ਬਹੁਜਨ ਏਕਤਾ ਮੋਰਚਾ ਬਣਾਉਣ ਦਾ ਉਦੇਸ਼ ਸਮਾਜ ਨੂੰ ਇਕਜੁੱਟ ਕਰਨਾ ਅਤੇ ਬਹੁਜਨ ਸਮਾਜ ਨੂੰ ਅਸਲ ਰਾਜਨੀਤਿਕ ਆਵਾਜ਼ ਦੇਣਾ
ਚੰਡੀਗੜ੍ਹ, 12 ਅਕਤੂਬਰ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਬਹੁਜਨ ਏਕਤਾ ਮੋਰਚਾ ਬਣਾਉਣ ਦਾ ਉਦੇਸ਼ ਸਮਾਜ ਨੂੰ ਇਕਜੁੱਟ ਕਰਨਾ ਅਤੇ ਬਹੁਜਨ ਸਮਾਜ ਨੂੰ ਅਸਲ ਰਾਜਨੀਤਿਕ ਆਵਾਜ਼ ਦੇਣਾ ਹੈ। ਮੋਰਚਾ ਉਨ੍ਹਾਂ ਰਾਜਨੀਤਿਕ ਪਾਰਟੀਆਂ ਨਾਲ ਮਿਲ ਕੇ ਕੰਮ ਕਰਨ ਦੀ ਕੋਸ਼ਿਸ਼ ਕਰੇਗਾ ਜੋ ਬਹੁਜਨ ਸਮਾਜ ਦੇ ਹੱਕਾਂ ਲਈ ਕੰਮ ਕਰਦੀਆਂ ਹਨ। ਸਾਡਾ ਧਿਆਨ ਲੋਕਾਂ ਦੇ ਮੁੱਦਿਆਂ ਉੱਤੇ ਵਧੀਆ ਸਿੱਖਿਆ ਅਤੇ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ। ਨਵੇਂ ਹਸਪਤਾਲਾਂ ਅਤੇ ਤਕਨਾਲੋਜੀ ਨਾਲ ਸਿਹਤ ਸੇਵਾਵਾਂ ਵਿੱਚ ਸੁਧਾਰ ਅਤੇ ਬੇਲੋੜੇ ਟੀਕਾਕਰਨ ਤੋਂ ਬਚਾਅ।
ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ। ਭ੍ਰਿਸ਼ਟਾਚਾਰ ਅਤੇ ਗਰੀਬੀ ਨੂੰ ਖ਼ਤਮ ਕਰਨਾ ਅਤੇ ਚੰਗੀ ਜ਼ਿੰਦਗੀ ਯਕੀਨੀ ਬਣਾਉਣਾ। ਸਾਡੀਆਂ ਤਰਜੀਹਾਂ, ਸੰਵਿਧਾਨ ਦੀ ਭਾਵਨਾ ਅਤੇ ਇਸ ਦੇ ਬੁਨਿਆਦੀ ਢਾਂਚੇ ਦੀ ਰੱਖਿਆ ਕਰਨਾ। ਸੀਬੀਆਈ, ਈਡੀ ਆਦਿ ਸੰਵਿਧਾਨਕ ਸੰਸਥਾਵਾਂ ਨੂੰ ਨਿਰਪੱਖ ਅਤੇ ਆਜ਼ਾਦ ਤਰੀਕੇ ਨਾਲ ਕੰਮ ਕਰਨ ਦੇਣਾ। ਨਿਆਂਪਾਲਿਕਾ ਨੂੰ ਆਜ਼ਾਦ, ਪਾਰਦਰਸ਼ੀ ਅਤੇ ਨਿਰਪੱਖ ਬਣਾਉਣਾ ਅਤੇ ਯੋਗਤਾ ਦੇ ਆਧਾਰ 'ਤੇ ਨਿਯੁਕਤੀਆਂ ਕਰਨਾ। ਆਜ਼ਾਦ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਅਤੇ ਲੋਕਾਂ ਦੀ ਸਹੀ ਨੁਮਾਇੰਦਗੀ ਯਕੀਨੀ ਬਣਾਉਣਾ। ਸਾਡੀ ਮੂਲ ਪ੍ਰਣਾਲੀ ਮਨੁੱਖੀ ਅਧਿਕਾਰਾਂ ਅਤੇ ਨਾਗਰਿਕਾਂ ਦੇ ਬੁਨਿਆਦੀ ਹੱਕਾਂ ਦੀ ਰੱਖਿਆ ਕਰਨਾ, ਜਿਸ ਵਿੱਚ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਰੱਖਣ ਦਾ ਹੱਕ ਵੀ ਸ਼ਾਮਲ ਹੈ। ਸਸਤੇ ਘਰ ਅਤੇ ਰਹਿਣ ਲਈ ਸਹੂਲਤਾਂ ਮੁਹੱਈਆ ਕਰਵਾਉਣਾ। ਸਾਫ਼ ਵਾਤਾਵਰਨ, ਸਾਫ਼ ਹਵਾ, ਪੀਣ ਲਈ ਸੁਰੱਖਿਅਤ ਪਾਣੀ ਅਤੇ ਪੌਸ਼ਟਿਕ ਭੋਜਨ ਯਕੀਨੀ ਬਣਾਉਣਾ। ਪੁਲਿਸ ਨੂੰ ਜਵਾਬਦੇਹ ਬਣਾਉਣਾ ਅਤੇ ਸਰਕਾਰ ਦੇ ਹਰ ਅਧਿਕਾਰੀ ਦੀ ਜਵਾਬਦੇਹੀ ਯਕੀਨੀ ਬਣਾਉਣਾ।
ਮੋਰਚਾ ਸਮਾਜ ਦੇ ਹਰ ਵਰਗ, ਖ਼ਾਸ ਕਰਕੇ ਨੌਜਵਾਨਾਂ ਨੂੰ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਾ ਹੈ, ਤਾਂ ਜੋ ਨੁਮਾਇੰਦਾ, ਜਵਾਬਦੇਹ ਅਤੇ ਪਾਰਦਰਸ਼ੀ ਲੋਕਤੰਤਰ ਸਥਾਪਿਤ ਕੀਤਾ ਜਾ ਸਕੇ। ਆਓ, ਸੰਸਦ ਅਤੇ ਵਿਧਾਨ ਸਭਾ ਵੱਲ ਕੂਚ ਕਰੀਏ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