Nazrana Times

ਪੰਜਾਬੀ

ਜੂਨ 1984 ਦੀ 42 ਵੀਂ ਵਰੇ ਗੰਢ ਤੇ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਭਾਰਤੀ ਕੌਸਲੇਟ ਫਰੈਂਕਫੋਰਟ ਵਿਖੇ ਭਾਰੀ ਰੋਸ ਮੁਜਾਹਰਾ।

08 Jun, 2026 12:09 AM

ਫਰੈਂਕਫਰਟ , ਨਜ਼ਰਾਨਾ ਟਾਈਮਜ਼ ਬਿਊਰੋ 
ਛੇ ਜੂਨ ਦਿਨ ਸ਼ਨਿੱਚਰਵਾਰ ਨੂੰ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵਲੋਂ ਜੂਨ ਚੁਰਾਸੀ ਵਿਚ ਭਾਰਤੀ ਫੋਰਸਾਂ ਵੱਲੋਂ ਅਕਾਲ ਤਖ਼ਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ, ਢਹਿ ਢੇਰੀ ਕਰਨ ਦੀ ਕਾਰਵਾਈ ਤੇ ਰੋਸ ਪ੍ਰਦਰਸ਼ਨ ਕਰਦਿਆਂ ਭਾਰਤੀ ਹਕੂਮਤ ਨੂੰ ਲਾਹਨਤਾਂ ਪਾਉਂਦਿਆ ਕਿਹਾ ਗਿਆ ਹੈ ਕਿ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਸਿੰਘਾਂ ਵੱਲੋਂ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਸ਼ਹੀਦ ਜਰਨਲ ਸੁਬੇਗ ਸਿੰਘ, ਸ਼ਹੀਦ ਬਾਬਾ ਠਾਰਾ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ, ਅਤੇ ਭਾਰਤੀ ਫ਼ੋਰਸਾਂ ਨਾਲ ਜੂਝ ਕੇ ਸ਼ਹਾਦਤਾਂ ਪਾਉਣ ਵਾਲੇ ਮੁੱਠੀ ਭਰ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨਾਲ ਹੀ ਹਜ਼ਾਰਾਂ ਹੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਮਨਾਉਣ ਆਈਆਂ ਸੰਗਤਾਂ ਜੋ ਭਾਰਤੀ ਹਕੂਮਤ ਵੱਲੋਂ ਸ਼ਹੀਦ ਕਿਤੀਆਂ ਗਈਆਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਸ਼ਹੀਦ ਜਨਰਲ ਸੁਬੇਗ ਸਿੰਘ ਦੀ ਸੁਚੱਜੀ ਅਗਵਾਈ ਹੇਠ ਮੁੱਠੀ ਭਰ ਸਿੰਘਾਂ ਨੇ ਕਿਵੇਂ 6 ਦਿਨ ਭਾਰਤੀ ਫੌਜਾਂ ਦਾ ਮੂੰਹ ਮੌੜਿਆ, ਜਿਹੜੇ ਸਮਝਦੇ ਸਨ ਕਿ ਅਸੀਂ ਚੰਦ ਘੰਟਿਆਂ ਵਿੱਚ ਸੰਤਾਂ ਨੂੰ ਗਿ੍ਰਫਤਾਰ ਕਰ ਲਵਾਂਗੇ। ਭਾਰਤੀ ਕੌਸਲੇਟ ਫਰੈਂਕਫੋਰਟ ਦੇ ਨੁਮਾਇੰਦਿਆਂ ਰਾਹੀਂ ਇੱਕ ਸੁਨੇਹਾ ਭਾਰਤ ਸਰਕਾਰ ਨੂੰ ਪਚਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਗਿਆ ਹੈ ਕਿ ਜੋ ਅੱਤ ਘਿਨਾਉਣਾ ਕਾਰਨਾਮਾ ਭਾਰਤ ਸਰਕਾਰ ਕਰ ਚੁੱਕੀ ਹੈ ਸਿਖਾਂ ਲਈ ਉਸ ਦਾ ਹੱਲ ਸਿਰਫ ਤੇ ਸਿਰਫ ਖਾਲਿਸਤਾਨ ਹੈ। ਬੇਹਿਤਰ ਇਹ ਹੀ ਹੋਵੇਗਾ ਕਿ ਟੇਬਲ ਟਾਲਕ ਰਾਹੀਂ ਇਹ ਮਸਲਾ ਨਿਬੇੜ ਲਿਆ ਜਾਵੇ,ਨਹੀ ਤੇ ਅਨੇਕਾਂ ਹੀ ਹੋਰ ਟੁੱਕੜੇ ਭਾਰਤ ਦੇ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਸਿੱਖ ਫੇਡਰੇਸ਼ਨ ਜਰਮਨੀ ਦੇ ਆਗੂ ਭਾਈ ਗੁਰਦਿਆਲ ਸਿੰਘ ਲਾਲੀ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾੳਂਂਦਿਆਂ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਆਪਣੇ ਵਿਚਾਰ ਰੱਖਣ ਦਾ ਸਮਾਂ ਦਿੱਤਾ।

