Nazrana Times

ਪੰਜਾਬੀ

ਰਾਗ ਨਾਦ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ 56 ਜੇਤੂ ਟਰਾਫੀਆਂ ਨਾਲ ਸਿਰਜਿਆ ਇਤਿਹਾਸ

05 Oct, 2026 04:43 PM

ਸਿੱਖ ਚਿਲਡਰਨ ਡੇ ਮੌਕੇ ਤੰਤੀ ਸਾਜ ਦਿਲਰੁਬਾ ‘ਤੇ ਕੀਰਤਨ ਕਰਨ ਵਾਲੀ ਇਕਲੌਤੀ ਸਰਗੁਣ ਕੌਰ ਅਕੈਡਮੀ ਦੀ ਵਿਦਿਆਰਥਣ 

ਨਿਊਜ਼ੀਲੈਂਡ, ਆਕਲੈਂਡ ( ਤਰਨਜੋਤ ਸਿੰਘ ) ਸਿੱਖ ਚਿਲਡਰਨ ਡੇ ਦੇ ਦੋ ਦਿਨਾਂ ਮੁਕਾਬਲੇ ਦੌਰਾਨ ਰਾਗ ਨਾਦ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਵੱਡੀ ਜਿੱਤ ਦਰਜ ਕਰਦਿਆਂ ਵੱਖ ਵੱਖ ਮੁਕਾਬਲਿਆਂ ਵਿਚੋਂ 56 ਜੇਤੂ ਟਰਾਫੀਆਂ ਆਪਣੇ ਨਾਵੇਂ ਕਰਕੇ ਇਤਿਹਾਸ ਸਿਰਜਿਆ ।

ਅਕੈਡਮੀ ਦੇ ਸੰਚਾਲਕ ਭਾਈ ਬਚਿੱਤਰ ਸਿੰਘ ਨੇ ਵਿਦਿਆਰਥੀਆਂ ਦੀ ਇਸ ਖੁਸ਼ੀ ਨੂੰ ਗੁਰੂ ਸਾਹਿਬ ਜੀ ਦੀ ਕਿਰਪਾ ਦਸਦਿਆਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ । 

ਉਹਨਾਂ ਅਕੈਡਮੀ ਦੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਹਨਾਂ ਦੀ ਮਿਹਨਤ ਦਾ ਹੀ ਫਲ ਹੈ ਇਸ ਲਈ ਅਗੇ ਤੋਂ ਹੋਰ ਤਕੜੇ ਹੋ ਕੇ ਰਿਆਜ਼ ਤੇ ਸਮਾਂ ਦਿਓ ਅਤੇ ਆਉਣ ਵਾਲਾ ਸਮਾਂ ਤੁਹਾਡੇ ਹਥਾਂ ਵਿੱਚ ਹੋਵੇਗਾ । 

ਉਹਨਾਂ ਦੱਸਿਆ ਕਿ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸਮੁੱਚੇ ਸਿੱਖ ਚਿਲਡਰਨ ਡੇ ਦੇ ਮੁਕਾਬਲਿਆਂ ਵਿੱਚ ਅਕੈਡਮੀ ਦੀ ਵਿਦਿਆਰਥਣ ਸਰਗੁਣ ਕੌਰ ਇਕਲੌਤੀ ਤੰਤੀ ਸਾਜ ਦਿਲਰੁਬਾ ਤੇ ਕੀਰਤਨ ਕਰਨ ਵਾਲੀ ਬੱਚੀ ਸੀ । 

ਉਹਨਾਂ ਸਮੂਹ ਭਾਗ ਲੈਣ ਵਾਲੇ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਵਿਸ਼ੇਸ਼ ਵਧਾਈ ਦੇ ਪਾਤਰ ਦਸਿਆ ਜੋ ਇਸ ਪੱਛਮ ਸੱਭਿਅਤਾ ਵਾਲੇ ਦੇਸ਼ ਵਿਚ ਰਹਿ ਕੇ ਵੀ ਆਪਣੇ ਬੱਚਿਆਂ ਨੂੰ ਉਹਨਾਂ ਦੇ ਮੂਲ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ ।

Posted By: GURBHEJ SINGH ANANDPURI

Latest News