24ਵਾਂ ਸ਼ਕਤੀ ਦਿਵਸ ਤੇ ਵਿਸ਼ਾਲ ਜਾਗਰਣ 26 ਅਪ੍ਰੈਲ ਨੂੰ
ਅੱਪਰਾ, 22 ਅਪ੍ਰੈਲ (ਤੀਰਥ ਸਿੰਘ ਮੈਂਗੜ੍ਹਾ)-ਕਰੀਬੀ ਪਿੰਡ ਮੋਂਰੋਂ ਵਿਖੇ ਸਥਿਤ ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ਵਿਖੇ ਗੱਦੀਨਸ਼ੀਨ ਗੁਰੂ ਮਾਂ ਮਾਤਾ ਸਵਰਨ ਦੇਵਾ (ਯੂ ਕੇ) ਦੇ ਆਸ਼ੀਰਵਾਦ ਤੇ ਰਹਿਨੁਮਾਈ ਹੇਠ 24ਵਾਂ ਸ਼ਕਤੀ ਦਿਵਸ ਤੇ ਵਿਸ਼ਾਲ ਜਾਗਰਣ ਮੁੱਖ ਸੇਵਾਦਾਰ ਸੀਤੇ ਮਾਤਾ (ਯੂ ਕੇ) ਤੇ ਭਗਤ ਵਿਜੇ ਹਰਫ਼ (ਯੂ ਕੇ) ਦੀ ਅਗਵਾਈ ਹੇਠ ਮਿਤੀ 26 ਅਪ੍ਰੈਲ ਦਿਨ ਐਤਵਾਰ ਨੂੰ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੂਜਾ ਰਾਤ 7 ਵਜੇ ਹੋਵੇਗੀ। ਉਪਰੰਤ ਜਾਗਰਣ ਦੌਰਾਨ ਪ੍ਰਸਿੱਧ ਧਾਰਮਿਕ ਗਾਇਕ ਸਰਵੀ ਰਤਨ ਮੋਹਾਲੀ, ਜੀ ਬਿਲਗਾ, ਰਜਾ ਹਸਨ, ਅਮਨਦੀਪ ਪਾਠਕ, ਜੇ ਚੀਮਾ, ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਜਾਗਰਣ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਮਿਸਟਰ ਕੇ ਟੀ ਅੱਪਰਾ ਬਾਖੂਬੀ ਨਿਭਾਉਣਗੇ। ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ।
Posted By: GURBHEJ SINGH ANANDPURI