ਬੱਬਰ ਖਾਲਸਾ ਦੇ ਮੁੱਖੀ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਜਸਵੰਤ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ ਬੱਬਰ, ਭਾਈ ਦਲਜੀਤ ਸਿੰਘ ਬੱਬਰ ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਮੁੱਖੀ ਭਾਈ ਲਖਵਿੰਦਰ ਸਿੰਘ ਮੱਲ੍ਹੀ, ਭਾਈ ਸੁੱਖਵਿੰਦਰ ਸਿੰਘ,ਦਲ ਖਾਲਸਾ ਜਰਮਨੀ ਦੇ ਪ੍ਰਧਾਨ ਹਰਮੀਤ ਸਿੰਘ, ਵਰਲਡ ਸਿੱਖ ਪਾਰਲੀਮੈਂਟ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਾਈ ਜਗਤਾਰ ਸਿੰਘ ਮਾਹਲ, ਭਾਈ ਜੁਗਰਾਜ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਭਾਈ ਪ੍ਰਿਤਪਾਲ ਸਿੰਘ ਧਰਮੀ ਫੌਜੀ ਅਤੇ ਭਾਈ ਕਰਨਪਾਲ ਸਿੰਘ, ਭਾਈ ਅਵਤਾਰ ਸਿੰਘ ਹੁੰਦਲ ਅਤੇ ਭਾਈ ਪ੍ਰਤਾਪ ਸਿੰਘ ਆਦਿ ਸਿੰਘਾਂ ਨੇ ਸੰਬੋਧਨ ਕੀਤਾ। ਇਹਨਾਂ ਤੋਂ ਇਲਾਵਾ ਭਾਈ ਸੁਖਦੇਵ ਸਿੰਘ ਹੇਰਾਂ,ਨਿਰੰਦਰ ਸਿੰਘ ਘੋਤੜਾ, ਭਾਈ ਅੰਗਰੇਜ ਸਿੰਘ, ਭਾਈ ਗੁਰਬਿੰਦਰ ਸਿੰਘ ਸਟੂਟਗਾਰਡ ਤੋਂ ਇਲਾਵਾ ਕਾਫੀ ਹੋਰ ਸਿੰਘਾਂ ਨੇ ਆਪਣੀ ਹਾਜ਼ਰੀ ਲਗਵਾਈ। ਭਾਈ ਅਰਪਿੰਦਰ ਸਿੰਘ ਬਿੱਟੂ ਖਾਲਿਸਤਾਨੀ ਨੇ ਠੰਡੇ ਸ਼ਰਬਤ ਦੀ ਸੇਵਾ ਕੀਤੀ।

Posted By: GURBHEJ SINGH ANANDPURI

Latest News