟ੍ਰੇਲੀਆ ਜਾਣ ਦਾ ਵਿਰੋਧ ਕਰਨ ਤੇ ਧੀ ਨੇ ਪਿਓ ਨੂੰ ਮਾਰੀ ਗੋਲੀ ।

16 May, 2026 02:31 AM

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਖਿਲਚੀਆਂ ਵਿਖੇ ਧੀ ਵੱਲੋਂ ਆਪਣੇ ਪਿਤਾ ਦੇ ਲਾਇਸੈਂਸੀ ਪਿਸਤੌਲ ਨਾਲ, ਆਪਣੇ ਹੀ ਪਿਤਾ ਨੂੰ ਗੋਲੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ। ਡੀ. ਐੱਸ. ਪੀ. ਸੁਖਪਾਲ ਸਿੰਘ ਬਾਬਾ ਬਕਾਲਾ ਸਾਹਿਬ ਅਤੇ ਐੱਸ. ਐੱਚ. ਓ. ਮੁਖਤਾਰ ਸਿੰਘ ਖਿਲਚੀਆਂ ਨੇ ਦੱਸਿਆ ਕਿ ਖਿਲਚੀਆਂ ਵਿਖੇ ਇਕ ਲੜਕੀ ਸਨੇਹਦੀਪ ਕੌਰ (ਪੁੱਤਰੀ ਪਰਮਿੰਦਰ ਸਿੰਘ, ਵਾਸੀ ਖਿਲਚੀਆਂ), ਜਿਸ ਨੇ ਕਿ ਪਿਛਲੇ ਸਾਲ 2025 ’ਚ +2 ਕੀਤੀ ਸੀ ਅਤੇ ਵਿਦੇਸ਼ (ਆਸਟ੍ਰੇਲੀਆ) ਜਾਣਾ ਚਾਹੁੰਦੀ ਸੀ, ਉਹ ਖੁਲ੍ਹੇ ਵਿਚਾਰਾਂ ਵਾਲੀ ਸੀ। ਉਸ ਦਾ ਪਿਤਾ ਅਤੇ ਘਰ ਦੇ ਉਸ ਨੂੰ ਰੋਕਦੇ ਸਨ ਅਤੇ ਕਥਿਤ ਤੌਰ ’ਤੇ ਉਸ ਦੀ ਕਈ ਵਾਰ ਕੁੱਟਮਾਰ ਵੀ ਕਰਦੇ ਸਨ। ਉਸ ਨੂੰ ਘਰ ਵਿਚ ਹੀ ਬੰਦਿਸ਼ਾਂ ਤਹਿਤ ਰੱਖਿਆ ਗਿਆ ਸੀ।

ਇਸੇ ਗੱਲ ਤੋਂ ਗੁੱਸੇ ’ਚ ਆ ਕੇ ਸਨੇਹਦੀਪ ਨੇ ਆਪਣੇ ਪਿਤਾ ਉੱਪਰ ਪਿੱਠ ਪਿੱਛੋਂ ਗੋਲੀ ਚਲਾ ਦਿੱਤੀ, ਜੋ ਕਿ ਉਸ ਦੇ ਖੱਬੇ ਪਾਸੇ ’ਚ ਲੱਗੀ। ਜਿਸ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ। ਪੁਲਸ ਨੇ ਮੁਕੱਦਮਾ ਦਰਜ ਕਰ ਕੇ ਕੁੜੀ ਸਨੇਹਦੀਪ ਕੌਰ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਧਾਰਾ 307, 25/54/59 ਤਹਿਤ ਥਾਣਾ ਖਿਲਚੀਆਂ ਵਿਖੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਇਸੈਂਸੀ ਹਥਿਆਰ ਵੀ ਬਰਾਮਦ ਕਰ ਲਿਆ ਹੈ।

Posted By: GURBHEJ SINGH ANANDPURI

Latest News