Nazrana Times

ਪੰਜਾਬੀ

ਸ਼ਾਂਤਮਈ ਕਿਸਾਨਾਂ ਨੌਂਜਵਾਨਾਂ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਤੇ ਡਾਂਗ ਦੀ ਰਾਜਨੀਤੀ ਸਰਕਾਰਾਂ ਨੂੰ ਮਹਿੰਗੀ ਪਵੇਗੀ--: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ

21 Jul, 2026 02:43 PM

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਸਲਾਨਾਂ ਜੋੜ ਮੇਲੇ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਮੌਜੂਦਾ ਸਰਕਾਰਾਂ ਵਲੋਂ ਪਿਛਲੇ ਦਿਨੀਂ ਦਿੱਲੀ ਵਿੱਚ ਨੌਜਵਾਨਾਂ ਅਤੇ ਕਿਸਾਨਾਂ ਨਾਲ ਅਤੇ ਚੰਡੀਗੜ੍ਹ ਵਿਖੇ ਵਿਦਿਆਰਥੀਆਂ ਤੇ ਸਾਂਤਮਈ ਪ੍ਰਦਰਸ਼ਨ ਦੌਰਾਨ ਉਹਨਾਂ ਤੇ ਅੰਨ੍ਹੇ ਤਸ਼ੱਦਦ ਦੀ ਅਧਿਕਾਰ ਸੰਘਰਸ਼ ਪਾਰਟੀ ਪੁਰਜ਼ੋਰ ਨਿੰਦਾ ਕਰਦੀ ਹੈ। ਲੋਕਾਂ ਨੂੰ ਆਪਣੇ ਅਧਿਕਾਰਾਂ ਲਈ ਰੋਸ਼ ਪ੍ਰਦਰਸਨ,ਮਾਰਚ ਸਵਿਧਾਨਕ ਹੱਕ ਹੈ। ਸਰਕਾਰਾਂ ਡਾਂਗਾਂ ਨਾਲ ਅੰਦੋਲਨ ਨੂੰ ਦਬਾਉਣਾ ਚਾਹੁੰਦੀਆਂ ਹਨ। ਸਾਨੂੰ ਇਤਿਹਾਸ ਤੋਂ ਸਿੱਖਣਾ ਹੋਵੇਗਾ ਕਿ ਸੰਘਰਸਾਂ ਦਾ ਹਿੰਸਕ ਹੋਣ ਦਾ ਕਾਰਨ ਸਰਕਾਰਾਂ ਦੀ ਡਾਂਗ ਦੀ ਰਾਜਨੀਤੀ ਰਹੀ ਹੈ ਅਤੇ ਕਈ ਵਾਰ ਹਾਲਾਤ ਕਾਬੂ ਤੋਂ ਬਾਹਰ ਹੋਏ। ਇਹ ਸਲਾਹਕਾਰਾਂ ਦਾ ਫਰਜ਼ ਬਣਦਾ ਕਿ ਉਹ ਸਹੀ ਸਲਾਹ ਦੇਣ।
ਇੰਜ ਸ਼ੇਰਗਿੱਲ ਨੇ ਕਿਹਾ ਕਿ ਲੋਕਾਂ ਦੇ ਹਿੱਤ ਹੀ ਸਰਕਾਰ ਅਤੇ ਦੇਸ਼ ਦੇ ਹਿੱਤ ਹੁੰਦੇ ਹਨ। ਇਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਅਧਿਕਾਰ ਸੰਘਰਸ਼ ਪਾਰਟੀ ਜਿੱਥੇ ਸਰਕਾਰਾਂ ਦੇ ਇਸ ਵਤੀਰੇ ਦੀ ਨਿੰਦਾ ਕਰਦੀ ਹੈ ਉਥੇ ਅਸੀਂ ਸਲਾਹ ਵੀ ਹੈ ਕਿ ਉਹ ਸੰਘਰਸੀ ਲੋਕਾਂ ਪ੍ਰਤੀ ਹਮਦਰਦੀ ਵਾਲਾ ਵਤੀਰਾ ਰੱਖਣ ਅਤੇ ਸੰਜਮ ਤੋਂ ਕੰਮ ਲੈਣ।

Posted By: GURBHEJ SINGH ANANDPURI

Latest News