ਚੱਕ ਸਾਹਬੂ ਵਿੱਚ ਪਹਿਲੇ ਪੜਾਅ ਦੀ ਐਸ. ਆਈ. ਆਰ ਹੋਈ ਮੁਕੰਮਲ
ਅੱਪਰਾ, 29 ਜੁਲਾਈ (ਤੀਰਥ ਸਿੰਘ ਮੈਂਗੜ੍ਹਾ) ਅੱਜ ਗੌਰ ਮਿੰਟ ਪ੍ਰਾਇਮਰੀ ਸਕੂਲ ਚੱਕ ਵਿਖ਼ੇ ਭਾਰਤੀ ਚੋਣ ਕਮਿਸ਼ਨ ਵਲੋਂ ਵੋਟਾਂ ਦੀ ਸੁਧਾਈ ਸਬੰਧੀ ਕਰਵਾਈ ਜਾ ਰਹੀ ਐਸ. ਆਰ. ਆਈ ਸਬੰਧੀ ਮੀਟਿੰਗ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਬੂਥ ਨੰਬਰ 220 ਦੇ ਬੀ. ਐਲ. ਓ ਕਰਨ ਸ਼ਰਮਾ ਅਤੇ ਬੂਥ ਨੰਬਰ 221 ਦੇ ਬੀ. ਐਲ. ਓ ਜਗਜੀਤ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਹਿਲੇ ਪੜਾਅ ਦੀ ਐਸ. ਆਈ. ਆਰ ਅੱਜ ਮੁਕੰਮਲ ਕਰ ਲਈ ਗਈ ਹੈ ਇਸ ਦਰਮਿਆਨ ਜੋ ਵੀ ਵੋਟਾਂ ਕੱਟੀਆਂ ਗਈਆਂ ਨੇ ਉਹ ਸਾਰੇ ਹੀ ਬੀ. ਐਲ. ਏ ਸਹਿਬਾਨਾਂ ਦਿਖਾ ਕੇ ਦਸਤਖ਼ਤ ਲੈ ਲਏ ਹਨ ਹੁਣ ਨਵੀਆਂ ਵੋਟਰ ਲਿਸਟਾਂ ਤਿਆਰ ਕਰਨ ਲਈ ਅੱਗੇ ਭੇਜ ਦਿਤੀਆਂ ਗਈਆਂ ਹਨ। ਇਸ ਮੌਕੇ ਸੈਕਟਰ ਅਫ਼ਸਰ ਸ੍ਰੀ ਜਸਪਾਲ ਸੰਧੂ ਜੀ ਵਿਸ਼ੇਸ ਤੌਰ ਤੇ ਹਾਜ਼ਿਰ ਹੋਏ। ਇਸ ਮੌਕੇ ਬੀ.ਐਲ.ਓ. ਜਗਜੀਤ ਸਿੰਘ,ਬੀ.ਐਲ.ਓ ਕਰਨ ਸ਼ਰਮਾ, ਸੈਕਟਰ ਅਫ਼ਸਰ ਜਸਪਾਲ ਸੰਧੂ, ਸਿਮਰਜੀਤ ਕੌਰ ਸਰਪੰਚ ਗ੍ਰਾਮ ਪੰਚਾਇਤ ਚੱਕ ਸਾਹਬੂ, ਕੁਲਵਿੰਦਰ ਕੌਰ ਪੰਚ (ਬਲਾਕ ਸੰਮਤੀ ਮੈਂਬਰ), ਤੀਰਥ ਸਿੰਘ ਪੰਚਾਇਤ ਮੈਂਬਰ, ਕਮਲੇਸ਼ ਕੌਰ ਸੰਧੂ ਪੰਚਾਇਤ ਮੈਂਬਰ, ਬਲਵਿੰਦਰ ਸਿੰਘ ਸਹੋਤਾ ਪੰਚਾਇਤ ਮੈਂਬਰ ਅਤੇ ਬੀ.ਐਲ.ਏ. ਸਾਹਿਬਾਨ, ਬਲਕਾਰ ਸਿੰਘ ਸਹੋਤਾ, ਰਾਕੇਸ਼ ਕੁਮਾਰ ਬੱਬੂ, ਜਸਪਾਲ ਸਿੰਘ ਸਹੋਤਾ, ਅਮਰੀਕ ਚੰਦ, ਮੈਡਮ ਸ਼੍ਰੀਮਤੀ ਕੁਲਦੀਪ ਕੌਰ ਆਦਿ ਹਾਜ਼ਰ ਸਨ ।
Posted By: GURBHEJ SINGH ANANDPURI