ਪਿੰਡ ਬਾਠ ਦੇ ਦਰਜਨਾਂ ਪਰਿਵਾਰ ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ 'ਚ ਹੋਏ ਸ਼ਾਮਲ
ਪੰਜਾਬ ਦੀ ਜਨਤਾ 2027 'ਚ ਕਾਂਗਰਸ ਪਾਰਟੀ ਦੀ ਸਰਕਾਰ ਬਨਾਉਣ ਲਈ ਉਤਾਵਲੀ- ਸਿੱਕੀ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,10 ਅਪ੍ਰੈਲ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਬਾਠ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਦੇ ਦਰਜਨਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਗਰਮ ਵਰਕਰਾਂ ਨੇ ਆਪੋ-ਆਪਣੀ ਪਾਰਟੀ ਨੂੰ ਛੱਡ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਰਮਨਜੀਤ ਸਿੰਘ ਸਿੱਕੀ ਸਾਬਕਾ ਵਿਧਾਇਕ ਹਲਕਾ ਖਡੂਰ ਸਾਹਿਬ ਦੀ ਅਗਵਾਈ ਹੇਠ ਜੈਕਾਰਿਆਂ ਤੇ ਨਾਅਰਿਆਂ ਦੀ ਗੂੰਜ ਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ।ਉਨਾਂ ਦੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਤੇ ਸਾਬਕਾ ਵਿਧਾਇਕ ਸਿੱਕੀ ਨੇ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਉਹਨਾਂ ਨਾਲ ਵਾਅਦਾ ਕੀਤਾ ਕਿ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਵਰਕਰਾਂ ਨੂੰ ਸਮੇਂ-ਸਮੇਂ ਤੇ ਕਾਂਗਰਸ ਪਾਰਟੀ 'ਚ ਮਾਨ ਸਨਮਾਨ ਦੇ ਕੇ ਕਾਂਗਰਸ ਪਾਰਟੀ ਦੀ ਸੇਵਾ ਲਈ ਜਿੰਮੇਵਾਰੀਆਂ ਸੌਂਪੀਆਂ ਜਾਣਗੀਆਂ ਤਾਂ ਜੋ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਚੋਂ ਕਾਂਗਰਸ ਪਾਰਟੀ ਦੀ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਕੇ ਮੁੜ ਪੰਜਾਬ ਚੋਂ ਆਪਣੀ ਕਾਂਗਰਸ ਪਾਰਟੀ ਦੀ ਅਗਵਾਈ ਹੇਠ 2027 'ਚ ਕਾਂਗਰਸ ਸਰਕਾਰ ਬਣਾ ਸਕੀਏ।