ਸ਼ਹੀਦ ਭਾਈ ਤਾਰਾ ਸਿੰਘ ਖਾਲਸਾ ਸੀਨੀ. ਸੈਕੰ. ਸਕੂਲ ਦੀ 61 ਸਾਲਾ ਵਿਦਿਆਰਥਣ ਨਰਿੰਦਰ ਕੌਰ ਨੇ ਦਸਵੀਂ '77% ਅੰਕਾਂ ਨਾਲ ਕੀਤੀ ਪਾਸ
ਅੱਪਰਾ, 11 ਮਈ-(ਤੀਰਥ ਸਿੰਘ ਮੈਂਗੜ੍ਹਾ)-ਪੰਜਾਬ ਸਕਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਹਨ। ਸ਼ਹੀਦ ਭਾਈ ਤਾਰਾ ਸਿੰਘ ਖਾਲਸਾ ਸੀਨੀ. ਸੈਕੰ. ਸਕੂਲ ਮੰਡੀ (ਓਪਨ ਸਕੂਲ) ਦੀ ਵਿਦਿਆਰਥਣ ਨਰਿੰਦਰ ਕੌਰ ਨੇ 77% ਅੰਕ ਹਾਸਲ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਹਰਮੇਸ਼ ਲਾਲ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੀਮ ਤਹਿਤ ਸਕੂਲ ਵਿਖੇ ਓਪਨ ਸਟੱਡੀ ਸੈਂਟਰ ਸਥਾਪਤ ਕੀਤਾ ਗਿਆ ਹੈ। ਇਸ ਸਕੀਮ ਤਹਿਤ ਕੋਈ ਵੀ ਕਿਸੇ ਵੀ ਉਮਰ 'ਚ ਵਿਦਿਆ ਗ੍ਰਹਿਣ ਕਰ ਸਕਦਾ ਹੈ। ਸੋ ਇਸ ਸਕੀਮ ਅਧੀਨ ਹੀ ਬੀਬੀ ਨਰਿੰਦਰ ਕੌਰ ਪਿੰਡ ਸਰਹਾਲੀ ਨੇ ਦਾਖਲਾ ਲਿਆ ਸੀ ਅਤੇ ਦਸਵੀਂ ਦੇ ਇਮਤਿਹਾਨ ਦਿੱਤੇ ਸਨ। ਉਨ੍ਹਾਂ ਨੇ 77% ਅੰਕ ਹਾਸਲ ਕੀਤੇ ਹਨ। ਜ਼ਿਕਰਯੋਗ ਹੈ ਕਿ ਬੀਬੀ ਨਰਿੰਦਰ ਕੌਰ ਦੀ ਉਮਰ 61 ਸਾਲ ਹੈ। ਇਸ ਮੌਕੇ ਪ੍ਰਿੰਸੀਪਲ ਹਰਮੇਸ਼ ਲਾਲ, ਸਮੂਹ ਸਟਾਫ ਅਤੇ ਮੈਨੇਜਮੈਂਟ ਕਮੇਟੀ ਨੇ ਬੀਬੀ ਨਰਿੰਦਰ ਕੌਰ ਅਤੇ ਉਹਨਾਂ ਦੇ ਸਮੂਹ ਪਰਿਵਾਰ ਨੂੰ ਵਧਾਈ ਦਿੱਤੀ।
Posted By: GURBHEJ SINGH ANANDPURI