*ਅੱਪਰਾ ਵਿਖ਼ੇ ਧੰਨ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਰਮਿਤ ਸਮਾਗਮ 3 ਅਕਤੂਬਰ ਨੂੰ*
ਅੱਪਰਾ, 30 ਅਕਤੂਬਰ (ਤੀਰਥ ਸਿੰਘ ਮੈਂਗੜ੍ਹਾ)-ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੌਜਵਾਨ ਸੇਵਕ ਸਭਾ, ਐਨ ਆਰ ਆਈ ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਗੁਰਮਤਿ ਸਮਾਗਮ ਗੁਰੂਦੁਆਰਾ ਸਿੰਘ ਸਭਾ ਅੱਪਰਾ ਵਿਖੇ ਮਿਤੀ 3 ਅਕਤੂਬਰ ਦਿਨ ਸ਼ਨੀਵਾਰ ਨੂੰ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਭਾਈ ਗੁਰਵਿੰਦਰ ਸਿੰਘ ਜੀ (ਟੋਨੀ ਵੀਰ ਲੁਧਿਆਣੇ ਵਾਲੇ), ਭਾਈ ਕਰਨੈਲ ਸਿੰਘ ਜੀ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ), ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ (ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ), ਭਾਈ ਦਵਿੰਦਰ ਸਿੰਘ ਸੋਢੀ (ਲੁਧਿਆਣੇ ਵਾਲੇ), ਸਟੇਜ ਸਕੱਤਰ ਭਾਈ ਮੋਹਕਮ ਸਿੰਘ ਜੀ (ਵੈਨਕੂਵਰ ਕੈਨੇਡਾ ਵਾਲੇ), ਭਾਈ ਨਰਿੰਦਰ ਸਿੰਘ ਜੀ (ਗੁਰਮਤਿ ਪ੍ਰਚਾਰ ਕੇਂਦਰ ਅੱਪਰਾ) ਤੇ ਭਾਈ ਜਤਿੰਦਰ ਸਿੰਘ ਜੀ (ਗ੍ਰੰਥੀ ਗੁਰਦੁਆਰਾ ਸਿੰਘ ਸਭਾ ਅੱਪਰਾ) ਆਈਆਂ ਹੋਈਆਂ ਸੰਗਤਾਂ ਨੂੰ ਅੰਮ੍ਰਿਤ ਰੂਪੀ ਸ਼ਬਦਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ। ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ।
Posted By: GURBHEJ SINGH ANANDPURI