ਉਨਾ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆ ਲੋਕ ਮਾਰੂ ਤੇ ਗਲਤ ਨੀਤੀਆਂ ਤੋਂ ਤੰਗ ਹੋ ਚੁੱਕੇ ਹਨ।ਇਸੇ ਕਰਕੇ ਪੰਜਾਬ ਦੇ ਸੂਝਵਾਨ ਤੇ ਬਹਾਦਰ ਲੋਕ ਦਿਨੋ-ਦਿਨ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਕੇ ਕਾਂਗਰਸ ਪਾਰਟੀ ਨੂੰ ਮਜਬੂਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਚੋਂ ਆਮ ਆਦਮੀ ਪਾਰਟੀ ਦਾ ਭੋਗ ਪੈ ਜਾਵੇਗਾ।ਉਨਾਂ ਕਿਹਾ ਇਹੋ ਹਾਲ ਸ਼੍ਰੋਮਣੀ ਅਕਾਲੀ ਦਲ (ਬ) ਦਾ ਹੈ ਜੋ ਸ੍ਰੀ ਦਰਬਾਰ ਸਾਹਿਬ ਜਾ ਕੇ ਆਪਣੇ ਪਾਪ ਬਖਸ਼ਾਉਣ ਲਈ ਤਖਤੀਆਂ ਪਾ ਕੇ ਮੁਆਫੀ ਮੰਗਦੇ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਆਉਣ ਤੇ ਜਵਾਕਾਂ ਵਾਂਗ ਪੈਰ ਤੇ ਮੁੱਕਰ ਕੇ ਪੰਜਾਬੀਆਂ ਦੀ ਕਚਹਿਰੀ 'ਚ ਝੂਠ ਫਰੇਬ ਮਾਰ ਕੇ ਆਪਣਾ ਅਸਲੀ ਚਿਹਰਾ ਅਸਲੀ ਰੰਗ ਪੰਜਾਬੀਆਂ ਨੂੰ ਵਿਖਾ ਰਹੇ ਹਨ।ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਤੇ ਬਹਾਦਰ ਹਨ ਇਸੇ ਕਰਕੇ ਉਹ ਡਰਾਮੇਬਾਜ਼ਾਂ ਨੂੰ ਮੂੰਹ ਨਹੀਂ ਲਾਉਣਗੇ।ਇਸੇ ਕਰਕੇ ਲੋਕ ਦਿਨੋ-ਦਿਨ ਕਾਂਗਰਸ ਪਾਰਟੀ ਚੋਂ ਸ਼ਾਮਿਲ ਹੋ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ। ਇਸ ਮੌਕੇ ਕਾਂਗਰਸ ਪਾਰਟੀ ਵਿੱਚ ਸਾਮਲ ਹੋਣ ਵਾਲੇ ਪਰਿਵਾਰਾਂ ਵਿੱਚ ਜਗਤਾਰ ਸਿੰਘ ਬਾਠ,ਮੰਗਲ ਸਿੰਘ ਬਾਠ, ਬਲਵੰਤ ਸਿੰਘ ਬਾਠ,ਮਨਜਿੰਦਰ ਸਿੰਘ ਬਾਠ,ਗੁਰਦੇਵ ਸਿੰਘ ਬਾਠ,ਬਲਦੇਵ ਸਿੰਘ ਬਾਠ, ਬਲਕਾਰ ਸਿੰਘ ਬਾਠ,ਜਸਵਿੰਦਰ ਸਿੰਘ ਬਾਠ,ਕਸ਼ਮੀਰ ਸਿੰਘ ਬਾਠ,ਮਹਿੰਦਰ ਸਿੰਘ ਬਾਠ,ਕੈਮਲ ਸਿੰਘ ਬਾਠ, ਕਰਨੈਲ ਸਿੰਘ ਬਾਠ,ਜਗਤਾਰ ਸਿੰਘ ਬਾਠ,ਸੁਖਦੇਵ ਸਿੰਘ ਬਾਠ,ਕੁਲਦੀਪ ਸਿੰਘ ਬਾਠ,ਇੰਦਰਜੀਤ ਸਿੰਘ ਬਾਠ, ਸਰਬਜੀਤ ਸਿੰਘ ਬਾਠ,ਲਵਪ੍ਰੀਤ ਸਿੰਘ,ਅਵਤਾਰ ਸਿੰਘ, ਪ੍ਰੇਮ ਸਿੰਘ,ਬਲਜੀਤ ਸਿੰਘ , ਅਮਰਜੀਤ ਸਿੰਘ,ਤਲਵਿੰਦਰ ਸਿੰਘ,ਨਸੀਬ ਸਿੰਘ, ਮਹਿਕਪ੍ਰੀਤ ਸਿੰਘ,ਹਰਬੰਸ ਸਿੰਘ, ਪਰਮਜੀਤ ਸਿੰਘ,ਜਗੀਰ ਸਿੰਘ, ਬਿੱਕਰ ਸਿੰਘ,ਨਿਸ਼ਾਨ ਸਿੰਘ,ਸੰਮਾ ਸਿੰਘ,ਹਰਜੀਤ ਕੌਰ, ਦਲਜੀਤ ਕੌਰ,ਨਰਿੰਦਰ ਕੌਰ,ਕੁਲਵੰਤ ਕੌਰ,ਪਰਮਜੀਤ ਕੌਰ, ਪ੍ਰਕਾਸ਼ ਕੌਰ, ਜਗੀਰ ਕੌਰ,ਸੁਖਜੀਤ ਕੋਰ,ਅਮਰਜੀਤ ਕੌਰ, ਪਲਵਿੰਦਰ ਕੌਰ, ਬਲਜੀਤ ਕੌਰ,ਪਲਵਿੰਦਰ ਕੌਰ,ਬਲਜੀਤ ਕੌਰ,ਪਾਲ ਕੌਰ, ਕੰਸ ਕੌਰ ਨੇ ਸਾਰੇ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਚ ਸ਼ਮੂਲੀਅਤ ਕੀਤੀ।
ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਰਘਬੀਰ ਸਿੰਘ ਬਾਠ,ਮੰਗਲ ਸਿੰਘ ਬਾਠ,ਸੂਬੇਦਾਰ ਬਲਦੇਵ ਸਿੰਘ,ਸਾਬਕਾ ਸਰਪੰਚ ਭੁਪਿੰਦਰ ਸਿੰਘ ਬਾਠ,ਸਾਬਕਾ ਸਰਪੰਚ ਅੰਗਰੇਜ਼ ਸਿੰਘ ਬਾਠ,ਜੈਮਲ ਸਿੰਘ, ਬਾਬਾ ਅਮਰਜੀਤ ਸਿੰਘ, ਬਲਵਿੰਦਰ ਸਿੰਘ,ਵਰਿਆਮ ਸਿੰਘ, ਲਖਵਿੰਦਰ ਸਿੰਘ, ਪੂਰਨ ਸਿੰਘ,ਗੁਰਦੇਵ ਸਿੰਘ,ਬਲਦੇਵ ਸਿੰਘ ,ਗੁਰਵਿੰਦਰ ਸਿੰਘ,ਰਾਜਬੀਰ ਸਿੰਘ ਪੱਖੋਕੇ,ਸਰਪੰਚ ਜਗਰੂਪ ਸਿੰਘ ਖਵਾਸਪੁਰ,ਬਲਜਿੰਦਰ ਸਿੰਘ ਰੰਧਾਵਾ,ਬਲਜੀਤ ਸਿੰਘ ਪੰਡੋਰੀ , ਬਿੱਲਾ ਪਲਵਾਨ ਨੌਰੰਗਾਬਾਦ,ਸਰਪੰਚ ਅਮਨਦੀਪ ਸਿੰਘ ਕੰਗ, ਸਰਪੰਚ ਹਰਜੀਤ ਸਿੰਘ ਘਸੀਟਪੁਰ,ਗੁਰਦਿਆਲ ਸਿੰਘ ਦੀਨੇਵਾਲ ,ਸੁਖਵਿੰਦਰ ਸਿੰਘ ਦੇਊ ,ਯੂਥ ਪ੍ਰਧਾਨ ਜਗਰਾਜ ਸਿੰਘ ਰੰਧਾਵਾ,ਪੀਏ ਰਣਜੀਤ ਸਿੰਘ ਰਾਣਾ ਪਵਾਰ ਨਿੱਜੀ ਸਹਾਇਕ ਸਾਬਕਾ ਵਿਧਾਇਕ ਸਿੱਕੀ,ਮੈਂਬਰ ਬਚਿੱਤਰ ਸਿੰਘ ਕੰਗ,ਸਰਪੰਚ ਪ੍ਰਗਟ ਸਿੰਘ,ਮੈਂਬਰ ਗਗਨ ਕੰਗ ਆਦਿ ਹਾਜਰ ਸਨ।
Posted By: GURBHEJ SINGH ANANDPURI