Nazrana Times

ਪੰਜਾਬੀ

ਇਮਾਨ ਸਿੰਘ ਮਾਨ ਨੂੰ ਰਾਜਨੀਤਿਕ ਪਾਰਟੀ ਦਾ ਆਗੂ ਕਹਿ ਕੇ ਸਮਾਂ ਨਾ ਦੇਣ ਵਾਲੇ ਪ੍ਰਧਾਨ ਧਾਮੀ ਤਾਂ ਖੁਦ ਬਾਦਲਾਂ ਦੇ ਚਾਪਲੂਸ ਤੇ ਬਾਬਾ ਧੁੰਮਾ ਭਾਜਪਾ ਦੇ ਹਮਾਇਤੀ ਹਨ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

07 Apr, 2026 10:07 PM

ਅੰਮ੍ਰਿਤਸਰਸ, 7 ਅਪ੍ਰੈਲ , ਨਜ਼ਰਾਨਾ ਟਾਈਮਜ - ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ ਨੂੰ ਇਹ ਕਹਿ ਕੇ ਸਮਾਂ ਨਾ ਦੇਣਾ ਕਿ ਉਹ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਹਨ ਤਾਂ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਜਵਾਬ ਦੇਣ ਕਿ ਬੀਜੇਪੀ ਦਾ ਸਮਰਥਕ ਬਾਬਾ ਹਰਨਾਮ ਸਿੰਘ ਧੁੰਮਾ ਕਿੰਨਾ ਕੁ ਧਾਰਮਿਕ ਹੈ ਅਤੇ ਆਪਣੇ ਆਪ ਨੂੰ ਸੁਖਬੀਰ ਬਾਦਲ ਦਾ ਸਿਪਾਹੀ ਦੱਸਣ ਵਾਲਾ ਹਰਜਿੰਦਰ ਸਿੰਘ ਧਾਮੀ ਕੀ ਰਾਜਨੀਤਿਕ ਨਹੀਂ ਹੈ ? ਉਹਨਾਂ ਕਿਹਾ ਕਿ ਜਿਹੜੇ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀਆਂ ਧੱਜੀਆਂ ਉਡਾਉਂਦੇ ਹਨ, ਗੁਰੂ ਦੀ ਹਜ਼ੂਰੀ ਵਿੱਚ ਬੈਂਚਾਂ 'ਤੇ ਬਹਿ ਕੇ ਨਿਰਾਦਰ ਕਰਦੇ ਹਨ, ਭਾਜਪਾ/ਆਰਐਸਐਸ ਨਾਲ ਯਾਰੀਆਂ ਲਾਉਂਦੇ ਹਨ, ਸਿੱਖਾਂ ਨੂੰ ਸਨਾਤਨੀ ਅਖਵਾਉਂਦੇ ਹਨ, ਭੂਮੀ ਪੂਜਣ ਤੇ ਹੋਰ ਹਿੰਦੂ ਰੀਤਾਂ ਕਰਦੇ ਹਨ ਉਹ ਮੀਟਿੰਗ ਵਿੱਚ ਚੌਧਰੀ ਬਣ ਕੇ ਬੇਅਦਬੀ ਮਾਮਲੇ 'ਚ ਪੰਥ ਨੂੰ ਮੱਤਾਂ ਦਿੰਦੇ ਫਿਰਦੇ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਈ ਵੀ ਕੰਮ ਪੰਥ ਦੇ ਭਲੇਰੇ ਲਈ ਨਹੀਂ ਕਰ ਸਕਦੀ ਉਸ ਵੱਲੋਂ ਸੱਦਿਆ ਇਕੱਠ ਕੇਵਲ ਬਾਦਲਾਂ ਦੀ ਸਿਆਸਤ ਚਮਕਾਉਣ ਲਈ ਹੈ। ਉਹਨਾਂ ਕਿਹਾ ਕਿ ਧਾਮੀ ਕਹਿੰਦਾ ਸ਼੍ਰੋਮਣੀ ਕਮੇਟੀ ਨੇ ਬੇਅਦਬੀਆਂ ਖ਼ਿਲਾਫ਼ ਬੜੀ ਲੜਾਈ ਲੜੀ ਹੈ। ਪੰਥ ਪੁੱਛਦਾ ਹੈ ਕਿ ਉਹ ਲੜਾਈ ਕਿਹੜੀ ਸੀ ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦੇਣੀ, ਮਾਫ਼ੀਨਾਮੇ ਨੂੰ ਸਹੀ ਠਹਿਰਾਉਣ ਲਈ 95 ਲੱਖ ਰੁਪਏ ਦੇ ਇਸ਼ਤਿਹਾਰ ਗੁਰੂ ਦੀ ਗੋਲਕ 'ਚੋ ਦੇਣੇ, ਸਿੰਘਾਂ ਨੂੰ ਸ਼ਹੀਦ ਕਰਵਾਉਣਾ , ਮੂੰਹ ਵਿੱਚ ਘੁੰਗਣੀਆਂ ਪਾਈ ਰੱਖਣੀਆਂ, ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨੀ, ਇਨਸਾਫ਼ ਮੰਗਦੇ ਗੁਰਸਿੱਖਾਂ ਨੂੰ ਵੇਹਲੇ ਅਤੇ ਕਾਂਗਰਸੀ ਕਹਿਣਾ, ਸੰਗਤਾਂ ਉਤੇ ਤਾੜੀਆਂ ਮਾਰ-ਮਾਰ ਕੇ ਹੱਸਣਾ, ਬੇਅਦਬੀਆਂ ਸਮੇਂ ਕਮਰਿਆਂ 'ਚ ਬੈਠ ਕੇ ਸੁਖਬੀਰ ਬਾਦਲ ਦੀਆਂ ਲੱਤਾਂ ਘੁੱਟਣੀਆਂ, ਦੋਸ਼ੀ ਉਮਰਾਨੰਗਲ ਨੂੰ ਸਨਮਾਨਿਤ ਕਰਨਾ ਕੀ ਇਹ ਲੜਾਈ ਲੜੀ ਹੈ ? ਉਹਨਾਂ ਕਿਹਾ ਕਿ ਜੇ ਬਾਦਲ ਸਰਕਾਰ ਹੁੰਦੀ ਤਾਂ ਕੱਲ੍ਹ ਸ਼ਾਇਦ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਚ ਡੇਰਾ ਸਿਰਸਾ ਮੁਖੀ ਤੇ ਬੇਅਦਬੀ ਦੇ ਹੋਰ ਦੁਸ਼ਟਾਂ ਦਾ ਸਨਮਾਨ ਕੀਤਾ ਜਾਂਦਾ। ਉਹਨਾਂ ਕਿਹਾ ਕਿ ਬੇਅਦਬੀ ਮਾਮਲਿਆਂ 'ਚ ਕਾਨੂੰਨ ਬਣਨਾ ਚਾਹੀਦਾ ਜਾਂ ਨਹੀਂ ਇਹ ਫੈਸਲਾ ਖਾਲਸਾ ਪੰਥ ਨੇ ਕਰਨਾ ਹੈ। ਨਾ ਕਿ ਬੇਅਦਬੀਆਂ ਦੇ ਦੁਸ਼ਟਾਂ ਨੂੰ ਬਚਾਉਣ ਵਾਲੇ ਬਾਦਲਕਿਆਂ ਨੇ। ਡੇਰਾ ਸਿਰਸਾ ਦੀ ਹਮਾਇਤੀ ਅਤੇ ਬਾਦਲਾਂ ਦੀ ਚਾਪਲੂਸ ਸ਼੍ਰੋਮਣੀ ਕਮੇਟੀ ਨੂੰ ਬੇਅਦਬੀ ਮਾਮਲਿਆਂ 'ਚ ਮੀਟਿੰਗ ਸੱਦਣ ਦਾ ਕੋਈ ਹੱਕ ਹੀ ਨਹੀਂ ਸੀ ਇਹ ਤਾਂ ਖੁਦ ਪੰਥ ਦੇ ਗੁਨਾਹਗਾਰ ਹਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #