Nazrana Times

ਪੰਜਾਬੀ

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਸਰਹਾਲੀ ਤੋਂ ਪੱਟੀ ਲਿੰਕ ਸੜਕ ਤੇ ਪੌਦੇ ਲਗਾਉਣ ਦੀ ਸੇਵਾ ਜਾਰੀ

15 Jul, 2026 12:31 AM

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,14 ਜੁਲਾਈ 

ਹਰ ਸਾਲ ਵਰਖਾ ਰੁੱਤ ਸ਼ੁਰੂ ਹੁੰਦਿਆਂ ਹੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਪੌਦੇ ਲਗਾਉਣ ਦੀ ਸੇਵਾ ਆਰੰਭ ਕਰ ਦਿੱਤੀ ਜਾਂਦੀ ਹੈ। ਦੋ ਹਫਤੇ ਤੋਂ ਇਹ ਸੇਵਾ ਲਗਾਤਾਰ ਜਾਰੀ ਹੈ। ਸਰਹਾਲੀ ਤੋਂ ਚੋਹਲਾ ਸਾਹਿਬ ਸੜਕ ਤੇ ਸੇਵਾ ਕਰਨ ਤੋਂ ਬਾਅਦ ਹੁਣ ਸਰਹਾਲੀ ਤੋਂ ਪੱਟੀ ਸੜਕ ਤੇ ਸੇਵਾ ਕੀਤੀ ਜਾ ਰਹੀ ਹੈ। ਅੱਜ ਸੰਪਰਦਾਇ ਦੇ ਜਥੇਦਾਰ ਸ਼ਬਦਲ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹਨੀਂ ਦਿਨੀਂ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਆਸਟ੍ਰੇਲੀਆ ਵਿਚ ਗੁਰਮਤਿ ਪ੍ਰਚਾਰ ਫੇਰੀ ਤੇ ਹਨ ਅਤੇ ਉਹਨਾਂ ਵੱਲੋਂ ਹੋਏ ਆਦੇਸ਼ ਮੁਤਾਬਕ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਪੌਦੇ ਲਗਾਉਣ ਦੀ ਸੇਵਾ ਦੋ ਹਫਤੇ ਤੋਂ ਚੱਲ ਰਹੀ ਹੈ।ਆਪ ਜੀ ਜਾਣਦੇ ਹੋ ਕਿ ਬਾਬਾ ਜੀ ਵੱਲੋਂ ਵਾਤਾਵਰਨ ਸੰਭਾਲ ਹਿੱਤ ਲਗਾਤਾਰ ਉੱਦਮ ਕੀਤੇ ਜਾਂਦੇ ਹਨ। 

ਉਹਨਾਂ ਵੱਲੋਂ ਜਥੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਹਨ ਤਾਂ ਕਿ ਸਮੇਂ ਸਿਰ ਸੇਵਾ ਆਰੰਭ ਕਰ ਕੇ ਪੌਦੇ ਲਗਾਉਣ ਦੀ ਮਿਥੇ ਗਏ ਟੀਚੇ ਨੂੰ ਪੂਰਾ ਕੀਤਾ ਜਾ ਸਕੇ। ਕੱਲ ਪਿੰਡ ਸਰਹਾਲੀ ਕਲਾਂ ਦੀ ਸੰਗਤ ਨੇ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਪਿੰਡ ਖਾਰਾ ਅਤੇ ਮੁਗਲ ਚੱਕ ਦੀ ਸੰਗਤ ਸੇਵਾ ਲਈ ਪਹੁੰਚੀ ਹੈ। ਸਰਹਾਲੀ ਤੋਂ ਪੱਟੀ ਜਾਣ ਵਾਲੀ ਸੜਕ ਤੇ ਪੌਦੇ ਲਗਾਏ ਜਾ ਰਹੇ ਹਨ,ਸਾਰਾ ਸਾਲ ਇਹਨਾਂ ਬੂਟਿਆਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ ।ਇਸ ਮੌਕੇ ਚੇਅਰਮੈਨ ਗੁਰਮਹਾਂਵੀਰ ਸਿੰਘ ਸਰਹਾਲੀ,ਸਰਪੰਚ ਸਾਹਿਬ ਸਿੰਘ,ਅਰਜਨ ਸਿੰਘ ਸੰਧੂ (ਸਮਾਜ ਸੇਵੀ),ਅਜੈਬ ਸਿੰਘ,ਜਰਮਨ ਸਿੰਘ,ਗੁਰਬਾਜ ਸਿੰਘ,ਜਥੇਦਾਰ ਹਿੰਮਤ ਸਿੰਘ ਜਥੇਦਾਰ ਥੱਲਬੀਰ ਸਿੰਘ,ਜਥੇਦਾਰ ਤਰਸੇਮ ਸਿੰਘ,ਬਾਬਾ ਬਲਦੇਵ ਸਿੰਘ ਅਤੇ ਹੋਰ ਕਈ ਸੇਵਾਦਾਰ ਹਾਜ਼ਰ ਸਨ।

Posted By: GURBHEJ SINGH ANANDPURI

Latest News